'ਸੋਧ ਤੋਂ ਪਹਿਲਾਂ ਮੁਸਲਮਾਨਾਂ ਦੀ ਰਾਏ ਲੈਣੀ ਚਾਹੀਦੀ', ਲੁਧਿਆਣਾ ‘ਚ ਵਕਫ਼ ਸੋਧ ਬਿੱਲ ਦੇ ਵਿਰੋਧ ‘ਚ ਫੂਕਿਆ ਕੇਂਦਰ ਸਰਕਾਰ ਦਾ ਪੁੱਤਲਾ
Ludhiana News: ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਭਾਰਤ ਦੇ ਸੁਤੰਤਰਤਾ ਸੰਗਰਾਮ ਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਵਕਫ ਐਕਟ ਵਿੱਚ ਕੀਤੇ ਗਏ ਸੋਧ ਦਾ ਵਿਰੋਧ ਕੀਤਾ ਗਿਆ।

Ludhiana News: ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਭਾਰਤ ਦੇ ਸੁਤੰਤਰਤਾ ਸੰਗਰਾਮ ਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਵਕਫ ਐਕਟ ਵਿੱਚ ਕੀਤੇ ਗਏ ਸੋਧ ਦਾ ਵਿਰੋਧ ਕੀਤਾ ਗਿਆ, ਇਸ ਮੌਕੇ ਸੈਂਕੜਾ ਮੁਸਲਮਾਨਾਂ ਨੇ ਵਕਫ ਸੋਧ ਬਿੱਲ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਨੂੰ ਇੱਕ ਮੈਮੋਰੰਡਮ ਦੇ ਜ਼ਰੀਏ ਆਪਣਾ ਰੋਸ਼ ਦਰਜ ਕਰਵਾਇਆ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਾਨੂੰਨ ਚ ਸੋਧ ਕੋਈ ਨਵੀਂ ਗੱਲ ਨਹੀਂ ਲੇਕਿਨ ਅਗਰ ਉਹ ਕਿਸੇ ਵਿਸ਼ੇਸ਼ ਵਰਗ ਦੇ ਲਈ ਬਣਾਇਆ ਜਾ ਰਿਹਾ ਹੈ ਤਾਂ ਉਸ ਵਰਗ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਸਰਕਾਰ ਦੀ ਜਿੰਮੇਦਾਰੀ ਬਣਦੀ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਨਵੇਂ ਸੋਧ ਵਿੱਚ ਕੇਂਦਰ ਸਰਕਾਰ ਦਾ ਵਕਫ਼ ਬੋਰਡ ਵਿੱਚ ਹਰ ਪੰਜ ਸਾਲ ਬਾਅਦ ਨਿਯੁਕਤ ਕੀਤੇ ਜਾਣ ਵਾਲੇ ਮੈਂਬਰਾਂ ਚ ਗੈਰ ਮੁਸਲਿਮ ਮੈਂਬਰਾਂ ਨੂੰ ਲਿਤੇ ਜਾਣ ਦਾ ਕਾਨੂੰਨ ਬਿਲਕੁਲ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਵਕਫ ਬੋਰਡ ਭਾਰਤ ਦੇ ਮੁਸਲਮਾਨਾ ਦੀ ਧਾਰਮਿਕ ਸੰਸਥਾ ਹੈ ਅਤੇ ਇਹ ਧਰਮ ਦੀਆਂ ਜਾਇਦਾਦਾਂ ਦੀ ਦੇਖਭਾਲ ਕਰਦਾ ਹੈ, ਅਤੇ ਇਸ ਨੂੰ ਚਲਾਉਣ ਵਾਲੇ ਇਸ ਧਰਮ ਦੇ ਹੋਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਧਰਮ ਦੀ ਮਰਿਆਦਾਵਾਂ ਅਤੇ ਸ਼ਰੀਅਤ ਦੇ ਪਾਲਣ ਦੀ ਜਾਣਕਾਰੀ ਹੋਵੇ।
ਇਮਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਆਮ ਮੁਸਲਮਾਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੋਧ ਕਰੇ ਨਾ ਕਿ ਲੀਡਰਸ਼ਿਪ ਦੇ ਕਹਿਣ ਤੇ ਕੋਈ ਕਾਨੂੰਨ ਬਣਾਏ। ਉਹਨਾਂ ਕਿਹਾ ਕਿ ਇਹ ਭਰਮ ਫੈਲਾਨਾ ਕੀ ਦੁਨੀਆ ਦੇ ਇਸਲਾਮੀ ਦੇਸ਼ਾਂ ਚ ਵਕਫ ਬੋਰਡ ਨਹੀਂ ਹੈ ਇਹ ਬਿਲਕੁਲ ਗਲਤ ਗੱਲ ਹੈ ਦੁਨੀਆਂ ਦੀ ਸਭ ਤੋਂ ਵੱਡੀਆਂ ਦੋ ਮਸਜਿਦਾਂ ਮੱਕਾ ਅਤੇ ਮਦੀਨਾ ਮੁਸਲਮਾਨਾਂ ਦੇ ਸਭ ਤੋਂ ਵੱਡੇ ਵਕਫ ਹਨ ਅਤੇ ਉਥੇ ਇਹ ਗੱਲ ਲਿਖ ਕੇ ਲਾਈ ਗਈ ਹੈ ਕਿ ਇਹ ਵਕਫ ਹਨ।
ਉਨ੍ਹਾਂ ਨੇ ਕਿਹਾ ਕਿ ਵਕਫ ਜਾਇਦਾਦ ਦਾ ਮਾਲਿਕ ਅੱਲਾਹ ਹੈ ਅਤੇ ਵਕਫ਼ ਬੋਰਡ ਇਸ ਜਾਇਦਾਦ ਦਾ ਕਸਟੋਡੀਅਨ (ਨਿਗਰਾਨ) ਹੈ ਤਾਂ ਕਿ ਇਹਨਾਂ ਜਾਇਦਾਦਾਂ ਤੋ ਹੋਣ ਵਾਲੀ ਆਮਦਨੀ ਨਾਲ ਗਰੀਬਾਂ ਅਤੇ ਧਰਮ ਦਾ ਭਲਾ ਹੋ ਸਕੇ। ਸ਼ਾਹੀ ਇਮਾਮ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵਕਫ ਸੋਧ ਬਿਲ ਵਿੱਚ ਇਹ ਤਾਂ ਕਿਹਾ ਗਿਆ ਹੈ ਕਿ ਇਸ ਨਵੀਂ ਸੋਧ ਨਾਲ ਗਰੀਬ ਮੁਸਲਮਾਨਾਂ ਦਾ ਭਲਾ ਹੋਵੇਗਾ।
ਲੇਕਿਨ ਇਹ ਕਿਸ ਤਰ੍ਹਾਂ ਹੋਵੇਗਾ ਅਤੇ ਵਕਫ ਬੋਰਡ ਦੇ ਵੱਲੋਂ ਕੀ ਸਕੀਮਾਂ ਚਲਾਈਆਂ ਜਾਣਗੀਆਂ ਇਸ ਬਾਰੇ ਇਸ ਸੋਧ ਬਿਲ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਸੱਤਾ ਅਤੇ ਵਿਰੋਧੀ ਧਿਰ ਦੋਨੋਂ ਹੀ ਇਸ ਬਿਲ ਨੂੰ ਲੈ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ਜਿਸ ਵਿੱਚ ਘੱਟ ਗਿਣਤੀ ਵਰਗ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਸ਼ਾਹੀ ਇਮਾਮ ਪੰਜਾਬ ਨੇ ਮੰਗ ਕੀਤੀ ਕਿ ਵਕਫ ਦੇ ਇਸ ਐਕਟ ਵਿੱਚ ਕੀਤੇ ਗਏ ਸੋਧਾਂ ਵਿੱਚ ਜਿਹੜੀਆਂ ਗੱਲਾਂ ਤੇ ਆਮ ਮੁਸਲਮਾਨਾਂ ਨੂੰ ਇਤਰਾਜ ਹੈ ਉਹਨਾਂ ਨੂੰ ਖਾਰਜ ਕਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਆਪਣੇ ਧਰਮ ਤੇ ਚਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਸੰਵਿਧਾਨ ਦੇ ਮੁਤਾਬਕ ਹੀ ਕਾਨੂੰਨ ਬਣਾਏ।






















