Ludhiana News : ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਮਨੁੱਖਤਾ ਦੀ ਸੇਵਾ ਸੁਸਾਇਟੀ ਹੁਣ ਸਮਾਜ ਵੱਲੋਂ ਨਕਾਰੇ ਗਏ ਲੋਕਾਂ ਲਈ ਹੁਣ ਸੁਪਨਿਆਂ ਦਾ ਘਰ ਬਣਾਉਣ ਜਾ ਰਹੀ ਹੈ। 6 ਮੰਜ਼ਿਲਾ ਇਸ ਘਰ 'ਚ ਕਈ ਕਮਰੇ ਹੋਣਗੇ ,ਜਿੱਥੇ ਸਮਾਜ ਵੱਲੋਂ  ਨਕਾਰੇ ਗਏ ਅਤੇ ਉਹ ਲੋਕ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨਹੀਂ ਅਪਣਾਉਂਦੇ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਹੁੰਦੇ ਹਨ। ਉਨ੍ਹਾਂ ਨੂੰ ਆਪਣੀ ਇੱਕ ਛੱਤ ਮਿਲ ਸਕੇਗੀ। ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵਿਖੇ ਸੈਂਕੜੇ ਅਜਿਹੇ ਲੋਕ ਹਨ ,ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਇਕ ਦਹਾਕੇ ਪਹਿਲਾਂ ਇਕ ਛੋਟੇ ਜਿਹੇ ਕਮਰੇ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਅੱਜ ਕਾਫੀ ਵੱਡਾ ਰੂਪ ਧਾਰ ਚੁੱਕੀ ਹੈ। 

 

ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਅਪਣੇ ਮੈਂਬਰਾਂ ਨਾਲ ਪੰਜਾਬ ਭਰ 'ਚੋਂ ਉਨ੍ਹਾਂ ਲੋਕਾਂ ਨੂੰ ਰੇਸਕਿਉ ਕਰਦੇ ਨੇ, ਜਿੰਨਾ ਨੂੰ ਜਾਂ ਤਾਂ ਵਕਤ ਦੀ ਮਾਰ ਪੈ ਜਾਂਦੀ ਹੈ ਜਾਂ ਫਿਰ ਉਨ੍ਹਾ ਨੂੰ ਸਮਾਜ ਤੇ ਉਨ੍ਹਾ ਦਾ ਆਪਣਾ ਹੀ ਪਰਿਵਾਰ ਨਹੀਂ ਅਪਨਾਉਂਦੇ। ਇਸ ਸੁਸਾਇਟੀ 'ਚ ਅਜਿਹੇ ਲੋਕਾਂ ਦੀ ਦਰਜਨਾਂ ਕਹਾਣੀਆਂ ਨੇ ਅਜਿਹੇ ਲੋਕ ਜੋ ਕਿ ਗੰਭੀਰ ਬਿਮਾਰੀਆਂ ਨਾਲ ਪੀੜਿਤ ਹੋ ਜਾਂਦੇ ਨੇ ,ਉਨ੍ਹਾ ਨੂੰ ਵੀ ਇਸ ਸੰਸਥਾ ਵੱਲੋਂ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਸੰਸਥਾ ਕਿਸੇ ਤੋਂ ਵੀ ਕੋਈ ਕੈਸ਼ ਦੀ ਸੇਵਾ ਨਹੀਂ ਲੈਂਦੀ। ਪੰਜਾਬੀ ਗਾਇਕ ਕਲਾਕਾਰ ਵੀ ਇਸ ਸੰਸਥਾ ਨੂੰ ਅਪਣਾ ਸਹਿਯੋਗ ਦਿੰਦੇ ਨੇ ਹਾਲ ਹੀ ਦੇ ਵਿੱਚ ਸੁਪਨਿਆਂ ਦੇ ਘਰ ਲਈ ਰੱਖੇ ਨੀਂਹ ਪੱਥਰ ਸਮਾਗਮ 'ਚ ਪੰਜਾਬੀ ਗਾਇਕ ਜਸਬੀਰ ਜੱਸੀ, ਅਦਾਕਾਰ ਕਰਮਜੀਤ ਅਨਮੋਲ ਅਤੇ ਦੇਵ ਖਰੋੜ ਵੀ ਪੁੱਜੇ ਜਿੰਨਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।

ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕੇ ਉਹ ਆਪਣੇ ਸੁਪਨਿਆਂ ਦਾ ਇੱਕ ਘਰ ਜਰੂਰ ਬਣਾਵੇ ਅਤੇ ਪਰ ਗੁਰਪ੍ਰੀਤ ਉਨ੍ਹਾਂ ਲੋਕਾਂ ਲਈ ਸੁਪਨਿਆਂ ਦਾ ਘਰ ਬਣਾ ਰਿਹਾ ਹੈ ,ਜਿਨ੍ਹਾਂ ਲੋਕਾਂ ਦਾ ਕੋਈ ਨਹੀਂ ਹੁੰਦਾ। ਸੁਪਨਿਆਂ ਦੇ ਘਰ ਦੇ ਵਿੱਚ ਹਿੱਸਾ ਪਾਉਣ ਲਈ ਲੋਕ ਵੱਡੀ ਤਦਾਦ ਵਿੱਚ ਪਹੁੰਚ ਰਹੇ ਹਨ ਅਤੇ ਆਪਣੀ ਸੇਵਾ ਨਿਭਾਅ ਰਹੇ ਹਨ। ਇਕ ਵਿਅਕਤੀ ਵੱਲੋਂ ਮਨੁੱਖੀ ਸੇਵਾ ਦਾਨ ਕੀਤੀ ਗਈ ਉਸ ਵੱਲੋਂ ਬੀਤੇ 10 ਸਾਲ ਤੋਂ ਇਕੱਤਰ ਕੀਤੇ ਜਾ ਰਹੇ ਸਿੱਕੇ ਸੁਪਨਿਆਂ ਦੇ ਘਰ ਬਣਾਉਣ ਲਈ ਦਾਨ ਕੀਤੇ ਗਏ ਹਨ। ਪੰਜਾਬੀ ਗਾਇਕ ਅਤੇ ਕਲਾਕਾਰਾਂ ਨੇ ਵੀ ਲੋਕਾਂ ਨੂੰ ਸੁਪਨਿਆਂ ਦੇ ਘਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਮਹੀਨੇ ਦੇ ਵਿੱਚ ਹੈ ਇਸ ਸੰਸਥਾ ਵੱਲੋਂ ਦੋ ਵਾਰ ਕੈਂਪ ਵੀ ਲਗਾਇਆ ਜਾਂਦਾ ਹੈ, ਜਿੱਥੇ ਸੈਂਕੜਿਆਂ ਦੀ ਤਦਾਦ ਵਿੱਚ ਲੋਕ ਆਪਣੀ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਆਉਂਦੇ ਹਨ। ਮਨੁਖਤਾ ਦੀ ਸੇਵਾ ਸੁਸਾਇਟੀ ਦੇ ਅੰਦਰ ਹਰ ਕਿਸਮ ਦੇ ਸਮਾਜ ਤੋਂ ਨਕਾਰੇ ਗਏ ਲੋਕ ਮਿਲ ਜਾਂਦੇ ਨੇ, ਜਿਨ੍ਹਾਂ ਨੂੰ ਇੱਕ ਨਵੀਂ ਜਿੰਦਗੀ ਮਿਲੀ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਨਾਲ ਲੋਕਾਂ ਲਈ ਹੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ ਹੈ ,ਜਿਸ 'ਤੇ ਲੱਖਾਂ ਦਾ ਖਰਚਾ ਆਉਂਦਾ ਹੈ ਪਰ ਅਸੀਂ ਕਿਸੇ ਤੋਂ ਕੋਈ ਵੀ ਕੈਸ਼ ਸੇਵਾ ਨਹੀਂ ਸਗੋਂ ਲੋਕਾਂ ਨੂੰ ਇਸ ਸਬੰਧੀ ਸਮਗਰੀ ਦੀ ਸੇਵਾ ਕਰਨ ਦੀ ਅਪੀਲ ਕੀਤੀ ਹੈ ਅਤੇ ਲੋਕ ਵੱਧ ਚੜ ਕੇ ਇਸ ਵਿਚ ਹਿੱਸਾ ਪਾ ਰਹੇ ਹਨ। ਉਨ੍ਹਾ ਕਿਹਾ ਕਿ ਇਸ ਨਾਲ ਸਾਨੂੰ ਵੱਧ ਥਾਂ ਮਿਲ ਸਕੇਗੀ ਅਤੇ ਇਥੇ ਹੋਰ ਲੋਕਾਂ ਨੂੰ ਲਿਆਂਦਾ ਜਾ ਸਕੇਗਾ।