Dancer Simran Sandhu Case: ਡਾਂਸਰ ਸਿਮਰਨ ਸੰਧੂ ਮਾਮਲੇ 'ਚ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਜਾਗੀ ਪੰਜਾਬ ਪੁਲਿਸ
Dancer Simran Sandhu Case: ਸਮਰਾਲਾ ਦੀ ਕਲਾਕਾਰ ਡਾਂਸਰ ਸਿਮਰਨ ਸੰਧੂ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ...
Dancer Simran Sandhu Case: ਸਮਰਾਲਾ ਦੀ ਕਲਾਕਾਰ ਡਾਂਸਰ ਸਿਮਰਨ ਸੰਧੂ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਗਰੂਪ ਸਿੰਘ ਖੁੱਦ ਪੁਲਿਸ ਮੁਲਾਜ਼ਮ ਹੈ ਅਤੇ ਇਹ ਲੁਧਿਆਣਾ ਵਿੱਚ ਤਾਇਨਤਾ ਹੈ। ਜੋ ਡੀਐਸਪੀ ਦਾ ਬਤੌਰ ਰਿਡਰ ਹੈ। ਇਸ ਤੋਂ ਇਲਾਵਾ ਇਸ ਦੇ ਬਾਕੀ 2 ਸਾਥੀ ਹਾਲੇ ਤੱਕ ਫਰਾਰ ਹਨ। ਇਹਨਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਹੀ ਹੈ।
ਦਰਅਸਲ ਲੁਧਿਆਣਾ ਵਿੱਚ ਇੱਕ ਵਿਆਹ ਦੇ ਸਮਾਗਮ ਵਿੱਚ ਮਹਿਲਾ ਕਲਾਕਾਰ ਡਾਂਸਰ ਸਿਮਰਨ ਸੰਧੂ ਅਤੇ ਉੱਥੇ ਮੌਜੂਦ ਵਿਆਹ 'ਚ ਆਏ ਨੌਜਵਾਨਾਂ ਵਿਚਾਲੇ ਨੱਚਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਸਿਮਰਨ ਸੰਧੂ ਦੇ ਇਲਜ਼ਾਮਾਂ ਤਹਿਤ ਮੁਲਜ਼ਮਾਂ ਨੇ ਉਸ ਨੁੰ ਜ਼ਬਰਦਸਤੀ ਸਟੇਜ ਤੋਂ ਹੇਠਾਂ ਆ ਕੇ ਆਪਣੇ ਨਾਲ ਨੱਚਣ ਲਈ ਜ਼ੋਰ ਲਗਾਇਆ ਸੀ, ਪਰ ਲੜਕੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਫਿਰ ਇਸ ਦੌਰਾਨ ਦੋਹਾਂ ਨੇ ਇੱਕ-ਦੂਜੇ ਨੂੰ ਕਾਫੀ ਗਾਲਾਂ ਵੀ ਕੱਢੀਆਂ ਅਤੇ ਇਸ ਦੌਰਾਨ ਮੁੰਡੇ ਨੇ ਡਾਂਸਰ ‘ਤੇ ਪੈਗ ਵਾਲਾ ਗਲਾਸ ਵੀ ਸੁੱਟਿਆ। ਹਾਲਾਂਕਿ ਬਾਅਦ ਵਿੱਚ ਡੀਜੇ ਵਾਲਾ ਡਾਂਸਰ ਨੂੰ ਉੱਥੋਂ ਲੈ ਗਿਆ। ਦੱਸਿਆ ਗਿਆ ਸੀ ਕਿ ਜਿਸ ਨੌਜਵਾਨ ਨੇ ਸ਼ਰਾਬ ਵਾਲਾ ਕੱਚ ਦਾ ਗਲਾਸ ਲੜਕੀ ਵੱਲ ਮਾਰਿਆ ਸੀ ਉਹ DSP ਦਾ ਰੀਡਰ ਸੀ।
ਡਾਂਸਰ ਅਤੇ ਨੌਜਵਾਨ ਵਿਚਾਲੇ ਹੋਏ ਇਸ ਵਿਵਾਦ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਇੱਕ-ਦੂਜੇ ਨੂੰ ਕਾਫੀ ਗਾਲਾਂ ਕੱਢਦੇ ਨਜ਼ਰ ਆ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l