Ludhiana News: ਪਰਵਾਸੀ ਮਜ਼ਦੂਰਾਂ ਨੂੰ ਪਿੰਡ 'ਚੋਂ ਕੱਢਣ ਦਾ ਅਲਟੀਮੇਟਮ! ਪੰਚਾਇਤ ਨੇ ਮਤਾ ਪਾਸ ਕਰਕੇ ਦਿੱਤੇ ਹੁਕਮ
ਪਿੰਡ ਸਵੱਦੀ ਕਲਾਂ ਵਿੱਚ ਉਦੋਂ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਇੱਕ ਜ਼ਿਮੀਦਾਰ ਦੀ ਪੱਗ ਲਾਹੁਣ ਤੋਂ ਬਾਅਦ ਸੋਮਵਾਰ ਨੂੰ ਇਕੱਠ ਕਰਕੇ ਪਿੰਡ ’ਚੋਂ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਦੋ ਦਿਨ ’ਚ ਕੱਢਣ ਦਾ ਅਲਟੀਮੇਟਮ ਦਿੱਤਾ ਗਿਆ।
Ludhiana News: ਪਿੰਡ ਸਵੱਦੀ ਕਲਾਂ ਵਿੱਚ ਉਦੋਂ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਇੱਕ ਜ਼ਿਮੀਦਾਰ ਦੀ ਪੱਗ ਲਾਹੁਣ ਤੋਂ ਬਾਅਦ ਸੋਮਵਾਰ ਨੂੰ ਇਕੱਠ ਕਰਕੇ ਪਿੰਡ ’ਚੋਂ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਦੋ ਦਿਨ ’ਚ ਕੱਢਣ ਦਾ ਅਲਟੀਮੇਟਮ ਦਿੱਤਾ ਗਿਆ। ਇਹ ਫੁਰਮਾਨ ਬਾਕਾਇਦਾ ਗਰਾਮ ਪੰਚਾਇਤ ਦੇ ਲੈਟਰਪੈਡ ’ਤੇ ਜਾਰੀ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਸਵੱਦੀ ਕਲਾਂ ’ਚ ਲੰਘੇ ਦਿਨ ਇੱਕ ਜ਼ਿਮੀਦਾਰ ਨਾਲ ਪਰਵਾਸੀ ਮਜ਼ਦੂਰਾਂ ਦੀ ਹੱਥੋਪਾਈ ਹੋ ਗਈ। ਇਸ ਝਗੜੇ ’ਚ ਕਿਸਾਨ ਦੀ ਪੱਗ ਲਹਿ ਗਈ। ਇਸ ਦੇ ਵਿਰੋਧ ’ਚ ਸੋਮਵਾਰ ਨੂੰ ਪਿੰਡ `ਚ ਲੋਕਾਂ ਦਾ ਇਕ ਇਕੱਠ ਰੱਖਿਆ ਗਿਆ। ਸਰਪੰਚ ਦੀ ਅਗਵਾਈ `ਚ ਰੱਖੀ ਇਕੱਤਰਤਾ ਦੌਰਾਨ ਪਿੰਡ ਵਾਸੀਆਂ ਨੇ ਇਕਸੁਰ ਹੋ ਕੇ ਪਿੰਡ ਦੀ ਇਕ ਥਾਂ ਕਿਰਾਏ ’ਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਇਸ ਤੋਂ ਜਾਣੂ ਕਰਵਾਇਆ।
ਦੱਸ ਦਈਏ ਕਿ ਪਿੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਉਰਫ ਨੀਟਾ ਰਾਤ ਨੂੰ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ। ਉਸ ਦੀ ਰਿੰਕੂ ਨਾਮਕ ਵਿਅਕਤੀ ਵੱਲੋਂ ਬਣਾਏ ਕਿਰਾਏ ਦੇ ਕਮਰਿਆਂ ’ਚ ਰਹਿੰਦੇ ਪਰਵਾਸੀ ਮਜ਼ਦੂਰਾਂ, ਜੋ ਸੜਕ ਦੇ ਵਿਚਕਾਰ ਖੜ੍ਹੇ ਸਨ ਤੇ ਮੋਟਰਸਾਈਕਲ ਦੇ ਹਾਰਨ ਵਜਾਉਣ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ’ਚ ਪਰਵਾਸੀ ਮਜ਼ਦੂਰਾਂ ਨੇ ਨੀਟਾ ਦੀ ਕਥਿਤ ਤੌਰ ’ਤੇ ਪੱਗ ਲਾਹ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਕੁੱਟਮਾਰ ਕੀਤੀ।
ਇਸ ਤਰ੍ਹਾਂ ਇੱਕ ਵਾਰ ਮਸਲੇ ਦਾ ਰਾਤ ਨੂੰ ਨਿਬੇੜਾ ਹੋ ਗਿਆ ਪਰ ਸੋਮਵਾਰ ਨੂੰ ਪਿੰਡ ਦੇ ਸਰਪੰਚ ਦੀ ਅਗਵਾਈ `ਚ ਇਕੱਠ ਸੱਦ ਕੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਕੱਢਣ ਦਾ ਫ਼ੈਸਲਾ ਲੈ ਕੇ ਉਨ੍ਹਾਂ ਨੂੰ ਦੋ ਦਿਨਾਂ ਅੰਦਰ ਆਪਣੇ ਆਪ ਪਿੰਡ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਗਿਆ। ਸਰਪੰਚ ਲਾਲ ਸਿੰਘ ਦੀ ਅਗਵਾਈ ’ਚ ਸਮੁੱਚੀ ਪੰਚਾਇਤ ਨੇ ਫ਼ੈਸਲੇ `ਤੇ ਸਹਿਮਤੀ ਪ੍ਰਗਟਾਈ ਤੇ ਬਾਅਦ ’ਚ ਲਿਖਤ ਮਤਾ ਵੀ ਪਾਸ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।