ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 31 ਕਰਮਚਾਰੀਆਂ ਦੇ ਤਬਾਦਲੇ, ਜਾਣੋ ਕਿਸ ਅਧਿਕਾਰੀ ਦੀ ਕਿੱਥੇ ਹੋਈ ਤਾਇਨਾਤੀ
ਪਿਛਲੇ ਕੁੱਝ ਸਮੇਂ ਤੋਂ ਸੂਬੇ ਦੇ ਕਈ ਵਿਭਾਗਾਂ 'ਚ ਤਬਾਦਲੇ ਹੋ ਰਹੇ ਹਨ। ਇਸ ਸਿਲਸਿਲੇ ਦੇ ਚੱਲਦੇ ਡੀ.ਸੀ. ਹਿਮਾਂਸ਼ੂ ਜੈਨ ਨੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ ਅਤੇ ਨਵੀਂ ਤਾਇਨਾਤੀ ਪਾਉਣ ਵਾਲਿਆਂ ਨੂੰ

ਲੁਧਿਆਣਾ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ (dc himanshu jain) ਨੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 31 ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ ਅਤੇ ਨਵੀਂ ਤਾਇਨਾਤੀ ਪਾਉਣ ਵਾਲਿਆਂ ਨੂੰ ਤੁਰੰਤ ਚਾਰਜ ਸੰਭਾਲਣ ਦੇ ਹੁਕਮ ਦਿੱਤੇ ਹਨ। ਡੀ.ਸੀ. ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ਵਿੱਚ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਾਇਨਾਤੀਆਂ ਵਿੱਚ ਬਦਲਾਅ ਕੀਤੇ ਗਏ ਹਨ।
ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਸੂਚੀ ਅਨੁਸਾਰ ਸੀਨੀਅਰ ਸਹਾਇਕ ਰਾਜਨ ਸ਼ਰਮਾ ਨੂੰ ਵਿਕਾਸ ਸ਼ਾਖਾ, ਅਮਨਦੀਪ ਸਿੰਘ ਨੂੰ ਏ.ਆਰ.ਈ. ਸ਼ਾਖਾ, ਸੁਰੇਸ਼ ਕੁਮਾਰ ਨੂੰ ਕਲਰਕ ਸਦਰ ਰਿਕਾਰਡ ਰੂਮ, ਜਸਵਿੰਦਰ ਸਿੰਘ ਨੂੰ ਰਿਕਾਰਡ ਰੂਮ, ਲਲਿਤ ਕੁਮਾਰ ਨੂੰ ਫੁਟਕਲ ਕਲਰਕ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਐਸ.ਡੀ.ਐਮ. ਵੈਸਟ ਦੇ ਦਫ਼ਤਰ, ਗੁਰਬਾਜ ਸਿੰਘ ਨੂੰ ਐਮ.ਐਲ.ਸੀ. ਖੰਨਾ, ਸ਼ਿਵ ਕੁਮਾਰ ਨੂੰ ਐਸ.ਡੀ.ਐਮ. ਪੂਰਬੀ ਦਫ਼ਤਰ, ਅਮਨਜੋਤ ਨੂੰ ਫੁਟਕਲ ਸ਼ਾਖਾ, ਸੁਖਬੀਰ ਕੌਰ ਨੂੰ ਰਿਕਾਰਡ ਰੂਮ ਸ਼ਾਖਾ, ਪ੍ਰੀਤਮ ਸਿੰਘ ਨੂੰ ਆਰ.ਸੀ. ਖੰਨਾ, ਦਵਿੰਦਰ ਕੁਮਾਰ ਨੂੰ ਆਰ.ਸੀ. ਸਮਰਾਲਾ, ਅੰਜੂ ਬਾਲਾ ਨੂੰ ਐਚ.ਆਰ.ਸੀ., ਅੰਸ਼ੁ ਗਰੋਵਰ ਨੂੰ ਡੀ.ਆਰ.ਏ. ਸ਼ਾਖਾ, ਕਮਲਜੀਤ ਸਿੰਘ ਨੂੰ ਐਸ.ਡੀ.ਐਮ. ਦਫ਼ਤਰ ਰਾਇਕੋਟ, ਹਰੀਸ਼ ਕੁਮਾਰ ਨੂੰ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ, ਕਰਮਜੀਤ ਕੌਰ ਨੂੰ ਤਹਿਸੀਲ ਪੂਰਬੀ, ਰਾਜ ਕੁਮਾਰ ਨੂੰ ਰਿਕਾਰਡ ਰੂਮ, ਗੁਰਪ੍ਰੀਤ ਸਿੰਘ ਅਤੇ ਅਕਸ਼ੇ ਨੂੰ ਫੁਟਕਲ ਸ਼ਾਖਾ, ਅਮਨਪ੍ਰੀਤ ਕੌਰ ਨੂੰ ਐਸ.ਕੇ. ਸ਼ਾਖਾ, ਰਿਸ਼ੁ ਸ਼ਰਮਾ ਨੂੰ ਏ.ਆਰ.ਈ. ਸ਼ਾਖਾ, ਹਰਮੇਲ ਸਿੰਘ ਨੂੰ ਐਸ.ਡੀ.ਐਮ. ਵੈਸਟ ਦਫ਼ਤਰ, ਜਸਪ੍ਰੀਤ ਸਿੰਘ ਨੂੰ ਐਸ.ਡੀ.ਐਮ. ਪਾਇਲ ਦਫ਼ਤਰ, ਸਿਮਰਨਜੀਤ ਕੌਰ ਨੂੰ ਵਿਕਾਸ ਸ਼ਾਖਾ, ਸ਼ੋਭਨਾ ਬੰਸਲ ਨੂੰ ਏ.ਆਰ.ਈ. ਸ਼ਾਖਾ, ਗਗਨਦੀਪ ਸਿੰਘ ਨੂੰ ਜਗਰਾਓਂ ਤਹਿਸੀਲ, ਤਰਨਜੋਤ ਸਿੰਘ ਨੂੰ ਫੁਟਕਲ ਸ਼ਾਖਾ, ਸੇਵਾਦਾਰ ਬ੍ਰਿਜ ਭੂਸ਼ਣ ਨੂੰ ਕੇਂਦਰੀ, ਸੁਖਵਿੰਦਰ ਸਿੰਘ ਨੂੰ ਵੈਸਟ ਤੇ ਪ੍ਰਭਸ਼ਰਨ ਸਿੰਘ ਨੂੰ ਤਹਿਸੀਲ ਰਾਇਕੋਟ ਵਿੱਚ ਸੇਵਾਦਾਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















