ਲੁਧਿਆਣਾ CP ਦਫ਼ਤਰ ਦੇ ਬਾਹਰ ਜ਼ਬਰ ਜਨਾਹ ਪੀੜਤ ਦਾ ਹੰਗਾਮਾ, ਬੋਲੀ- ਮੁਲਜ਼ਮ ਸਮਾਜ ਸੇਵੀ ਜਾਨੋਂ ਮਾਰਨ ਦੀ ਦੇ ਰਿਹਾ ਧਮਕੀ
ਔਰਤ ਦਾ ਦੋਸ਼ ਹੈ ਕਿ ਸਮਾਜ ਸੇਵੀ ਬਬਲੂ ਕੁਰੈਸ਼ੀ ਨੇ ਉਸ ਦਾ ਜ਼ਬਰ ਜਨਾਹ ਕੀਤਾ। ਥਾਣਾ ਟਿੱਬਾ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਮੁਲਜ਼ਮ ਸ਼ਰੇਆਮ ਘੁੰਮ ਰਿਹਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
Ludhiana CP office: ਲੁਧਿਆਣਾ ਦੇ ਸੀਪੀ ਦਫਤਰ ਦੇ ਬਾਹਰ ਬਲਾਤਕਾਰ ਪੀੜਤਾ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਕਰੀਬ 25 ਮਿੰਟ ਤੱਕ ਹੰਗਾਮਾ ਹੁੰਦਾ ਰਿਹਾ। ਔਰਤ ਦਾ ਦੋਸ਼ ਹੈ ਕਿ ਸਮਾਜ ਸੇਵੀ ਬਬਲੂ ਕੁਰੈਸ਼ੀ ਨੇ ਉਸ ਦਾ ਜ਼ਬਰ ਜਨਾਹ ਕੀਤਾ। ਥਾਣਾ ਟਿੱਬਾ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਮੁਲਜ਼ਮ ਸ਼ਰੇਆਮ ਘੁੰਮ ਰਿਹਾ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਔਰਤ ਨੇ ਦੱਸਿਆ ਕਿ 13 ਜੂਨ ਨੂੰ ਬਬਲੂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲੀਸ ਨੇ 17 ਜੂਨ ਨੂੰ ਕੇਸ ਦਰਜ ਕੀਤਾ ਸੀ। ਜਦੋਂ ਵੀ ਉਹ ਥਾਣੇ ਜਾਂਦੀ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਭਜਾ ਦਿੱਤਾ ਜਾਂਦਾ ਹੈ। ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਸ ਦੀ ਮੌਤ ਲਈ ਥਾਣਾ ਟਿੱਬਾ ਅਤੇ ਮੁਲਜ਼ਮ ਬਬਲੂ ਕੁਰੈਸ਼ੀ ਜ਼ਿੰਮੇਵਾਰ ਹੋਣਗੇ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਸਮਾਜ ਸੇਵੀ ਬਣ ਕੀਤਾ ਔਰਤ ਦਾ ਰੇਪ
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਸੀ ਕਿ ਉਸ ਦਾ ਪਤੀ ਮੁਹੰਮਦ ਮੁਨੀਰ ਵਾਸੀ ਮਾਇਆਪੁਰ ਉਸ ਨਾਲ ਵਿਆਹ ਕਰਨ ਤੋਂ ਬਾਅਦ ਸੀਤਾਮੜੀ ਬਿਹਾਰ ਭੱਜ ਗਿਆ ਸੀ। ਉਸ ਨੇ ਕਈ ਥਾਵਾਂ ’ਤੇ ਉਸ ਦੀ ਭਾਲ ਕੀਤੀ ਪਰ ਉਹ ਕਿਤੇ ਨਾ ਮਿਲਿਆ। ਇਸ ਤੋਂ ਬਾਅਦ ਉਸ ਨੂੰ ਸਮਾਜ ਸੇਵਕ ਬਬਲੂ ਕੁਰੈਸ਼ੀ ਬਾਰੇ ਪਤਾ ਲੱਗਾ ਤੇ ਕਿ ਬਬਲੂ ਕੁਰੈਸ਼ੀ ਨੇ ਅਜਿਹੇ ਮਾਮਲਿਆਂ 'ਚ ਕਈ ਔਰਤਾਂ ਦੀ ਮਦਦ ਕੀਤੀ ਹੈ।
ਜਿਸ ਤੋਂ ਬਾਅਦ ਉਸ ਨੇ ਬਬਲੂ ਨਾਲ ਸੰਪਰਕ ਕੀਤਾ। ਉਸ ਦੀ ਬਬਲੂ ਨਾਲ 2-3 ਵਾਰ ਗੱਲਬਾਤ ਹੋਈ। ਉਸ ਨੇ ਉਸ ਨੂੰ ਘਰ ਬੁਲਾਇਆ। ਜਦੋਂ ਉਹ ਉਸ ਨੂੰ ਦੱਸਣ ਲੱਗੀ ਤਾਂ ਬਬਲੂ ਨੇ ਉਸ ਨੂੰ ਖਿੱਚ ਲਿਆ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹ ਲਿਆ। ਉਸ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ