Ludhiana news: ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਲਾਅਨ ਟੈਨਿਸ ਦੇ ਮੁਕਾਬਲੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਕਰਵਾਏ ਜਾ ਰਹੇ ਹਨ। ਅਖੀਰਲੇ ਦਿਨ ਦੀਆਂ ਖੇਡਾਂ ਮੌਕੇ ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਐਸ.ਪੀ. ਆਨੰਦ ਕੁਮਾਰ ਆਈ.ਐਫ.ਐਸ. ਵਲੋਂ ਸ਼ਿਰਕਤ ਕਰਦਿਆਂ ਅੱਜ ਦੇ ਮੈਚਾਂ ਦਾ ਆਨੰਦ ਮਾਣਿਆ ਗਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਵਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਲਾਅਨ ਟੈਨਿਸ ਪੁਰਸ਼ਾਂ ਦੇ 31-40 ਵਰਗ ਦੇ ਸਿੰਗਲ ਮੁਕਾਬਲਿਆਂ ਵਿੱਚ ਜਗਦੀਪ ਸਿੰਘ (ਲੁਧਿਆਣਾ) ਨੇ ਪਹਿਲਾਂ ਸਥਾਨ, ਰੋਹਿਤ (ਜਲੰਧਰ) ਦੂਜਾ ਸਥਾਨ ਅਤੇ ਗੌਰਵ (ਐਸ.ਏ.ਐਸ. ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: Punajb News: 2 ਦਿਨਾਂ ਦਾ ਸੈਸ਼ਨ 'ਅੱਧ ਵਾਟੇ' ਕੀਤਾ ਖ਼ਤਮ ! ਮਾਨ ਨੇ ਕਿਹਾ, ਸੁਪਰੀਮ ਕੋਰਟ ਤੋਂ ਇਜਾਜ਼ਤ ਲੈ ਕੇ ਧੜੱਲੇ ਨਾਲ ਆਵਾਂਗੇ
ਇਸ ਮੌਕੇ ਗੁਰਦੀਪ ਸਿੰਘ ਵਾਈਸ ਪ੍ਰੈਜੀਡੈਟ ਹਾਰਵੈਸਟ ਟੈਨਿਸ ਅਕੈਡਮੀ, ਗੌਰਵ ਭਾਰਦਵਾਜ ਮੈਨੇਜਰ ਲਾਅਨ ਟੈਨਿਸ, ਆਈ.ਕੇ. ਮਹਾਜਨ ਡਾਇਰੈਕਟਰ ਟੈਨਿਸ, ਜੈ ਸ਼ਰਮਾ ਪ੍ਰਿੰਸੀਪਲ ਹਾਰਵੈਸਟ ਇੰਟਰਨੈਸ਼ਨਲ ਸਕੂਲ ਵੀ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Barnala news: ਬਰਨਾਲਾ ਸ਼ੈਲਰ ਮਾਲਕਾਂ ਦਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਕਿਹਾ - ਮੰਗਾਂ ਨਾ ਪੂਰੀਆਂ ਕੀਤੀਆਂ ਤਾਂ...