Ludhiana news: ਡਾਂਸਰ ਅਤੇ ਬਰਾਤੀਆਂ ਵਿਚਾਲੇ ਹੋਏ ਵਿਵਾਦ 'ਚ ਨਵੀਂ ਗੱਲ ਆਈ ਸਾਹਮਣੇ, ਡੀਜੇ ਵਾਲੇ ਨੇ ਕਰ ਦਿੱਤੇ ਹੈਰਾਨੀਜਨਕ ਖੁਲਾਸੇ
Dancer Model Row: ਆਰਗਨਾਈਜ਼ਰ ਅਤੇ ਡੀਜੇ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਉਸ ਦੇ ਵਿੱਚ ਪੂਰੀ ਸੱਚਾਈ ਨਹੀਂ ਹੈ। ਅਸਲ ਸੱਚਾਈ ਇਹ ਹੈ ਕਿ ਡਾਂਸਰ ਨੇ ਪੂਰੀ ਤਰ੍ਹਾਂ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਵੇਲੇ ਡੀਜੇ ਬੰਦ ਸੀ
Ludhiana news: ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਡਾਂਸਰ ਅਤੇ ਬਰਾਤੀਆਂ ਵਿਚਾਲੇ ਹੋਏ ਵਿਵਾਦ ਨੂੰ ਲੈਕੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਹੁਣ ਨਵਾਂ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈਕੇ ਪ੍ਰੋਗਰਾਮ ਦੇ ਆਰਗਨਾਈਜ਼ਰ ਲਾਡੀ ਗਿੱਲ ਅਤੇ ਵਿਆਹ ‘ਚ ਚੱਲ ਰਹੇ ਡੀਜੇ ਗਰੁੱਪ ਬੈਨੀਪਾਲ entertainers , ਪੰਜਾਬ ਡੀਜੇ ਗਰੁੱਪ ਪ੍ਰਧਾਨ , ਆਰਟਿਸਟ ਕਲਾਕਾਰ ਲੜਕੀਆਂ ਦੀ ਪ੍ਰਧਾਨ ਸਮਰਾਲਾ ਪੁਲਿਸ ਸਟੇਸ਼ਨ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ।
ਆਰਗਨਾਈਜ਼ਰ ਅਤੇ ਡੀਜੇ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਉਸ ਦੇ ਵਿੱਚ ਪੂਰੀ ਸੱਚਾਈ ਨਹੀਂ ਹੈ। ਅਸਲ ਸੱਚਾਈ ਇਹ ਹੈ ਕਿ ਡਾਂਸਰ ਨੇ ਪੂਰੀ ਤਰ੍ਹਾਂ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਵੇਲੇ ਡੀਜੇ ਬੰਦ ਸੀ, ਡਾਂਸਰ ਸਿਮਰ ਸੰਧੂ ਸਟੇਜ ‘ਤੇ ਜਾ ਕੇ ਬਰਾਤੀਆਂ ਨੂੰ ਗਾਲਾਂ ਕੱਢਣ ਲੱਗ ਗਈ, ਜਿਸ ਨਾਲ ਮਾਹੌਲ ਖ਼ਰਾਬ ਹੋ ਗਿਆ। ਆਰਗਨਾਈਜ਼ਰ ਲਾਡੀ ਗਿੱਲ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਉਸ ਵਿੱਚ ਮੈਂ ਹੀ ਡਾਂਸਰ ਕਲਾਕਾਰ ਨੂੰ ਬਹਿਸਬਾਜੀ ਤੋਂ ਪਿੱਛੇ ਕਰਕੇ ਸਟੇਜ ਤੋਂ ਨੀਚੇ ਲੈ ਕੇ ਗਿਆ ਹਾਂ।
ਗਿੱਲ ਨੇ ਕਿਹਾ ਕਿ ਡਾਂਸਰ ਕਲਾਕਾਰ ਜਿਸ ਵੇਲੇ ਉਹ ਡਾਂਸਰ ਬਰਾਤੀਆਂ ਨਾਲ ਬਹਿਸਬਾਜੀ ਅਤੇ ਉਨ੍ਹਾਂ ਨੂੰ ਗਾਲਾਂ ਕੱਢ ਰਹੀ ਸੀ, ਉਸ ਵੇਲੇ ਡੀਜੇ ਬੰਦ ਸੀ ਅਤੇ ਬਿਨਾਂ ਕਿਸੇ ਔਰਗਨਾਈਜ਼ਰ ਜਾਂ ਡੀਜੇ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਸਿਮਰ ਸੰਧੂ ਕਲਾਕਾਰ ਸਟੇਜ ਉੱਪਰ ਚੜ੍ਹ ਗਈ ਅਤੇ ਜਾ ਕੇ ਬਰਾਤੀਆਂ ਨੂੰ ਗਾਲਾਂ ਕੱਢਣ ਲੱਗ ਗਈ। ਉਸ ਨੇ ਕਿਹਾ ਕਿ ਅਸੀਂ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਇਨਸਾਫ਼ ਮੰਗਣ ਲਈ ਆਏ ਹਾਂ ਤਾਂ ਕਿ ਲੋਕਾਂ ਨੂੰ ਅਸਲ ਸੱਚਾਈ ਪਤਾ ਲੱਗ ਸਕੇ।
ਇਹ ਵੀ ਪੜ੍ਹੋ: Most Powerful Countries: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਲਿਸਟ 'ਚ ਅੱਵਲ ਅਮਰੀਕਾ, ਭਾਰਤ ਨੂੰ ਟੌਪ 10 'ਚ ਵੀ ਨਹੀਂ ਮਿਲੀ ਜਗ੍ਹਾ