Ludhiana News: ਸ਼ਿਵ ਸ਼ੈਨਾ ਲੀਡਰ ਅਮਿਤ ਅਰੋੜਾ ਨੇ ਕੰਮ ਕਰਵਾ ਕੇ ਦੱਬੇ ਦੁਕਾਨਦਾਰ ਦੇ ਪੈਸੇ ! ਥਾਣੇ ਪਹੁੰਚਿਆ ਮਾਮਲਾ
ਜਦੋਂ ਥਾਣੇ ਤੋਂ ਬਾਹਰ ਆਏ ਅਮਿਤ ਅਰੋੜਾ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਤੋਂ ਬਚਦੇ ਨਜ਼ਰ ਆਏ, ਇਸ ਮੌਕੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹਿਆ ਤਾਂ ਉਨ੍ਹਾਂ ਨੇ ਟਾਲਾ ਵੱਟਣਾ ਹੀ ਮੁਨਾਸਿਬ ਸਮਝਿਆ ਤੇ ਅੱਖ ਬਚਾ ਕੇ ਉੱਥੋਂ ਖਿਸਕ ਗਏ।
Ludhiana News: ਲੁਧਿਆਣਾ ਵਿੱਚ ਸ਼ਿਵ ਸੈਨਾ ਲੀਡਰ ਅਮਿਤ ਅਰੋੜਾ 'ਤੇ ਫਲੈਕਸ ਲਗਾਉਣ ਵਾਲੇ ਇੱਕ ਦੁਕਾਨਦਾਰ ਨੇ ਆਰੋਪ ਲਗਾਏ ਹਨ ਕਿ ਉਸਨੇ ਅਮਿਤ ਅਰੋੜਾ ਤੋਂ ਪੈਸੇ ਲੈਣੇ ਹਨ ਪਰ ਉਲਟਾ ਅਮਿਤ ਅਰੋੜਾ ਨੇ ਉਸ ਦੇ ਖ਼ਿਲਾਫ਼ ਡਿਵੀਜ਼ਨ ਨੰਬਰ ਸੱਤ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਕੀ ਹੈ ਪੂਰਾ ਮਾਮਲਾ
ਦੁਕਾਨਦਾਰ ਨੇ ਦੱਸਿਆ ਕਿ ਉਸ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਘਰ 'ਚ ਕੰਮ ਕਰਨ ਲਈ ਮੈਨੂੰ 20 ਹਜ਼ਾਰ ਰੁਪਏ ਦਿੱਤੇ ਗਏ ਪਰ ਮੈਂ ਉਹ ਕੰਮ ਨਹੀਂ ਕੀਤਾ, ਇਸ ਉੱਤੇ ਦੁਕਾਨਦਾਰ ਨੇ ਕਿਹਾ ਕਿ ਅਰੋੜਾ ਦੇ ਘਰ ਤੇ ਉਸਦੇ ਦਫਤਰ ਵਿੱਚ ਫਲੈਕਸ ਦਾ ਕੰਮ ਕੀਤਾ ਸੀ ਪਰ ਜਦੋਂ ਪੈਸੇ ਮੰਗੇ ਤਾਂ ਲਗਾਤਾਰ ਉਸ ਨੂੰ ਲਾਰੇ ਲੱਪੇ ਲਗਾਏ ਜਾ ਰਹੇ ਹਨ ਤੇ ਹੁਣ ਉਸ ਉੱਤੇ ਹੀ ਇਲਜ਼ਾਮ ਲਾ ਕੇ ਉਸ ਨੂੰ ਥਾਣੇ ਸੱਦਿਆ ਗਿਆ ਹੈ, ਦੁਕਾਨਦਾਰ ਨੇ ਕਿਹਾ ਕਿ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਮਿਤ ਅਰੋੜਾ ਨੇ ਵੱਟਿਆ ਟਾਲਾ
ਦੂਜੇ ਪਾਸੇ ਜਦੋਂ ਥਾਣੇ ਤੋਂ ਬਾਹਰ ਆਏ ਅਮਿਤ ਅਰੋੜਾ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਤੋਂ ਬਚਦੇ ਨਜ਼ਰ ਆਏ, ਇਸ ਮੌਕੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹਿਆ ਤਾਂ ਉਨ੍ਹਾਂ ਨੇ ਟਾਲਾ ਵੱਟਣਾ ਹੀ ਮੁਨਾਸਿਬ ਸਮਝਿਆ ਤੇ ਅੱਖ ਬਚਾ ਕੇ ਉੱਥੋਂ ਖਿਸਕ ਗਏ।
ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਦੋਵਾਂ ਧਿਰਾਂ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਲਿਖਤੀ ਸ਼ਿਕਾਇਤ ਮਿਲੇਗੀ ਉਸ ਤੋਂ ਬਾਅਦ ਹੀ ਜਾਂਚ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।