Ludhiana News: ਲੁਧਿਆਣਾ ਦੇ ਲਾਡੋਵਾਲ ਪੁਲ਼ ਉੱਤੇ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਲਾਡੋਵਾਲ ਪੁਲ਼ ਤੋਂ 40 ਫੁੱਟ ਹੇਠਾਂ XUV ਡਿੱਗ ਗਈ। ਇਹ ਹਾਦਸਾ ਪੁਲ ਦੀ ਰੇਲਿੰਗ ਟੁੱਟਣ ਕਾਰਨ ਵਾਪਰਿਆ। 


ਜ਼ਿਕਰ ਕਰ ਦਈਏ ਕਿ ਹਾਦਸੇ ਵੇਲੇ ਕਾਰ 'ਚ 3 ਲੋਕ ਸਵਾਰ ਸਨ ਜੋ ਕਿ ਜ਼ਖ਼ਮੀ ਹੋ ਗਏ। ਜਦਕਿ ਇਸ ਦੌਰਾਨ ਜ਼ਖਮੀ ਨੌਜਵਾਨ ਪ੍ਰਿੰਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਗਈ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ NHAI ਨੂੰ ਇਸ ਬਾਰੇ ਸੂਚਿਤ ਕੀਤਾ।


ਇਹ ਵੀ ਪੜ੍ਹੋ: Coronavirus Cases: ਤੀਜੇ ਦਿਨ ਆਈ ਕੋਰੋਨਾ ਦੇ ਕੇਸਾਂ ਵਿੱਚ ਗਿਰਾਵਟ, ਹੁਣ ਕਰੀਬ 6 ਹਜ਼ਾਰ ਆਏ ਨਵੇਂ ਮਾਮਲੇ, ਪੜ੍ਹੋ ਸੂਬਿਆਂ ਦੀ ਅਪਡੇਟ


ਇਸ ਮੌਕੇ ਪ੍ਰਿੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਕਿ ਪ੍ਰਿੰਸ ਦਾ 2 ਦਿਨਾਂ ਬਾਅਦ ਦਸੂਹਾ ਵਿੱਚ ਵਿਆਹ ਹੈ। ਉਹ ਵਿਦੇਸ਼ ਤੋਂ ਆਈ ਆਪਣੀ ਮੰਗੇਤਰ ਨੂੰ ਲੈ ਕੇ ਅੱਜ ਦਿੱਲੀ ਹਵਾਈ ਅੱਡੇ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਪੁਲ ਉੱਤੇ ਕਾਰ ਦੇ ਸਾਹਮਣੇ ਇੱਕ ਆਟੋ ਆ ਗਿਆ ਤੇ ਡਰਾਈਵਰ ਤੋਂ ਕਾਰ ਸਾਂਭੀ ਨਹੀਂ ਗਈ ਤੇ ਇਸ ਦੌਰਾਨ ਉਹ ਪੁਲ਼ ਦੇ ਰੇਲਿੰਗ ਨਾਲ ਟਕਰਾਅ ਗਈ ਤੇ ਹੇਠਾਂ ਜਾ ਡਿੱਗੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।


ਇਸ ਹਾਦਸੇ ਬਾਰੇ ਪ੍ਰਿੰਸ ਦੇ ਦੋਸਤ ਰਾਜਵੀਰ ਅਨੁਸਾਰ, ਸੰਤੁਲਨ ਵਿਗੜਨ ਅਤੇ ਪੁਲਿਸ ਦੀ ਰੇਲਿੰਗ ਟੁੱਟਣ ਕਾਰਨ ਕਾਰ ਹੇਠਾਂ ਡਿੱਗ ਗਈ। ਕੱਚੀ ਰੇਲਿੰਗ ਤੋੜਦੇ ਹੋਏ ਕਾਰ ਕਰੀਬ 3 ਤੋਂ 4 ਵਾਰ ਪਲਟ ਗਈ, ਪੁਲ ਤੋਂ ਹੇਠਾਂ ਸੜਕ 'ਤੇ ਜਾ ਡਿੱਗੀ। ਰਾਜਵੀਰ ਅਨੁਸਾਰ ਕਾਰ ਦੇ ਪੁਲ਼ ਤੋਂ ਡਿੱਗਣ ਤੋਂ ਬਾਅਦ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ।


ਇਹ ਵੀ ਪੜ੍ਹੋ: ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਦੀ ਤਿਆਰੀ! NSA ਸਲਾਹਕਾਰ ਬੋਰਡ ਨੇ ਦਰਜ ਮਾਮਲਿਆਂ ਦਾ ਮੰਗਿਆ ਰਿਕਾਰਡ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।