ਅਲਫ਼ ਨੰਗਾ ਕਰਕੇ ਤਿੰਨ ਦਿਨ ਕੁੱਟਿਆ ਵਿਅਕਤੀ, ਇਨਸਾਫ਼ ਲਈ ਚੰਨੀ ਕੋਲ ਪੁੱਜਿਆ ਪੀੜਤ, CM ਮਾਨ ਨਾਲ ਦੋਸ਼ੀਆਂ ਦੀ ਸਾਂਝ ?
Punjab News: ਅਵਤਾਰ ਸਿੰਘ ਨੇ ਦੱਸਿਆ ਕਿ ਹਮਲਾਵਰ ਛਿੰਦਰਪਾਲ ਦਾ ਭਰਾ ਮਸ਼ਹੂਰ ਗਾਇਕ ਹੈ। ਇਹ ਗਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਾਸ ਹੈ। ਜਿਸ ਕਾਰਨ ਦੋਸ਼ੀ ਉਸ ਨੂੰ ਧਮਕੀਆਂ ਦੇ ਰਹੇ ਹਨ
ਲੁਧਿਆਣਾ ਵਿੱਚ ਇੱਕ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਅਲਫ਼ ਨੰਗਾ ਕਰਕੇ ਕੁੱਟਿਆ ਗਿਆ। ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਜ਼ਮੀਨ ਨੂੰ ਲੈ ਕੇ ਕੀਤੀ ਕੁੱਟਮਾਰ ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ ਵਾਲਾ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਹ ਆਖ਼ਰਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸ਼ਰਨ ਵਿੱਚ ਪਹੁੰਚ ਗਿਆ ਹੈ। ਸਾਬਕਾ ਸੀਐਮ ਚੰਨੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਜ਼ਮੀਨ ਦਾ ਹੈ ਝਗੜਾ
ਅਵਤਾਰ ਸਿੰਘ ਅਨੁਸਾਰ ਉਸ ਨੇ ਛਿੰਦਰਪਾਲ ਤੇ ਹੋਰਨਾਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਦਿੱਤੀ ਸੀ। ਛਿੰਦਰਪਾਲ ਇਹ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਸੀ, ਪਰ ਵੇਚ ਨਹੀਂ ਸਕਿਆ। ਇਸ 'ਤੇ ਗੁੱਸੇ 'ਚ ਆਇਆ ਤੇ ਉਸ ਨੂੰ 15 ਫੀਸਦੀ ਵਿਆਜ 'ਤੇ 60 ਲੱਖ ਰੁਪਏ ਦੇਣ ਲਈ ਕਿਹਾ। ਉਸ ਨੇ ਇਸ ਲਈ ਕੁਝ ਸਮਾਂ ਮੰਗਿਆ ਪਰ ਇਸੇ ਦੌਰਾਨ ਛਿੰਦਰਪਾਲ ਨੇ ਉਸ ਦੇ ਸਾਥੀਆਂ ਨਿੰਦੀ, ਗੋਲਡੀ ਅਤੇ ਸੰਜੀਵ ਕੁਮਾਰ ਅਤੇ ਇੱਕ ਹੋਰ ਨਾਲ ਮਿਲ ਕੇ ਉਸ ਨੂੰ ਸ਼ਰਾਬ ਪਿਲਾ ਕੇ ਲੁਧਿਆਣਾ ਦੇ ਮਾਛੀਵਾੜਾ ਲੈ ਗਏ। ਉਸ ਨੂੰ ਇੱਥੇ ਇੱਕ ਘਰ ਵਿੱਚ ਰੱਖਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਮੁੱਖ ਮੰਤਰੀ ਦੀ ਦੋਸ਼ੀਆਂ ਨਾਲ ਸਾਂਝ ਦਾ ਇਲਜ਼ਾਮ
ਅਵਤਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਉਸ ਦੇ ਕੰਨ ਦਾ ਪਰਦਾ ਵੀ ਫਟ ਗਿਆ। ਸਾਰੇ ਸਰੀਰ 'ਤੇ ਡੰਡਿਆਂ ਦੇ ਨਿਸ਼ਾਨ ਸਨ। ਅਵਤਾਰ ਸਿੰਘ ਨੇ ਦੱਸਿਆ ਕਿ ਹਮਲਾਵਰ ਛਿੰਦਰਪਾਲ ਦਾ ਭਰਾ ਮਸ਼ਹੂਰ ਗਾਇਕ ਹੈ। ਇਹ ਗਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਾਸ ਹੈ। ਜਿਸ ਕਾਰਨ ਦੋਸ਼ੀ ਉਸ ਨੂੰ ਧਮਕੀਆਂ ਦੇ ਰਹੇ ਹਨ। ਮੁਲਜ਼ਮਾਂ ਵੱਲੋਂ ਉਸ ਦੇ ਲੜਕੇ ਅਤੇ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।