Ludhiana News : ਲੁਧਿਆਣਾ ਐਸਟੀਐਫ ਰੇਂਜ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ 8 ਕਿਲੋ ਹੈਰੋਇਨ ਮੰਗਵਾਈ ਸੀ। ਲੁਧਿਆਣਾ ਰੇਂਜ ਦੇ ਏਆਈਜੀ ਸਨੇਹ ਦੀਪ ਸ਼ਰਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਵਿੱਚ ਦੋ ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਹੀਰਾ ਸਿੰਘ ਉਰਫ ਰਾਜਵੀਰ ਅਤੇ ਅਨਮੋਲ ਦੇ ਰੂਪ 'ਚ ਹੋਈ ਹੈ। 


 


ਜਾਣਕਾਰੀ ਅਨੁਸਾਰ ਦੋਵਾਂ ਖਿਲਾਫ ਐੱਫ.ਆਈ.ਆਰ ਨੰਬਰ 318 ਦਰਜ ਕੀਤੀ ਗਈ ਹੈ ਅਤੇ ਦੋਵੇਂ ਦੋਸ਼ੀ ਅੰਮ੍ਰਿਤਸਰ ਇਲਾਕੇ ਦੇ ਰਹਿਣ ਵਾਲੇ ਹਨ। ਅਨਮੋਲ ਅਤੇ ਹੀਰਾ ਸਿੰਘ ਨੇ ਇਹ ਹੈਰੋਇਨ ਅੱਗੇ ਲੁਧਿਆਣਾ, ਦਿੱਲੀ ਅਤੇ ਹੋਰ ਇਲਾਕਿਆਂ 'ਚ ਸਪਲਾਈ ਕਰਨੀ ਸੀ। 

 

ਏਆਈਜੀ ਨੇ ਦੱਸਿਆ ਕਿ ਇਹ ਇੱਕ ਵੱਡਾ ਰੈਕੇਟ ਫੜਿਆ ਗਿਆ ਹੈ। ਹੀਰਾ ਸਿੰਘ 'ਤੇ ਪਹਿਲਾਂ ਵੀ 2 ਕਿਲੋ ਹੈਰੋਇਨ ਦੀ ਤਸਕਰੀ ਕਰਨ ਦਾ ਦੋਸ਼ ਹੈ, ਉਸ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਦੋਵਾਂ ਕੋਲੋਂ ਕੁੱਲ 8 ਕਿਲੋ ਹੈਰੋਇਨ ਬਰਾਮਦ ਹੋਈ, ਜੋ ਕਿ ਨਸ਼ੇ ਦੀ ਵੱਡੀ ਖੇਪ ਹੈ। ਹੈਰੋਇਨ ਪਾਕਿਸਤਾਨ ਤੋਂ ਇਕ ਯਾਤਰਾ ਦੌਰਾਨ ਡਰੋਨ ਰਾਹੀਂ ਆਈ ਸੀ। ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਨਮੋਲ ਦਾ ਕੋਈ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ। 

 


 

 ਦੱਸ ਦੇਈਏ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ  ਹਨ। ਪਾਕਿਸਤਾਨ ਆਏ ਦਿਨ ਭਾਰਤ 'ਚ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥ ਵਿਸਫੋਟਕ ਸਮੱਗਰੀ ਅਤੇ ਅਸਲੇ ਦੀਆਂ ਖੇਪਾਂ ਭੇਜ ਰਿਹਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।