Ludhiana: ਲੁਧਿਆਣਾ ਵੇਰਕਾ ਮਿਲਕ ਪਲਾਂਟ 'ਚ ਧਮਾਕਾ, 1 ਦੀ ਮੌਤ ਤੇ 5 ਜ਼ਖ਼ਮੀ, ਮੱਚਿਆ ਹੜਕੰਪ
ਲੁਧਿਆਣਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਵੇਰਕਾ ਮਿਲਕ ਪਲਾਂਟ ਵਿੱਚ ਧਮਾਕਾ ਹੋ ਗਿਆ ਅਤੇ ਜਿਸ ਕਰਕੇ ਕਈ ਕਰਮਚਾਰੀ ਜ਼ਖਮੀ ਹੋ ਗਏ ਅਤੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ।

Ludhiana Verka Milk Plant Blast: ਪੰਜਾਬ ਦੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਧਮਾਕੇ ਦੇ ਕਾਰਨ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਛੇ ਲੋਕ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਆਦਿਤਿਆ ਸ਼ਰਮਾ ਨੇ ਦੱਸਿਆ ਕਿ ਬੋਇਲਰ ਵਿੱਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ, ਜਿਸ ਨਾਲ ਛੇ ਲੋਕ ਜ਼ਖ਼ਮੀ ਹੋਏ।
ਜ਼ਖ਼ਮੀਆਂ ਦੀ ਪਛਾਣ ਕਲੁਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਕੀਤੀ ਗਈ। ਇਸ ਦੁਰਘਟਨਾ ਵਿੱਚ ਕੁਨਾਲ ਜੈਨ ਦੀ ਮੌਤ ਹੋਈ। ਉਹ ਹੈਬੋਵਾਲ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 42 ਸਾਲ ਸੀ। ਉਸ ਦੀ ਪਤਨੀ ਵੀ ਇਸ ਪਲਾਂਟ ਵਿੱਚ ਕੰਮ ਕਰਦੀ ਹੈ।
ਟ੍ਰਾਇਲ ਲੈਣ ਦੌਰਾਨ ਧਮਾਕਾ
ਕੁਨਾਲ ਜੈਨ ਬਾਰੇ ਕਰਮਚਾਰੀ ਸੁਧੀਰ ਜੈਨ ਨੇ ਦੱਸਿਆ ਕਿ ਰਾਤ ਨੂੰ ਉਹ ਸਾਰੇ ਇੱਕ ਬਰਥਡੇ ਪਾਰਟੀ ਵਿੱਚ ਸਨ। ਇਸ ਦੌਰਾਨ ਉਸਨੂੰ ਫੋਨ ਆਇਆ ਅਤੇ ਰਾਤ ਨੂੰ ਪਲਾਂਟ ਵਿੱਚ ਬੁਲਾਇਆ ਗਿਆ। ਉਸਨੂੰ ਦੱਸਿਆ ਗਿਆ ਕਿ ਪਲਾਂਟ ਦਾ ਬੋਇਲਰ ਚੈੱਕ ਕਰਨਾ ਹੈ। ਉਸਦੀ ਛੁੱਟੀ ਸੀ ਅਤੇ ਆਫ਼ ਡਿਊਟੀ ਹੋਣ ਦੇ ਬਾਵਜੂਦ ਉਸਨੂੰ ਬੁਲਾਇਆ ਗਿਆ।
ਪਲਾਂਟ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਹਨ। ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਉਨ੍ਹਾਂ ਨੂੰ ਪਲਾਂਟ ਦਾ ਟ੍ਰਾਇਲ ਲੈਣਾ ਸੀ। ਟ੍ਰਾਇਲ ਲੈਂਦਿਆਂ ਹੀਟਰ ਪਲਾਂਟ ਵਿੱਚ ਧਮਾਕਾ ਹੋ ਗਿਆ। ਜਿਸ ਕਰਕੇ ਕੁਨਾਲ ਜੈਨ ਦੀ ਮੌਤ ਅਤੇ ਬਾਕੀ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਰੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਜਾਂਚ ਕਰ ਰਹੀ ਹੈ।
ਕੁਨਾਲ ਪੱਕਾ ਕਰਮਚਾਰੀ ਸੀ, ਜਦਕਿ ਉਸਦੀ ਪਤਨੀ ਕੰਟਰੈਕਟ ਬੇਸ 'ਤੇ ਕੰਮ ਕਰ ਰਹੀ ਸੀ। ਉਸਦੇ ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਉਸਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















