Ludhiana News: ਸਿਰਫ 50 ਰੁਪਏ ਪਿੱਛੇ ਕੁੱਟ-ਕੁੱਟ ਮਾਰ ਸੁੱਟਿਆ ਆਪਣਾ ਸਾਥੀ
Ludhiana News: ਸਮਰਾਲਾ ਦੇ ਪਿੰਡ ਢਿੱਲਵਾਂ 'ਚ ਸਿਰਫ 50 ਰੁਪਏ ਦੀ ਖਾਤਰ ਕਤਲ ਕਰ ਦਿੱਤਾ ਗਿਆ। ਸਿਰਫ 50 ਰੁਪਏ ਪਿੱਛੇ ਹੋਏ ਝਗੜ ਦੌਰਾਨ ਇੱਕ ਸਾਥੀ ਨੇ ਆਪਣੇ ਦੂਜੇ ਸਾਥੀ ਨੂੰ ਡੰਡੇ ਨਾਲ ਇੰਨਾ ਕੁੱਟਿਆ...
Ludhiana News: ਸਮਰਾਲਾ ਦੇ ਪਿੰਡ ਢਿੱਲਵਾਂ 'ਚ ਸਿਰਫ 50 ਰੁਪਏ ਦੀ ਖਾਤਰ ਕਤਲ ਕਰ ਦਿੱਤਾ ਗਿਆ। ਸਿਰਫ 50 ਰੁਪਏ ਪਿੱਛੇ ਹੋਏ ਝਗੜ ਦੌਰਾਨ ਇੱਕ ਸਾਥੀ ਨੇ ਆਪਣੇ ਦੂਜੇ ਸਾਥੀ ਨੂੰ ਡੰਡੇ ਨਾਲ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਦੋਵੇਂ ਸ਼ਰਾਬ ਪੀ ਕੇ ਝਗੜੇ ਸਨ। ਮ੍ਰਿਤਕ ਦੀ ਪਛਾਣ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵਨਾਥ ਮੁਖੀਆ (45) ਵਜੋਂ ਹੋਈ ਹੈ। ਇਸ ਕਤਲ ਕੇਸ ਵਿੱਚ ਪੁਲਿਸ ਨੇ ਮੁਲਜ਼ਮ ਇਨਰਜੀਤ ਮੁਖੀਆ ਵਾਸੀ ਜ਼ਿਲ੍ਹਾ ਬਾੜਾ (ਨੇਪਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਪੜ੍ਹੋ : ਮਣੀਪੁਰ ਘਟਨਾ ਦੇ ਵਿਰੋਧ 'ਚ ਮਸੀਹ ਭਾਈਚਾਰੇ ਤੇ ਹੋਰ ਜਥੇਬੰਦੀਆਂ ਵੱਲੋਂ 9 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ
ਇਸ ਬਾਰੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸ਼ਿਵਨਾਥ ਮੁਖੀਆ ਤੇ ਇਨਰਜੀਤ ਦੋਵੇਂ ਪਿੰਡ ਢਿਲਵਾਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਨ ਤੇ ਮੋਟਰਾਂ ’ਤੇ ਰਹਿੰਦੇ ਸਨ। ਬੀਤੀ ਰਾਤ ਦੋਵੇਂ ਸ਼ਰਾਬ ਲਿਆ ਕੇ ਪੀਣ ਲੱਗੇ। ਸ਼ਰਾਬ ਪੀਂਦਿਆਂ ਹੀ ਇਨਰਜੀਤ ਨੇ ਸ਼ਿਵਨਾਥ ਨੂੰ ਇੱਕ ਪੈੱਗ ਹੋਰ ਲਾਉਣ ਲਈ ਕਿਹਾ। ਸ਼ਿਵਨਾਥ ਨੇ ਪੈੱਗ ਲਗਾਉਣ ਤੋਂ ਇਨਕਾਰ ਕਰ ਦਿੱਤਾ। ਪੈੱਗ ਨਾ ਲਾਉਣ 'ਤੇ ਇਨਰਜੀਤ ਨੇ ਉਸ ਤੋਂ 50 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
50 ਰੁਪਏ ਨਾ ਦੇਣ 'ਤੇ ਇਨਰਜੀਤ ਨੇ ਮੋਟਰ 'ਤੇ ਪਏ ਡੰਡੇ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਿਵਨਾਥ ਮੁਖੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨਰਜੀਤ ਵੀ ਸ਼ਰਾਬ ਦੇ ਨਸ਼ੇ ਵਿੱਚ ਸਾਰੀ ਰਾਤ ਮੋਟਰ ’ਤੇ ਡਿੱਗਿਆ ਰਿਹਾ। ਸਵੇਰੇ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਉਥੇ ਜਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਹੋਰ ਪੜ੍ਹੋ : ਲੁਟੇਰਿਆਂ ਨੂੰ ਫੜ੍ਹਨ ਗਏ ਪੁਲਿਸ ਮੁਲਾਜ਼ਮ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੌਲਦਾਰ ਦਾ ਵੱਢਿਆ ਗੁੱਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।