ਪੰਜਾਬ 'ਚ ਸਕੂਲ ਦੀ ਕੰਧ 'ਤੇ ਪੰਨੂ ਨੇ ਲਿਖਵਾਏ ਅੰਬੇਡਕਰ ਵਿਰੋਧੀ ਨਾਅਰੇ, ਸਿਆਸੀ ਦਲਾਂ ਨੂੰ ਵੰਗਾਰਿਆ- ਨਾ ਮਨਾਉਣ ਜੈਅੰਤੀ
Ludhiana News: ਲੁਧਿਆਣਾ ਵਿੱਚ ਸਿੱਖ ਫਾਰ ਜਸਟਿਸ ਵਲੋਂ ਬੀਤੀ ਰਾਤ ਪਿੰਡ ਨਸਰਾਲੀ ਦੇ ਮੇਜਰ ਹਰਦੇਵ ਸਿੰਘ ਸੈਕੰਡਰੀ ਸਕੂਲ ਦੀ ਕੰਧ 'ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ।

Ludhiana News: ਲੁਧਿਆਣਾ (Ludhiana) ਵਿੱਚ ਸਿੱਖ ਫਾਰ ਜਸਟਿਸ (SFJ) ਵਲੋਂ ਬੀਤੀ ਰਾਤ ਪਿੰਡ ਨਸਰਾਲੀ ਦੇ ਮੇਜਰ ਹਰਦੇਵ ਸਿੰਘ ਸੈਕੰਡਰੀ ਸਕੂਲ (Major Hardev Singh Seconday School) ਦੀ ਕੰਧ 'ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ (Dr. Bhim Rao Ambedkar) ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਧ 'ਤੇ ਲਿਖਿਆ ਸੀ ਕਿ ਸਿੱਖ ਹਿੰਦੂ ਨਹੀਂ ਹਨ ਅਤੇ ਭਗਤ ਰਵਿਦਾਸ ਜੀ (Bhagat Ravidas Ji) ਦੀ ਪੂਜਾ ਕੀਤੀ ਜਾਵੇ।
ਗੁਰਪਤਵੰਤ ਪੰਨੂ ਦੀ ਸਿਆਸੀ ਪਾਰਟੀਆਂ ਨੂੰ ਚੇਤਾਵਨੀ
SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannun) ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਵਰ੍ਹੇਗੰਢ ਨਾ ਮਨਾਵੇ। ਜੇਕਰ ਕੋਈ ਜਨਮ ਦੀ ਵਰ੍ਹੇਗੰਢ ਮਨਾਉਂਦਾ ਹੈ, ਤਾਂ ਉਹ ਲੁਧਿਆਣਾ ਵਿੱਚ ਧਮਾਕੇ ਕਰਵਾਏਗਾ ਅਤੇ ਕੰਧਾਂ 'ਤੇ ਛਾਪੇਮਾਰੀ ਕਰਵਾਏਗਾ। ਪੰਨੂ ਨੇ ਵੀਡੀਓ ਵਿੱਚ ਕਿਹਾ ਕਿ ਹੁਣ ਫੈਸਲਾ ਲੁਧਿਆਣੇ ਵਾਲਿਆਂ ਨੇ ਕਰਨਾ ਹੈ।
ਪ੍ਰਸ਼ਾਸਨ ਨੇ ਘਟਨਾ ਦਾ ਪਤਾ ਲੱਗਦਿਆਂ ਹੀ ਕੰਧਾ ਸਾਫ ਕਰਵਾ ਦਿੱਤੀਆਂ
ਸੂਤਰਾਂ ਮੁਤਾਬਕ ਜਦੋਂ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਕੰਧਾਂ ਸਾਫ ਕਰਵਾ ਦਿੱਤੀਆਂ ਗਈਆਂ ਪਰ ਸਕੂਲ ਦੀ ਕੰਧ ‘ਤੇ ਲਿਖੇ ਨਾਅਰੇ ਵਾਇਰਲ ਹੋ ਗਏ। ਜਿੱਥੇ ਨਾਅਰੇ ਲਿਖੇ ਗਏ ਸੀ, ਉੱਥੇ ਪੇਂਟ ਕਰਵਾਇਆ ਗਿਆ ਹੈ। ਉੱਥੇ ਹੀ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਚੁੱਪੀ ਸਾਧੀ ਹੋਈ ਹੈ। ਪੁਲਿਸ ਅਧਿਕਾਰੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















