ਪੜਚੋਲ ਕਰੋ

Ludhiana: ਲੁਧਿਆਣਾ ਦੇ ਕਰਿਸਪੀ ਰੈਸਟੋਰੈਂਟ 'ਤੇ ਪੁਲਿਸ ਦੀ ਰੇਡ: ਜੂਆ ਖੇਡਦੇ 7 ਲੋਕ ਕਾਬੂ, 2 ਲੱਖ ਨਕਦ ਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ

ਲੁਧਿਆਣਾ ਦੇ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਰੈਸਟੋਰੈਂਟ ਉੱਤੇ ਪੁਲਿਸ ਨੇ ਰੇਡ ਮਾਰ ਦਿੱਤੀ। ਪੁਲਿਸ ਨੇ ਜੂਆ ਖੇਡਦੇ ਹੋਏ 7 ਲੋਕਾਂ ਨੂੰ ਕਾਬੂ ਵੀ ਕਰ ਲਿਆ। ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਨਕਦੀ ਅਤੇ ਨੋਟ ਗਿਣਨ ਵਾਲੀ ਮਸ਼ੀਨ...

Ludhiana News: ਪੰਜਾਬ ਦੇ ਲੁਧਿਆਣਾ 'ਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿੰਗਾਰ ਰੋਡ 'ਤੇ ਬਣੇ ਕਰਿਸਪੀ ਰੈਸਟੋਰੈਂਟ 'ਤੇ ਰੇਡ ਮਾਰੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਕੁਝ ਲੋਕ ਜੂਆ ਖੇਡ ਰਹੇ ਹਨ। ਪੁਲਿਸ ਦੀ ਰੇਡ ਨਾਲ ਹੀ ਓਥੇ ਹੜਕੰਪ ਮਚ ਗਿਆ।

ਪੁਲਿਸ ਨੇ ਰੈਸਟੋਰੈਂਟ ਦੀ ਘੇਰਾਬੰਦੀ ਕਰਕੇ 7 ਜੂਆਰੀਆਂ ਨੂੰ ਕਾਬੂ ਕਰ ਲਿਆ, ਜਦਕਿ ਰੈਸਟੋਰੈਂਟ ਦਾ ਮਾਲਕ ਫਿਲਹਾਲ ਫਰਾਰ ਹੈ। ਪੁਲਿਸ ਨੇ ਜੂਆ ਖੇਡ ਰਹੇ ਲੋਕਾਂ ਕੋਲੋਂ 2 ਲੱਖ ਤੋਂ ਵੱਧ ਨਕਦੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਕਰਵਾਈ ਕਰਦੇ ਹੋਏ ਮਾਰੀ ਰੇਡ

ਜਾਣਕਾਰੀ ਮੁਤਾਬਕ ਇਲਾਕੇ 'ਚ ਚੱਲ ਰਹੇ ਜੂਏ ਕਾਰਨ ਲੋਕ ਪ੍ਰੇਸ਼ਾਨ ਸਨ। ਕਿਸੇ ਨੇ ਪੁਲਿਸ ਨੂੰ ਜੂਏ ਬਾਰੇ ਸੂਚਨਾ ਦਿੱਤੀ। ਇਸ ਤੋਂ ਬਾਅਦ ਚੌਕੀ ਹਰਬੰਸਪੁਰਾ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਰੈਸਟੋਰੈਂਟ 'ਤੇ ਛਾਪਾ ਮਾਰਿਆ। ਪੁਲਿਸ ਨੂੰ ਥਾਂ 'ਤੇ 7 ਲੋਕ ਤਾਸ਼ ਖੇਡਦੇ ਮਿਲੇ। ਉਨ੍ਹਾਂ ਕੋਲੋਂ ਤਾਸ਼ ਦੀਆਂ ਗੱਡੀਆਂ ਅਤੇ ਨਕਦੀ ਵੀ ਬਰਾਮਦ ਹੋਈ।

ਆਰੋਪੀਆਂ ਦੀ ਪਛਾਣ ਜੋਗੀ ਰਾਏ ਨਿਵਾਸੀ ਮਾਧੋਪੁਰੀ, ਹਿਤੇਸ਼ ਨਿਵਾਸੀ ਦਰੇਸੀ, ਕਮਲਪ੍ਰੀਤ ਸਿੰਘ ਨਿਵਾਸੀ ਮਾਧੋਪੁਰੀ, ਵਿਵੇਕ ਨਿਵਾਸੀ ਦੁਰਗਾਪੁਰੀ, ਧਰੁਵ ਨਿਵਾਸੀ ਡੀ.ਪੀ. ਕਾਲੋਨੀ, ਸੰਭਵ ਕੁਮਾਰ ਨਿਵਾਸੀ ਪੁਰਾਣਾ ਬਜ਼ਾਰ ਦਰੇਸੀ, ਜਸਕਰਨ ਝੱਬਾ ਨਿਵਾਸੀ ਫਿਰੋਜ਼ਪੁਰ ਅਤੇ ਰੈਸਟੋਰੈਂਟ ਦੇ ਮਾਲਕ ਅਰੁਣ ਕੁਮਾਰ ਵਜੋਂ ਹੋਈ ਹੈ।

ਹੋਰ ਥਾਵਾਂ ਉੱਤੇ ਵੀ ਸ਼ਰੇਆਮ ਚੱਲਦਾ ਹੈ ਇਹ ਧੰਦਾ

ਆਰੋਪੀਆਂ ਖ਼ਿਲਾਫ ਪੁਲਿਸ ਨੇ BNS ਦੀ ਧਾਰਾ 13-A3-67 ਜੂਆ ਕਾਨੂੰਨ, 112-318(4) ਦੇ ਤਹਿਤ ਕੇਸ ਦਰਜ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਲੁਧਿਆਣਾ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਜੂਆ ਸ਼ਰੇਆਮ ਚੱਲ ਰਿਹਾ ਹੈ।

ਦੱਸਣਯੋਗ ਗੱਲ ਹੈ ਕਿ ਜਨਕਪੁਰੀ, ਜਮਾਲਪੁਰ ਅਤੇ ਟਿੱਬਾ ਰੋਡ ਵਰਗੇ ਇਲਾਕਿਆਂ ਵਿੱਚ ਕਈ ਥਾਵਾਂ 'ਤੇ ਸੱਟਾ ਖਿਲਵਾਉਣ ਵਾਲਿਆਂ ਨੇ ਕਿਰਾਏ 'ਤੇ ਘਰ ਵੀ ਲਏ ਹੋਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ

Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ

Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ

Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ
Fridge Keeping Tips : ਫ੍ਰਿਜ ਨੂੰ ਕੰਧ ਤੋਂ ਘੱਟੋ-ਘੱਟ ਕਿੰਨੀ ਦੂਰੀ 'ਤੇ ਰੱਖਣਾ ਚਾਹੀਦਾ ਹੈ? ਨਹੀਂ ਤਾਂ ਵਾਪਰ ਸਕਦਾ ਹੈ ਵੱਡਾ ਹਾਦਸਾ
Car ਖਰੀਦਣ ਵਾਲਿਆਂ ਲਈ ਖੁਸ਼ਖਬਰੀ, Tata ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

Punjab News : ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ, ਪਤੀ ਦਾ ਹੋਇਆ ਦਿਹਾਂਤ , PGI ਨੂੰ ਸੌਂਪੀ ਜਾਵੇਗੀ ਮ੍ਰਿਤਕ ਦੇਹ

ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ! 35 ਵਾਰ ਚਾਕੂ ਮਾਰ ਕੇ ਪ੍ਰੇਮਿਕਾ ਦਾ ਕਤਲ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ

BJP ਤੋਂ ਅਸਤੀਫੇ ਤੋਂ ਬਾਅਦ ਅੰਨਾਮਲਾਈ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ

Embed widget