ਲੁਧਿਆਣਾ 'ਚ ਰੂਹ ਕੰਬਾਊ ਘਟਨਾ, ਅੱਗ ਦੀਆਂ ਲਪਟਾਂ 'ਚ ਸੜਿਆ ਇੱਕ ਸਾਲ ਦਾ ਬੱਚਾ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Ludhiana News: ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ।

Ludhiana News: ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਾਲ ਦਾ ਅਰਜੁਨ ਮਾਚਿਸਾਂ ਨਾਲ ਖੇਡ ਰਿਹਾ ਸੀ, ਜਿਸ ਸਮੇਂ ਅੱਗ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ।
ਰਿਪੋਰਟਾਂ ਅਨੁਸਾਰ, ਅਰਜੁਨ ਦੇ ਮਾਪਿਆਂ ਦਾ ਬੀਤੀ ਰਾਤ ਕਿਸੇ ਗੱਲ ਨੂੰ ਲੈਕੇ ਵਿਵਾਦ ਹੋਇਆ ਸੀ। ਸਵੇਰ ਤੱਕ ਇਹ ਵਿਵਾਦ ਚੱਲਦਾ ਰਿਹਾ। ਅਰਜੁਨ ਦੀ ਮਾਂ ਰੀਨਾ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਸਵੇਰੇ ਬਿਨਾਂ ਕੁਝ ਖਾਧੇ ਘਰੋਂ ਚਲਾ ਗਿਆ ਸੀ। ਆਪਣੇ ਪਤੀ ਨੂੰ ਮਨਾਉਣ ਅਤੇ ਉਸਨੂੰ ਖਾਣਾ ਦੇਣ ਲਈ ਰੀਨਾ ਦੇਵੀ ਫੈਕਟਰੀ ਗਈ ਸੀ।
ਮਾਚਿਸ ਦੀ ਚੰਗਿਆੜੀ ਨਾਲ ਲੱਗੀ ਕੰਬਲ ਨੂੰ ਅੱਗ
ਇਸ ਦੌਰਾਨ ਘਰ ਵਿੱਚ ਮੌਜੂਦ 8 ਬੱਚਿਆਂ ਵਿਚੋਂ ਕੁਝ ਬੱਚੇ ਮਾਚਿਸਾਂ ਨਾਲ ਖੇਡ ਰਹੇ ਸੀ। ਇੱਕ ਚੰਗਿਆੜੀ ਸਭ ਤੋਂ ਛੋਟੇ ਬੱਚੇ, ਅਰਜੁਨ, ਜੋ ਕਿ ਕੰਬਲ ਵਿੱਚ ਲਪੇਟਿਆ ਹੋਇਆ ਸੀ, ਉੱਤੇ ਡਿੱਗ ਪਈ ਅਤੇ ਅੱਗ ਲੱਗ ਗਈ। ਅਰਜੁਨ ਦੀ ਮਾਂ ਨੇ ਕਿਹਾ ਕਿ ਜਦੋਂ ਉਹ ਘਰ ਆ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਚੋਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ ਅਤੇ ਧੂੰਆਂ ਨਿਕਲ ਰਿਹਾ ਸੀ। ਜਦੋਂ ਤੱਕ ਉਹ ਘਰ ਪਹੁੰਚੀ, ਤਾਂ ਅਰਜੁਨ ਪਹਿਲਾਂ ਹੀ ਸੜ ਚੁੱਕਾ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿਤਾ ਤੁਰੰਤ ਘਰ ਪਹੁੰਚੇ। ਉਨ੍ਹਾਂ ਬੱਚੇ ਨੂੰ ਚੁੱਕਿਆ ਅਤੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਇੱਕ ਸਾਲ ਦੇ ਅਰਜੁਨ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਬੱਚੇ ਘਰ ਵਿੱਚ ਮਾਚਿਸ ਨਾਲ ਖੇਡ ਰਹੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















