ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ludhiana News: ਲੁਧਿਆਣਾ ਦੇ ਪਿੰਡ ਭਾਮੀਆ ਕਲਾਂ ਸਥਿਤ ਪ੍ਰੀਤਮ ਵਿਹਾਰ ਵਿੱਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਕਰ ਰਹੇ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਗੰਭੀਰ ਦੋਸ਼ ਲਾਏ ਹਨ।
Ludhiana News: ਲੁਧਿਆਣਾ ਦੇ ਪਿੰਡ ਭਾਮੀਆ ਕਲਾਂ ਸਥਿਤ ਪ੍ਰੀਤਮ ਵਿਹਾਰ ਵਿੱਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਕਰ ਰਹੇ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਗੰਭੀਰ ਦੋਸ਼ ਲਾਏ ਹਨ। ਇਸ ਲੜਾਈ 'ਚ ਕੁੱਲ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸਿਵਲ ਹਸਪਤਾਲ ਵਿੱਚ ਇਲਾਜ ਲਈ ਆਏ ਉਮੀਦਵਾਰ ਅਮਨ ਚੰਡੋਕ ਨੇ ਦੱਸਿਆ ਕਿ ਉਹ ਭਾਮੀਆ ਕਲਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਜਦੋਂ ਉਹ ਪ੍ਰੀਤਮ ਵਿਹਾਰ ਇਲਾਕੇ 'ਚ ਚੋਣ ਪ੍ਰਚਾਰ ਕਰ ਰਿਹਾ ਸੀ ਤਾਂ ਕੁਝ ਲੋਕਾਂ ਨੇ ਆ ਕੇ ਉਸ ਨਾਲ ਬਦਸਲੂਕੀ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਚੰਡੋਕ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਿਆ। ਉਸ ਦੇ ਸਿਰ 'ਤੇ ਟਾਂਕੇ ਲੱਗੇ ਹਨ। ਉਸ ਨੇ ਥਾਣਾ ਜਮਾਲਪੁਰ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਵਾਈ ਜਾਵੇ, ਸ਼ਾਇਦ ਉਥੋਂ ਕੋਈ ਸੁਰਾਗ ਮਿਲ ਜਾਵੇ।
ਇਹ ਵੀ ਪੜ੍ਹੋ: 4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਦੂਜੀ ਧਿਰ ਦੇ ਆਗੂ ਅਤੇ ਭਾਮੀਆ ਕਲਾਂ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਮੱਲ੍ਹਾ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਪਿੰਡ ਦੇ ਸਰਪੰਚ ਹਨ। ਜਦੋਂ ਝੜਪ ਹੋਈ ਤਾਂ ਉਹ ਆਪਣੀ ਮਾਂ ਨਾਲ ਉਨ੍ਹਾਂ ਦੇ ਪਿੰਡ ਵਿੱਚ ਪ੍ਰਚਾਰ ਕਰ ਰਹੇ ਸੀ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਨ ਚੰਡੋਕ ਪਿੰਡ ਦੇ ਲੋਕਾਂ ਦੀ ਕੁੱਟਮਾਰ ਕਰਵਾ ਰਿਹਾ ਹੈ।
ਉਨ੍ਹਾਂ ਨੇ ਇਕ ਔਰਤ ਨਾਲ ਵੀ ਦੁਰਵਿਵਹਾਰ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਅਮਨ ਚੰਡੋਕ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਗੁੱਸੇ 'ਚ ਆ ਕੇ ਅਮਨ ਅਤੇ ਉਸ ਦੇ ਸਾਥੀਆਂ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇਕ ਔਰਤ ਅਤੇ ਇਕ ਆਦਮੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨ ਨਹੀਂ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ