(Source: ECI/ABP News)
Ludhiana News: ਪੰਜਾਬ 'ਚ ਸਰਪੰਚ ਵੀ ਲੈ ਰਹੇ ਲੋਕਾਂ ਤੋਂ ਰਿਸ਼ਵਤ? ਵਿਜੀਲੈਂਸ ਵੱਲੋਂ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸਰਪੰਚ ਗ੍ਰਿਫਤਾਰ
ਸਰਪੰਚ ਵੱਲੋਂ ਫਾਰਮ ਤਸਦੀਕ ਕਰਨ ਲਈ ਉਸ ਪਾਸੋਂ 500 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਪਰ ਸੌਦਾ 200 ਰੁਪਏ ਵਿਚ ਤੈਅ ਹੋਇਆ ਸੀ। ਉਸ ਦੱਸਿਆ ਕਿ ਸਰਪੰਚ ਵਲੋਂ ਕਥਿਤ ਤੌਰ 'ਤੇ 200 ਰੁਪਏ ਲੈ ਕੇ ਹੀ ਉਸਦਾ ਫਾਰਮ ਤਸਦੀਕ ਕੀਤਾ ਗਿਆ ਸੀ।
![Ludhiana News: ਪੰਜਾਬ 'ਚ ਸਰਪੰਚ ਵੀ ਲੈ ਰਹੇ ਲੋਕਾਂ ਤੋਂ ਰਿਸ਼ਵਤ? ਵਿਜੀਲੈਂਸ ਵੱਲੋਂ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸਰਪੰਚ ਗ੍ਰਿਫਤਾਰ sarpanch arrest taking bribe in ludhiana Ludhiana News: ਪੰਜਾਬ 'ਚ ਸਰਪੰਚ ਵੀ ਲੈ ਰਹੇ ਲੋਕਾਂ ਤੋਂ ਰਿਸ਼ਵਤ? ਵਿਜੀਲੈਂਸ ਵੱਲੋਂ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸਰਪੰਚ ਗ੍ਰਿਫਤਾਰ](https://feeds.abplive.com/onecms/images/uploaded-images/2022/11/20/01b22e74f72bc6c129e6216314d2bd861668915662886498_original.jpg?impolicy=abp_cdn&imwidth=1200&height=675)
Ludhiana News: ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਦੇ ਦੋਸ਼ਾਂ ਤਹਿਤ ਪਿੰਡ ਲਾਦੀਆਂ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬੁਲਾਰੇ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮ ਦੀ ਸ਼ਨਾਖਤ ਪਰਮਜੀਤ ਸਿੰਘ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਪਿੰਡ ਲਾਦੀਆਂ ਦੇ ਹੀ ਰਹਿਣ ਵਾਲੇ ਅਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਲੋਕਾਂ ਵੱਲੋਂ ਚੁਣੇ ਗਏ ਸਰਪੰਚ ਵੀ ਰਿਸ਼ਵਤ ਲੈ ਰਹੇ ਹਨ। ਕੁਝ ਲੋਕ ਇਸ ਨੂੰ ਧੜੇਬੰਦੀ ਕਰਕੇ ਬਦਲਾ ਲਉ ਕਾਰਵਾਈ ਕਰਾਰ ਦੇ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਅਮਨਦੀਪ ਨੇ ਸਰਪੰਚ 'ਤੇ ਰਿਸ਼ਵਤ ਦੇ ਦੋਸ਼ ਲਗਾ ਕੇ ਲਾ ਕੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਅਮਨਦੀਪ ਨੇ ਦੱਸਿਆ ਸੀ ਕਿ ਉਸ ਨੇ ਆਪਣੇ ਆਧਾਰ ਕਾਰਡ 'ਤੇ ਆਪਣੇ ਘਰ ਦਾ ਪਤਾ ਤਬਦੀਲ ਕਰਵਾਉਣਾ ਸੀ, ਇਸ ਲਈ ਸਰਪੰਚ ਵੱਲੋਂ ਫਾਰਮ ਤਸਦੀਕ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ।
ਉਸ ਨੇ ਦੋਸ਼ ਲਗਾਇਆ ਸੀ ਕਿ ਸਰਪੰਚ ਵੱਲੋਂ ਫਾਰਮ ਤਸਦੀਕ ਕਰਨ ਲਈ ਉਸ ਪਾਸੋਂ 500 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਪਰ ਸੌਦਾ 200 ਰੁਪਏ ਵਿਚ ਤੈਅ ਹੋਇਆ ਸੀ। ਉਸ ਦੱਸਿਆ ਕਿ ਸਰਪੰਚ ਵਲੋਂ ਕਥਿਤ ਤੌਰ 'ਤੇ 200 ਰੁਪਏ ਲੈ ਕੇ ਹੀ ਉਸਦਾ ਫਾਰਮ ਤਸਦੀਕ ਕੀਤਾ ਗਿਆ ਸੀ। ਅਮਨਦੀਪ ਨੇ ਵਿਜਲੈਂਸ ਪਾਸ ਕੀਤੀ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਸੀ ਕਿ ਇਸ ਤਰ੍ਹਾਂ ਰੌਸ਼ਨ ਲਾਲ ਨਾਮੀ ਵਿਅਕਤੀ ਪਾਸੋਂ ਵੀ ਸਰਪੰਚ ਵੱਲੋਂ ਕਥਿਤ ਤੌਰ 'ਤੇ 400 ਰੁਪਏ ਬਤੌਰ ਰਿਸ਼ਵਤ ਲਏ ਗਏ ਸਨ।
ਉਸ ਨੇ ਕਿਹਾ ਹੈ ਕਿ ਬਾਅਦ ਵਿਚ ਰੌਲਾ ਪੈਣ 'ਤੇ ਸਰਪੰਚ ਵੱਲੋਂ ਭਾਵੇਂ ਕਿ ਇਹ ਰਕਮ ਵਾਪਸ ਕਰ ਦਿੱਤੀ ਸੀ ਪਰ ਰਕਮ ਵਾਪਸ ਕਰਨ ਦੀ ਕੁਝ ਵਿਅਕਤੀਆਂ ਵੱਲੋਂ ਵੀਡੀਓ ਬਣਾ ਲਈ ਗਈ ਸੀ। ਪੇਸ਼ ਕੀਤੀ ਗਈ ਵੀਡੀਓ ਬਾਰੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਾਨੂੰਨੀ ਰਾਏ ਲੈਣ ਉਪਰੰਤ ਸਰਪੰਚ ਖਿਲਾਫ਼ ਕੇਸ ਦਰਜ ਕਰ ਲਿਆ ਸੀ।
ਵਿਜੀਲੈਂਸ ਬਿਊਰੋ ਵੱਲੋਂ ਸਰਪੰਚ ਖਿਲਾਫ ਕਾਰਵਾਈ ਕਰਦਿਆਂ ਉਸ ਖਿਲਾਫ਼ ਰਿਸ਼ਵਤ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਰਪੰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)