ਪੜਚੋਲ ਕਰੋ

ਮੋਟਰਾਂ ਚੋਰੀ ਕਰਨ ਵਾਲੇ ਗਰੋਹ ਦਾ ਹੈਰਾਨੀਜਨਕ ਕਾਰਾ, ਰਸੋਈ 'ਚ ਖੁਫੀਆ ਸੁੰਰਗ, ਗਰੋਹ 'ਚ ਔਰਤ ਵੀ ਸ਼ਾਮਲ

ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲਾ ਸ਼ਾਤਿਰ ਗਰੋਹ ਕਾਬੂ ਆਇਆ ਹੈ। ਇਸ ਗਰੋਹ ਦੀ ਚਲਾਕੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਘਰ ਦੀ ਰਸੋਈ ਅੰਦਰ ਸੁਰੰਗ ਬਣਾਈ ਹੋਈ ਸੀ। ਇਹ ਮੋਟਰਾਂ ਚੋਰੀ ਕਰਕੇ ਸੁਰੰਗ ਵਿੱਚ ਰੱਖ...

Ludhiana News: ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲਾ ਸ਼ਾਤਿਰ ਗਰੋਹ ਕਾਬੂ ਆਇਆ ਹੈ। ਇਸ ਗਰੋਹ ਦੀ ਚਲਾਕੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਘਰ ਦੀ ਰਸੋਈ ਅੰਦਰ ਸੁਰੰਗ ਬਣਾਈ ਹੋਈ ਸੀ। ਇਹ ਮੋਟਰਾਂ ਚੋਰੀ ਕਰਕੇ ਸੁਰੰਗ ਵਿੱਚ ਰੱਖ ਦਿੰਦੇ ਸੀ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਵੀ ਨਾ ਹੋਏ। ਮਾਮਲਾ ਸ਼ਾਂਤ ਹੋਣ ਮਗਰੋਂ ਇਹ ਮੋਟਰਾਂ ਨੂੰ ਵੇਚ ਦਿੰਦੇ ਸੀ।

ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਰੋਹ ਇੰਨਾ ਚਲਾਕ ਸੀ ਕਿ ਇਸ ਦੇ ਮੈਂਬਰਾਂ ਨੇ ਘਰ ਦੀ ਰਸੋਈ ਵਿੱਚ ਹੀ ਖੁਫੀਆ ਤਰੀਕੇ ਨਾਲ ਅਜਿਹੀ ਸੁਰੰਗ ਬਣਾਈ ਹੋਈ ਸੀ। ਇਹ ਚੋਰੀ ਕੀਤੀਆਂ ਗਈਆਂ ਮੋਟਰਾਂ ਇਸ ਗਰੋਹ ਵੱਲੋਂ ਸੁਰੰਗ ਦੇ ਅੰਦਰ ਇਕੱਠੀਆਂ ਕਰਕੇ ਰੱਖ ਲਈਆਂ ਜਾਂਦੀਆਂ ਸੀ।

ਡੀਐਸਪੀ ਵਰਿਆਮ ਸਿੰਘ ਤੇ ਥਾਣਾ ਮੁਖੀ ਭਿੰਦਰ ਸਿੰਘ ਨੇ ਉਕਤ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਸੁਖਜੀਤਪਾਲ ਸਿੰਘ ਉਰਫ ਸ਼ੈਂਕੀ ਵਾਸੀ ਘੁਲਾਲ, ਜੋਤੀ ਰਾਮ ਵਾਸੀ ਕਟਾਣੀ ਖੁਰਦ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਉਰਫ ਕਾਂਤੀ ਵਾਸੀ ਕਟਾਣੀ ਵਜੋਂ ਹੋਈ ਹੈ, ਜਦਕਿ ਰਮਨਦੀਪ ਸਿੰਘ ਉਰਫ ਰਵੀ ਵਾਸੀ ਨੀਲੋਂ ਕਲਾਂ ਦੀ ਭਾਲ ਜਾਰੀ ਹੈ। 

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਉਰਫ ਮਿੰਦੀ ਪੁੱਤਰ ਗੁਰਜੀਤ ਸਿੰਘ ਵਾਸੀ ਨੀਲੋਂ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਖੇਤਾਂ ’ਚ ਗੇੜਾ ਮਾਰਨ ਗਿਆ ਤਾਂ ਉੱਥੇ ਵੇਖਿਆ ਕਿ ਖੇਤਾਂ ’ਚ ਲੱਗੀ ਹੋਈ ਮੋਟਰ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ। 

ਉਸ ਨੇ ਆਪਣੇ ਤੌਰ ’ਤੇ ਜਦੋਂ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਮੋਟਰ ਰਮਨਦੀਪ ਸਿੰਘ ਉਰਫ ਰਵੀ ਤੇ ਸੁਖਜੀਤਪਾਲ ਸਿੰਘ ਉਰਫ ਸ਼ੈਂਕੀ ਵੱਲੋਂ ਚੋਰੀ ਕੀਤੀ ਗਈ ਹੈ ਜੋ ਪਹਿਲਾਂ ਵੀ ਚੋਰੀਆਂ ਕਰਨ ਦੇ ਆਦੀ ਹਨ। ਇਸ ਕੰਮ ਵਿੱਚ ਰਮਨਦੀਪ ਦੀ ਘਰਵਾਲੀ ਹਰਪ੍ਰੀਤ ਕੌਰ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ ਤੇ ਮੋਟਰਾਂ ਵਿਚੋਂ ਤਾਂਬਾ ਕੱਢ ਕੇ ਇਹ ਬਾਹਰ ਜੋਤੀ ਰਾਮ ਤੇ ਕੁਲਵੰਤ ਸਿੰਘ ਉਰਫ ਕਾਂਤੀ ਨੂੰ ਵੇਚਦੇ ਹਨ। 

ਪੁਲਿਸ ਨੇ ਇਸ ਇਤਲਾਹ ’ਤੇ ਗੌਰ ਕਰਦਿਆਂ ਜਦੋਂ ਰਮਨਦੀਪ ਦੇ ਘਰ ਛਾਪਾ ਮਾਰਿਆ ਤਾਂ ਉਸ ਦੇ ਘਰ ਦੀ ਰਸੋਈ ’ਚ ਬਣਾਈ ਹੋਈ ਸੁਰੰਗ ’ਚੋਂ ਵੱਡੀ ਗਿਣਤੀ ’ਚ ਚੋਰੀ ਕੀਤੀਆਂ ਕਈ ਮੋਟਰਾਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 

Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ

Sarbjit Cheema: ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Advertisement
ABP Premium

ਵੀਡੀਓਜ਼

Patiala water Logging | ਜਲਥਲ ਹੋਇਆ ਸ਼ਾਹੀ ਸ਼ਹਿਰ ਪਟਿਆਲਾ - ਸੜਕਾਂ ਨੇ ਲਿਆ ਨਦੀਆਂ ਦਾ ਰੂਪMla Mohinder Bhagat oath | ਸਪੀਕਰ ਦੇ ਦਫ਼ਤਰ 'ਚ ਵਿਧਾਇਕ ਮੋਹਿੰਦਰ ਭਗਤ ਨੇ ਚੁੱਕੀ ਸਹੁੰਭਗਤ ਚੁੰਨੀ ਲਾਲ ਤੇ ਸਖਤ ਹੋਈ ਬੀਜੇਪੀ ਕਰ ਦਿੱਤੀ ਵੱਡੀ ਕਾਰਵਾਈ !Punjab Weather Update | ਪੰਜਾਬ ਵਿਚ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 
Punjab News: ਅਧਿਆਪਕਾਂ ਦੀਆਂ ਤਰੱਕੀਆਂ 'ਤੇ ਯੂ-ਟਰਨ! ਖਹਿਰਾ ਨੇ ਘੇਰਿਆ, ਬੋਲੇ...ਸਰਕਾਰ ਦੇ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੱਜਾ ਹੱਥ ਕੀ ਕਰ ਰਿਹਾ... 
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Sarbjit Cheema: ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
ਸਰਬਜੀਤ ਚੀਮਾ ਦੇ ਪੁੱਤਰ ਦੇ ਵਿਆਹ ਇਨ੍ਹਾਂ ਸਿਤਾਰਿਆਂ ਦਾ ਲੱਗਿਆ ਮੇਲਾ, ਪੰਜਾਬੀ ਕਲਾਕਾਰਾਂ ਨੇ ਰੱਜ ਕੇ ਮਚਾਈ ਧਮਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
1 ਕਰੋੜ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ! ਆ ਗਿਆ 8ਵੇਂ ਤਨਖਾਹ ਕਮਿਸ਼ਨ ਦਾ ਪ੍ਰਸਤਾਵ, ਬਜਟ 'ਚ ਹੋ ਸਕਦਾ ਹੈ ਐਲਾਨ

Beer: ਬੀਅਰ ਪੀਣ ਵਾਲੇ ਲੋਕਾਂ ਨੂੰ ਜ਼ਿਆਦਾ ਕੱਟਦੇ ਮੱਛਰ? ਸਟੱਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Fastag New Rules: ਇਸ ਗਲਤੀ ਨਾਲ ਫਾਸਟੈਗ ਲੱਗਿਆ ਹੋਣ ਦੇ ਬਾਵਜੂਦ ਦੇਣਾ ਪਵੇਗਾ ਦੁੱਗਣਾ ਟੋਲ

Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ

Embed widget