ਪੜਚੋਲ ਕਰੋ
Advertisement
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
Ludhiana News: ਜ਼ਿਲ੍ਹੇ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਤਾਜਪੁਰ ਰੋਡ ਨੇੜੇ 66 ਕੇਵੀ ਪਾਵਰ ਗਰਿੱਡ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਨਾਲ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਬਲੈਕਆਊਟ ਹੋ ਗਿਆ ਹੈ।
Ludhiana News: ਜ਼ਿਲ੍ਹੇ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਤਾਜਪੁਰ ਰੋਡ ਨੇੜੇ 66 ਕੇਵੀ ਪਾਵਰ ਗਰਿੱਡ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਨਾਲ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਬਲੈਕਆਊਟ ਹੋ ਗਿਆ ਹੈ। ਜਾਣਕਾਰੀ ਅਨੁਸਾਰ ਤਾਜਪੁਰ ਰੋਡ ਨੇੜੇ 66 ਕੇਵੀ ਪਾਵਰ ਗਰਿੱਡ ਵਿੱਚ ਭਿਆਨਕ ਅੱਗ ਲੱਗਣ ਨਾਲ ਪੂਰੇ ਇਲਾਕੇ 'ਚ ਹਨੇਰਾ ਛਾ ਗਿਆ।
ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਸ ਉੱਪਰ ਕਾਬੂ ਪਾ ਲਿਆ ਗਿਆ। ਇਸ ਦੌਰਾਨ ਦਸ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਅੱਗ ਲੱਗਣ ਤੋਂ ਬਾਅਦ ਧੂੰਏਂ ਕਾਰਨ ਪੂਰੇ ਅਸਮਾਨ 'ਤੇ ਕਾਲੇ ਬੱਦਲ ਛਾ ਗਏ। ਅੱਗ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਲੱਗ ਗਈ, ਤਾਂ ਜੋ ਕਿਸੇ ਵੀ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਇਸ ਲਈ ਲੋਕਾਂ ਨੂੰ ਉੱਥੋਂ ਭਜਾਇਆ ਗਿਆ। ਕਿਉਂਕਿ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਣ ਦਾ ਖਦਸ਼ਾ ਰਹਿੰਦਾ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਧਰਮ
ਕਾਰੋਬਾਰ
Advertisement