Punjab News: ਛੁੱਟੀਆਂ ਹੋਈਆਂ ਰੱਦ! ਜਾਣੋ ਇਹ ਫੈਸਲਾ ਕਿਉਂ ਲਿਆ ਗਿਆ
ਲੁਧਿਆਣਾ ਦੇ ਹਲਕਾ ਵੈਸਟ ਵਿੱਚ ਹੋਣ ਵਾਲੀ ਜ਼ਿਮਣੀ ਚੋਣ ਨੂੰ ਲੈ ਕੇ ਹਰ ਉਮੀਦਵਾਰ ਨੂੰ NOC ਲੈਣੀ ਜ਼ਰੂਰੀ ਹੈ। ਇਸ ਵਿੱਚ ਮੁੱਖ ਤੌਰ 'ਤੇ ਪ੍ਰਾਪਰਟੀ ਟੈਕਸ, ਪਾਣੀ-ਸੀਵਰੇਜ ਅਤੇ ਬਿਲਡਿੰਗ ਬ੍ਰਾਂਚ ਦੇ ਬਕਾਏ ਨੂੰ ਕਲੀਅਰ ਕਰਨਾ ਹੋਵੇਗਾ। ਜਿਸ ਲਈ ਅਰਜ਼ੀ

ਲੁਧਿਆਣਾ ਦੇ ਹਲਕਾ ਵੈਸਟ ਵਿੱਚ ਹੋਣ ਵਾਲੇ ਉਪਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਗਰ ਨਿਗਮ ਤੋਂ ਐੱਨ.ਓ.ਸੀ. ਲੈਣੀ ਪਏਗੀ। ਇਸ ਵਿੱਚ ਮੁੱਖ ਤੌਰ 'ਤੇ ਪ੍ਰਾਪਰਟੀ ਟੈਕਸ, ਪਾਣੀ-ਸੀਵਰੇਜ ਅਤੇ ਬਿਲਡਿੰਗ ਬ੍ਰਾਂਚ ਦੇ ਬਕਾਏ ਨੂੰ ਕਲੀਅਰ ਕਰਨਾ ਹੋਵੇਗਾ। ਜਿਸ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਨਾਂ 'ਤੇ ਨਗਰ ਨਿਗਮ ਦੇ ਏਰੀਆ ਵਿੱਚ ਮੌਜੂਦ ਜਾਇਦਾਦ ਦੀ ਜਾਣਕਾਰੀ ਦੇਣੀ ਹੋਵੇਗੀ, ਜਿਸ ਦੇ ਆਧਾਰ 'ਤੇ ਨਗਰ ਨਿਗਮ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਇਸ ਵਜ੍ਹਾ ਕਰਕੇ ਦਫਤਰ ਰਹਿਣਗੇ ਖੁੱਲ੍ਹੇ
ਹਾਲਾਂਕਿ ਵੀਰਵਾਰ ਤੱਕ ਨਾਮਜ਼ਦਗੀ ਦਾਖਲ ਕਰਨ ਵਾਲੇ 5 ਉਮੀਦਵਾਰ ਪਹਿਲਾਂ ਹੀ ਨਗਰ ਨਿਗਮ ਤੋਂ ਐੱਨ.ਓ.ਸੀ. (NOC) ਲੈ ਚੁੱਕੇ ਹਨ, ਪਰ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 2 ਜੂਨ ਹੈ। ਇਸ ਦੌਰਾਨ ਵਿਚਾਲੇ ਤਿੰਨ ਛੁੱਟੀਆਂ ਆ ਰਹੀਆਂ ਹਨ, 30, 31 ਮਈ ਅਤੇ 1 ਜੂਨ ਨੂੰ ਛੁੱਟੀ ਹੋਣ ਕਰਕੇ ਐੱਨ.ਓ.ਸੀ. ਲਈ ਅਰਜ਼ੀ ਦੇਣ ਵਾਲਿਆਂ ਦੀ ਸੁਵਿਧਾ ਲਈ ਨਗਰ ਨਿਗਮ ਦੇ ਦਫਤਰ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ। ਇਸ ਸੰਬੰਧੀ ਆਦੇਸ਼ ਕਮਿਸ਼ਨਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿੱਚ ਹੋਰ ਕਰਮਚਾਰੀਆਂ ਦੇ ਨਾਲ-ਨਾਲ ਸੁਵਿਧਾ ਸੈਂਟਰ ਸਟਾਫ ਨੂੰ ਵੀ ਰੁਟੀਨ ਮੁਤਾਬਕ ਡਿਊਟੀ 'ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।
ਬਕਾਇਆ ਕਲੀਅਰ ਕਰਨ ਦੇ 10 ਸਾਲਾਂ ਦੇ ਰਿਕਾਰਡ ਦੀ ਹੋਵੇਗੀ ਜਾਂਚ
ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਐਨ.ਓ.ਸੀ. ਲੈਣ ਦੇ ਮਾਮਲੇ ਵਿੱਚ ਸਰਕਾਰੀ ਸੁਵਿਧਾਵਾਂ ਲੈਣ ਵਾਲਿਆਂ ਲਈ ਵੱਖਰੇ ਨਿਯਮ ਬਣਾਏ ਗਏ ਹਨ। ਇਸ ਸੰਬੰਧੀ ਚੋਣ ਕਮਿਸ਼ਨ ਵੱਲੋਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ, ਜਿਸ ਅਨੁਸਾਰ ਜਿਨ੍ਹਾਂ ਲੋਕਾਂ ਕੋਲ ਕਿਸੇ ਵੀ ਸਰਕਾਰੀ ਆਵਾਸ ਦੀ ਸੁਵਿਧਾ ਰਹੀ ਹੈ, ਉਨ੍ਹਾਂ ਦੇ ਕਿਰਾਏ, ਪਾਣੀ-ਸੀਵਰੇਜ, ਬਿਜਲੀ, ਟੈਲੀਫ਼ੋਨ ਬਿੱਲ ਵਗੈਰਾ ਦੇ ਬਕਾਏ ਦੀ ਪਿਛਲੇ 10 ਸਾਲਾਂ ਦੀ ਜਾਂਚ ਕੀਤੀ ਜਾਵੇਗੀ। ਇਹ ਨਿਯਮ ਹੁਣ ਤੱਕ ਨਾਮਜ਼ਦਗੀ ਦਾਖਲ ਕਰ ਚੁੱਕੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਰਾਜ ਸਭਾ ਮੈਂਬਰ ਹੋਣ ਕਰਕੇ ਸੰਜੀਵ ਅਰੋੜਾ 'ਤੇ ਵੀ ਲਾਗੂ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















