Punjab News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪਹਿਲਾਂ ਪ੍ਰੇਮੀਕਾ ਦੀ ਹੱਤਿਆ, ਫਿਰ ਕੋਲ ਬੈਠ ਰੋਇਆ, ਵਜ੍ਹਾ ਹੈਰਾਨ ਕਰਨ ਵਾਲੀ
ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਦੁਪਹਿਰ ਦੁਗਰੀ ਇਲਾਕੇ ਭਾਈ ਹਿੰਮਤ ਸਿੰਘ ਨਗਰ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਰਿਲੀਫ਼ ਸਪਾ ਸੈਂਟਰ 'ਚ ਘੁੱਸ ਕੇ ਇਕ ਪ੍ਰੇਮੀ ਨੇ ਆਪਣੀ ਪ੍ਰੇਮੀਕਾ ਦੀ ਹੱਤਿਆ ਕਰ ਦਿੱਤੀ

Ludhiana News: ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਦੁਪਹਿਰ ਦੁਗਰੀ ਇਲਾਕੇ ਭਾਈ ਹਿੰਮਤ ਸਿੰਘ ਨਗਰ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਰਿਲੀਫ਼ ਸਪਾ ਸੈਂਟਰ 'ਚ ਘੁੱਸ ਕੇ ਇਕ ਪ੍ਰੇਮੀ ਨੇ ਆਪਣੀ ਪ੍ਰੇਮੀਕਾ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਰਾਤ ਨੂੰ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ। ਵੀਡੀਓ 'ਚ ਜਿਥੇ ਔਰਤ ਨੂੰ ਮਾਰਿਆ ਗਿਆ, ਓਥੇ ਕੈਮਰਾ ਪੂਰੀ ਰਿਕਾਰਡਿੰਗ ਨਹੀਂ ਕਰ ਰਿਹਾ, ਪਰ ਹੱਤਿਆ ਆਰੋਪੀ ਨਾਲ ਹੱਥਾਪਾਈ ਜ਼ਰੂਰ ਦਿਖਾਈ ਦਿੰਦੀ ਹੈ। ਕੁਝ ਲੋਕ ਔਰਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ, ਪਰ ਹੱਥਾਪਾਈ ਦੌਰਾਨ ਇੱਕ ਨੌਜਵਾਨ ਦੇ ਹੱਥ 'ਚ ਵੀ ਸੱਟ ਆ ਜਾਂਦੀ ਹੈ।
ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ । ਜਿੱਥੇ ਕਿ ਸਖਸ਼ ਸਪਾ ਸੈਂਟਰ ਦੇ ਅੰਦਰ ਆਉਂਦਾ ਉਸ ਤੋਂ ਬਾਅਦ ਜਦ ਲੜਕੀ ਬਾਹਰ ਨਿਕਲਦੀ ਹੈ ਤਾਂ ਉਸ ਤੇ ਹਮਲਾ ਕਰ ਦਿੰਦਾ ਪਰ ਸਪਾ ਸੈਂਟਰ ਵਿੱਚ ਕੰਮ ਕਰਨ ਬੈਠੇ ਲੜਕੇ ਉਸਨੂੰ ਪਕੜਦੇ ਨੇ ਅਤੇ ਲੜਕੀ ਬੁਰੀ ਤਰਾ ਨਾਲ ਜਖਮੀ ਹੋ ਜਾਂਦੀ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ ਹਨ ਉਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਇਸ ਕਤਲ ਦੀ ਘਟਨਾ ਦੌਰਾਨ ਮੌਕੇ ਉੱਤੇ ਮੌਜੂਦ ਕੰਮ ਕਰਨ ਵਾਲੇ ਉਸ ਦੋਸ਼ੀ ਨੂੰ ਦਬੋਚ ਲੈਂਦੇ ਹਨ। ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ।
ਮ੍ਰਿਤਕ ਅਕਵਿੰਦਰ ਕੌਰ ਦੀ ਹੱਤਿਆ ਕਰਨ ਤੋਂ ਬਾਅਦ ਆਰੋਪੀ ਸਿਮਰਨਜੀਤ ਸਿੰਘ ਉਸ ਦੇ ਲਾਸ਼ ਦੇ ਕੋਲ ਬੈਠ ਰੋਣ ਲੱਗ ਪਿਆ ਅਤੇ ਚਾਕੂ ਨੂੰ ਨਿਹਾਰਦਾ ਰਿਹਾ। ਥਾਣਾ ਦੁਰਗੀ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਚਾਕੂ ਦੀ ਵੀ ਬਰਾਮਦਗੀ ਹੋਈ ਹੈ।
ਇਸ ਕੇਸ ਵਿੱਚ ਖੁਲਾਸਾ ਹੋਇਆ ਹੈ ਕਿ ਆਰੋਪੀ ਅਕਸਰ ਮਹਿਲਾ 'ਤੇ ਵਿਆਹ ਦਾ ਦਬਾਅ ਬਣਾਉਂਦਾ ਸੀ। ਉਹ ਚਾਹੁੰਦਾ ਸੀ ਕਿ ਅਕਵਿੰਦਰ ਸਪਾ ਸੈਂਟਰ ਦੀ ਨੌਕਰੀ ਛੱਡ ਦੇਵੇ, ਤਾਂ ਜੋ ਉਹ ਉਸਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਮਿਲਾ ਸਕੇ। ਪਰ ਅਕਵਿੰਦਰ ਨੇ ਨੌਕਰੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਆਪਣੇ ਦੋ ਬੱਚਿਆਂ ਦੀ ਪਰਵਿਰਸ਼ ਇਸੀ ਨੌਕਰੀ ਰਾਹੀਂ ਕਰ ਰਹੀ ਸੀ। ਇਨੀ ਗੱਲਾਂ ਕਰਕੇ ਦੋਹਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।






















