(Source: ECI/ABP News/ABP Majha)
CISF Security: MP ਰਵਨੀਤ ਬਿੱਟੂ ਦੇ ਗਨਮੈਨ CISF ਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ, ਗੋਲੀ ਗਰਦਨ 'ਚੋਂ ਨਿਕਲ ਕੇ ਸਿਰ 'ਚੋਂ ਹੋਈ ਆਰ ਪਾਰ
CISF Security Personnel Death: ਸੂਚਨਾ ਤੋਂ ਬਾਅਦ CISF ਅਤੇ ਪੰਜਾਬ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਲੱਗੀ ਜਾਂ ਕਿਵੇਂ ਚਲਾਈ ਗਈ। ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ
CISF Security Personnel Death: ਲੁਧਿਆਣਾ 'ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ CISF ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਵਿੱਚ ਤਾਇਨਾਤ ਸੀ। ਦੇਰ ਰਾਤ ਪਿਸਤੌਲ 'ਚੋਂ ਚੱਲੀ ਗੋਲੀ ਗਰਦਨ 'ਚ ਵੜ ਕੇ ਸਿਰ 'ਚੋਂ ਲੰਘ ਗਈ। ਬਿੱਟੂ ਉਸ ਸਮੇਂ ਘਰ ਨਹੀਂ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਗੋਲੀ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਜਦੋਂ ਉਥੇ ਤਾਇਨਾਤ ਸੰਦੀਪ ਕੁਮਾਰ ਦੇ ਸਾਥੀ ਉਸ ਦੇ ਕਮਰੇ ਦੇ ਨੇੜੇ ਪਹੁੰਚੇ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਸੀ। ਸਿਪਾਹੀਆਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਸੂਚਨਾ ਤੋਂ ਬਾਅਦ CISF ਅਤੇ ਪੰਜਾਬ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਲੱਗੀ ਜਾਂ ਕਿਵੇਂ ਚਲਾਈ ਗਈ। ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਰਹੇ। ਕੇਂਦਰ ਸਰਕਾਰ ਦੀ ਸੁਰੱਖਿਆ ਫੋਰਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਹਾਦਸੇ ਸਮੇਂ ਸੰਸਦ ਮੈਂਬਰ ਬਿੱਟੂ ਕੋਠੀ ਵਿੱਚ ਮੌਜੂਦ ਨਹੀਂ ਸਨ। ਉਹ ਕਿਸੇ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਹਾਦਸੇ ਦੇ ਸਮੇਂ ਹੋਰ ਸੁਰੱਖਿਆ ਕਰਮਚਾਰੀ ਘਰ ਵਿੱਚ ਮੌਜੂਦ ਸਨ। ਦੇਰ ਰਾਤ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ। ਪੁਲੀਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ।
ਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ 'ਚ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਗੋਲੀ ਕਿਸ ਕਾਰਨ ਚਲਾਈ ਗਈ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਸੁਰੱਖਿਆ ਕਰਮੀਆਂ ਦੀ ਗਰਦਨ ਵਿੱਚ ਲੱਗੀ। ਗੋਲੀ ਉਸ ਦੀ ਗਰਦਨ ਵਿੱਚੋਂ ਦੀ ਲੰਘ ਕੇ ਉਸ ਦੇ ਸਿਰ ਵਿੱਚੋਂ ਲੰਘ ਗਈ। ਹਾਦਸੇ ਦੇ ਸਮੇਂ ਸੁਰੱਖਿਆ ਕਰਮਚਾਰੀ ਆਨ-ਡਿਊਟੀ ਵਰਦੀ ਵਿੱਚ ਤਾਇਨਾਤ ਸਨ।