Khanna news: ਖੰਨਾ ਰੇਲਵੇ ਸਟੇਸ਼ਨ 'ਤੇ ਵਾਪਰਿਆ ਹਾਦਸਾ, ਰੇਲਗੱਡੀ ਅਤੇ ਪਲੇਟਫਾਰਮ 'ਤੇ ਫਸਿਆ ਯਾਤਰੀ, ਇੱਕ ਦੀ ਮੌਤ
Khanna news: ਖੰਨਾ ਰੇਲਵੇ ਸਟੇਸ਼ਨ 'ਤੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ।
Khanna news: ਖੰਨਾ ਰੇਲਵੇ ਸਟੇਸ਼ਨ 'ਤੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਯਾਤਰੀ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ ਅਤੇ ਰੇਲਗੱਡੀ ਯਾਤਰੀ ਨੂੰ ਕਰੀਬ 1 ਕਿਲੋਮੀਟਰ ਤੱਕ ਘਸੀਟਦੀ ਲੈ ਗਈ।
ਇਸ ਦੌਰਾਨ ਉਹ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਦਰਭੰਗਾ ਦੇ ਰਹਿਣ ਵਾਲੇ ਯੋਗੇਂਦਰ ਯਾਦਵ ਵਜੋਂ ਹੋਈ। ਯੋਗੇਂਦਰ ਇੱਥੇ ਸਲਾਣਾ ਪਿੰਡ ਵਿਖੇ ਕੰਮ ਕਰਦਾ ਸੀ।
ਉਹ ਛਠ ਪੂਜਾ 'ਤੇ ਆਪਣੇ ਪਿੰਡ ਜਾ ਰਿਹਾ ਸੀ। ਯੋਗੇਂਦਰ ਨੇ ਖੰਨਾ ਸਟੇਸ਼ਨ ਤੋਂ ਸ਼ਹੀਦ ਐਕਸਪ੍ਰੈਸ ਟਰੇਨ ਫੜਨੀ ਸੀ, ਰੇਲ ਲੇਟ ਸੀ ਅਤੇ ਸਟੇਸ਼ਨ 'ਤੇ ਕਾਫੀ ਭੀੜ ਸੀ। ਦੱਸ ਦਈਏ ਕਿ ਜਿਵੇਂ ਹੀ ਸ਼ਾਮ ਕਰੀਬ 6:30 ਵਜੇ ਰੇਲਗੱਡੀ ਪੁੱਜੀ ਤਾਂ ਯਾਤਰੀ ਤੁਰੰਤ ਰੇਲਗੱਡੀ ਵਿੱਚ ਚੜ੍ਹਨ ਲਈ ਭੱਜਣ ਲੱਗੇ, ਭੀੜ ਹੋਣ ਕਰਕੇ ਕੁਝ ਯਾਤਰੀ ਰੇਲ ‘ਚ ਚੜ੍ਹ ਗਏ ਅਤੇ ਕੁਝ ਚੜ੍ਹ ਨਹੀਂ ਸਕੇ।
ਇਹ ਵੀ ਪੜ੍ਹੋ: Israel Hamas War: ਸਾਊਦੀ ਅਰਬ 'ਚ ਗਾਜ਼ਾ ਲਈ ਚੁੱਕੀ ਆਵਾਜ਼ ਤਾਂ ਹੋਣਾ ਪਵੇਗਾ ਗ੍ਰਿਫਤਾਰ! ਪ੍ਰਦਰਸ਼ਨ 'ਤੇ ਲਾਈ ਪਾਬੰਦੀ
ਇਸ ਦੌਰਾਨ ਰੇਲਗੱਡੀ ਚੱਲ ਪਈ। ਗੱਡੀ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਯੋਗੇਂਦਰ ਦਾ ਪੈਰ ਫਿਸਲ ਗਿਆ। ਉਹ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਜਦੋਂ ਤੱਕ ਗਾਰਡ ਨੇ ਗੱਡੀ ਰੋਕੀ ਉਦੋਂ ਤੱਕ ਗੱਡੀ ਯੋਗੇਂਦਰ ਨੂੰ ਘਸੀਟ ਕੇ ਇੱਕ ਕਿਲੋਮੀਟਰ ਤੱਕ ਲੈ ਗਈ ਸੀ। ਯੋਗੇਂਦਰ ਦਾ ਅੱਧਾ ਸਰੀਰ ਖਤਮ ਹੋ ਗਿਆ ਸੀ ਅਤੇ ਉਪਰਲਾ ਹਿੱਸਾ ਰਹਿ ਗਿਆ ਸੀ। ਕੁਝ ਸਾਹ ਚੱਲ ਰਹੇ ਸੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Dubai Heavy Rainfall: ਤੂਫਾਨ, ਭਾਰੀ ਮੀਂਹ ਕਾਰਨ ਦੁਬਈ ਦੀਆਂ ਸੜਕਾਂ 'ਤੇ ਆਇਆ ਹੜ੍ਹ, ਹਵਾਈ ਸੇਵਾਵਾਂ ਪ੍ਰਭਾਵਿਤ, ਅਲਰਟ ਜਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।