Ludhiana News: ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਕਰਕੇ ਹੁਣ ਤੋਰੀ-ਫੁਲਕਾ ਚਲਾਉਣਾ ਵੀ ਔਖਾ ਹੋ ਗਿਆ ਹੈ। ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਵਿੱਚ ਭਾਰੀ ਤੇਜ਼ੀ ਆ ਗਈ ਹੈ। ਟਮਾਟਰ ਤੇ ਅਦਰਕ ਦੀਆਂ ਕੀਮਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਕਈ ਗੁਣਾ ਵੱਧ ਗਈਆਂ ਹਨ। ਇਸ ਨਾਲ ਲੋਕਾਂ ਦਾ ਬਜਟ ਹਿੱਲ ਗਿਆ ਹੈ। 


ਟਮਾਟਰ 70 ਤੇ ਅਦਰਕ 300 ਤੋਂ ਪਾਰ
ਹਾਸਲ ਜਾਣਕਾਰੀ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਕ ਹਫ਼ਤਾ ਪਹਿਲਾਂ ਤੱਕ ਟਮਾਟਰ 10 ਰੁਪਏ ਕਿਲੋ ਵਿੱਕ ਰਿਹਾ ਸੀ ਪਰ ਅਚਾਨਕ ਉਸ ਦੀ ਕੀਮਤ ਵਧ ਕੇ 70 ਰੁਪਏ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਅਦਰਕ ਵੀ ਮੰਡੀ ਵਿੱਚ 250 ਤੋਂ 300 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ। 


ਇਸ ਤੋਂ ਇਲਾਵਾ ਭਿੰਡੀ, ਕਰੇਲੇ, ਹਰੀ ਤੋਰੀ, ਟੀਂਡੇ, ਧਨੀਆ, ਫਲੀਆਂ ਤੇ ਲੋਕੀ ਦੀ ਕੀਮਤ ਵੀ ਪਿਛਲੇ ਹਫ਼ਤੇ ਦੇ ਮੁਕਾਬਲੇ ਲੱਗਪਗ ਦੋ ਗੁਣੀ ਹੋ ਗਈ ਹੈ। ਇਸੇ ਤਰ੍ਹਾਂ ਪਿਆਜ਼ ਤੇ ਆਲੂ ਦੀ ਕੀਮਤ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ। ਸਬਜ਼ੀਆਂ ਮਹਿੰਗੀਆਂ ਹੋਣ ਕਰਕੇ ਜਿੱਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਰੇਹੜੀ-ਫੜ੍ਹੀ ਵਾਲਿਆਂ ਦੇ ਧੰਦੇ ਨੂੰ ਨੂੰ ਸੱਟ ਲੱਗੀ ਹੈ। ਰੇਹੜੀ-ਫੜ੍ਹੀ ਵਾਲਿਆਂ ਦਾ ਕਹਿਣਾ ਹੈ ਕਿ ਬਾਰਸ਼ ਕਰਕੇ ਉਨ੍ਹਾਂ ਦਾ ਕੰਮ ਕਾਫੀ ਘਟ ਗਿਆ ਹੈ।



ਫਲਾਂ ਦੇ ਭਾਅ ਵੀ ਵਧੇ 
ਮੰਡੀ ਵਿੱਚ ਫਲਾਂ ਦੇ ਭਾਅ ਵੀ ਵਧ ਗਏ ਹਨ। ਲੀਚੀ, ਆਲੂਬੁਖਾਰਾ, ਸਫ਼ੈਦਾ ਅੰਬ, ਖਰਬੂਜ਼ਾ ਤੇ ਪਪੀਤਾ ਵੀ ਮਹਿੰਗਾ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਫਲਾਂ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਰਸ਼ਾਂ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਅਗਲੇ ਦਿਨਾਂ ਦੌਰਾਨ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਬਾਰਸ਼ਾਂ ਵਿੱਚ ਵੀ ਤੇਜ਼ੀ ਆ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।