CBSE Board Exams: ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਵੱਲੋਂ ਸਖ਼ਤ ਹਦਾਇਤਾਂ, ਨਾ ਮੰਨਣ 'ਤੇ ਲੱਗੇਗਾ 2 ਸਾਲ ਦਾ ਬੈਨ
Ludhiana News: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪ੍ਰੀਖਿਆ ਡਿਊਟੀ ਅਧਿਕਾਰੀਆਂ

Ludhiana News: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪ੍ਰੀਖਿਆ ਡਿਊਟੀ ਅਧਿਕਾਰੀਆਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਸੀਬੀਐਸਈ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਇੰਨੀ ਵੱਡੀ ਪ੍ਰੀਖਿਆ ਪ੍ਰਕਿਰਿਆ ਨੂੰ ਨਿਰਪੱਖ ਢੰਗ ਨਾਲ ਕਰਵਾਉਣਾ ਵਿਦਿਆਰਥੀਆਂ ਦੇ ਅਕਾਦਮਿਕ ਹਿੱਤ ਲਈ ਜ਼ਰੂਰੀ ਹੈ।
ਬੋਰਡ ਨੇ ਹਰ ਪ੍ਰੀਖਿਆ ਵਿੱਚ ਸਾਹਮਣੇ ਆਉਣ ਵਾਲੇ ਕਈ ਮਾਮਲਿਆਂ ਦਾ ਪਹਿਲਾਂ ਹੀ ਨੋਟਿਸ ਲੈਂਦੇ ਹੋਏ ਕਿਹਾ ਵਿਦਿਆਰਥੀ ਪ੍ਰੀਖਿਆ ਹਾਲ ਵਿੱਚ ਇਲੈਕਟ੍ਰਾਨਿਕ ਡਿਵਾਈਸ ਜਾਂ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ। ਜੇਕਰ ਕੋਈ ਵੀ ਵਿਦਿਆਰਥੀ ਮੋਬਾਈਲ ਫੋਨ ਜਾਂ ਹੋਰ ਇਲੈਕਟ੍ਰਾਨਿਕ ਯੰਤਰ ਜਾਂ ਕੋਈ ਵੀ ਵਰਜਿਤ ਵਸਤੂ ਰੱਖਦਾ ਪਾਇਆ ਜਾਂਦਾ ਹੈ ਤਾਂ ਉਸਨੂੰ 2 ਸਾਲਾਂ ਲਈ ਪ੍ਰੀਖਿਆ ਵਿੱਚ ਬੈਠਣ ਤੇ ਪਾਬੰਦੀ ਲਗਾ ਦਿੱਤੀ ਜਾਏਗੀ। ਇਸ ਦੇ ਨਾਲ ਹੀ, ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਅਗਲੇ ਸਾਲ ਦੀ ਪ੍ਰੀਖਿਆ ਤੋਂ ਵੀ ਸਸਪੈਂਡ ਕਰ ਦਿੱਤਾ ਜਾਵੇਗਾ।
ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਹੋਣਗੇ
ਯੂ.ਐਫ.ਐਮ. ਦਿਸ਼ਾ-ਨਿਰਦੇਸ਼ਾਂ ਅਤੇ ਸੰਭਾਵਿਤ ਜੁਰਮਾਨਿਆਂ ਦਾ ਜ਼ਿਕਰ ਕਰਦੇ ਹੋਏ, ਬੋਰਡ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰ ਸੀਸੀਟੀਵੀ ਨਾਲ ਲੈਸ ਹੋਣਗੇ। ਹਰ ਗਤੀਵਿਧੀ ਦੀ ਨਿਗਰਾਨੀ ਸਹਾਇਕ ਸੁਪਰਡੈਂਟ ਦੁਆਰਾ ਕੀਤੀ ਜਾਵੇਗੀ। ਬੋਰਡ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਹਦਾਇਤਾਂ ਤੋਂ ਜਾਣੂ ਕਰਵਾਉਣ। ਵਿਦਿਆਰਥੀਆਂ ਨੂੰ ਪ੍ਰੀਖਿਆ ਨਿਯਮਾਂ ਅਤੇ ਦੁਰਵਿਵਹਾਰ ਲਈ ਸਜ਼ਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਮਾਪਿਆਂ ਨੂੰ ਵੀ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਦਿਆਰਥੀਆਂ ਦਾ ਸਮਰਥਨ ਕਰ ਸਕਣ। ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਫੈਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰੀਖਿਆ ਹਾਲ ਵਿੱਚ ਇਨ੍ਹਾਂ 'ਤੇ ਪਾਬੰਦੀ ਰਹੇਗੀ
ਸਟੇਸ਼ਨਰੀ ਦੀਆਂ ਚੀਜ਼ਾਂ: ਅਧਿਐਨ ਸਮੱਗਰੀ (ਛਪਿਆ/ਲਿਖਿਆ), ਕੈਲਕੂਲੇਟਰ (ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਛੱਡ ਕੇ), ਪੈੱਨ ਡਰਾਈਵ, ਇਲੈਕਟ੍ਰਾਨਿਕ ਪੈੱਨ, ਸਕੈਨਰ ਆਦਿ।
ਸੰਚਾਰ ਯੰਤਰ: ਮੋਬਾਈਲ ਫ਼ੋਨ, ਬਲੂਟੁੱਥ, ਈਅਰਫ਼ੋਨ, ਸਮਾਰਟ ਵਾਚ, ਹੈਲਥ ਬੈਂਡ, ਕੈਮਰਾ ਆਦਿ।
ਹੋਰ ਚੀਜ਼ਾਂ: ਵਾੱਲੇਟ, ਗੋਗਲਸ, ਪਾਊਚ, ਹੈਂਡਬੈਗ ਆਦਿ।
ਸ਼ੂਗਰ ਤੋਂ ਪੀੜਤ ਵਿਦਿਆਰਥੀਆਂ ਨੂੰ ਛੱਡ ਕੇ, ਕਿਸੇ ਨੂੰ ਵੀ ਖਾਣ-ਪੀਣ ਵਾਲੀਆਂ ਚੀਜ਼ਾਂ (ਖੁੱਲੀਆਂ ਜਾਂ ਪੈਕ ਕੀਤੀਆਂ) ਲਿਜਾਣ ਦੀ ਇਜਾਜ਼ਤ ਨਹੀਂ ਹੈ।
ਡ੍ਰੈੱਸ ਕੋਡ
ਰੈਗੂਲਰ ਵਿਦਿਆਰਥੀਆਂ ਲਈ: ਸਕੂਲ ਵਰਦੀ ਲਾਜ਼ਮੀ ਹੈ।
ਪ੍ਰਾਈਵੇਟ ਵਿਦਿਆਰਥੀਆਂ ਲਈ: ਹਲਕੇ ਅਤੇ ਸਾਦੇ ਕੱਪੜੇ।
ਪ੍ਰੀਖਿਆ ਲਈ ਸਿਰਫ਼ ਐਡਮਿਟ ਕਾਰਡ, ਆਈ.ਡੀ. ਦੀ ਲੋੜ ਹੋਵੇਗੀ। ਸਿਰਫ਼ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਰੂਫ, ਸਟੇਸ਼ਨਰੀ (ਪਾਰਦਰਸ਼ੀ ਥੈਲੀ ਵਿੱਚ), ਐਨਾਲਾਗ ਘੜੀ, ਪਾਰਦਰਸ਼ੀ ਪਾਣੀ ਦੀ ਬੋਤਲ, ਮੈਟਰੋ ਕਾਰਡ ਅਤੇ ਬੱਸ ਪਾਸ ਵਰਗੇ ਜ਼ਰੂਰੀ ਸਾਮਾਵ ਹੀ ਲੈ ਜਾਣ ਦੀ ਇਜਾਜ਼ਤ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
