(Source: ECI/ABP News)
Ludhiana News: 2 ਭੈਣਾਂ ਦੇ ਇਕਲੌਤੇ ਭਰਾ ਨੇ ਬੁਖ਼ਾਰ ਵਾਲੀ ਗੋਲ਼ੀ ਦੇ ਭੁਲੇਖੇ ਖਾਧੀ ਸਲਫਾਸ, ਹੋਈ ਮੌਤ
ਨੌਜਵਾਨ ਨੂੰ ਬਹੁਤ ਤੇਜ਼ ਬੁਖ਼ਾਰ ਸੀ ਤੇ ਘਰ ਵਿੱਚ ਕੋਈ ਨਹੀਂ ਸੀ ਇਸ ਲਈ ਉਸ ਨੇ ਬੁਖ਼ਾਰ ਦੀ ਗੋਲ਼ੀ ਦੇ ਭੁਲੇਖੇ ਵਿੱਚ ਸਲਫ਼ਾਸ ਦੀ ਗੋਲ਼ੀ ਖਾ ਲਈ। ਜਦੋਂ ਤੱਕ ਮਾਂ ਨੇ ਆ ਕੇ ਦੇਖਿਆ ਤਾਂ ਉਸ ਦੇ ਪੁੱਤਰ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ।
![Ludhiana News: 2 ਭੈਣਾਂ ਦੇ ਇਕਲੌਤੇ ਭਰਾ ਨੇ ਬੁਖ਼ਾਰ ਵਾਲੀ ਗੋਲ਼ੀ ਦੇ ਭੁਲੇਖੇ ਖਾਧੀ ਸਲਫਾਸ, ਹੋਈ ਮੌਤ youth died in khanna due to eating wrong medicine Ludhiana News: 2 ਭੈਣਾਂ ਦੇ ਇਕਲੌਤੇ ਭਰਾ ਨੇ ਬੁਖ਼ਾਰ ਵਾਲੀ ਗੋਲ਼ੀ ਦੇ ਭੁਲੇਖੇ ਖਾਧੀ ਸਲਫਾਸ, ਹੋਈ ਮੌਤ](https://feeds.abplive.com/onecms/images/uploaded-images/2023/09/23/e36e2a0babf76873e52ef18ef569f1ad169546818579678_original.jpg?impolicy=abp_cdn&imwidth=1200&height=675)
Ludhian News: ਖੰਨਾ ਦੇ ਪਿੰਡ ਸੋਹੀਆਂ ਵਿੱਚੋਂ ਅਣਗਹਿਲੀ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੌਜਵਾਨ ਨੂੰ ਬਹੁਤ ਤੇਜ਼ ਬੁਖ਼ਾਰ ਸੀ ਤੇ ਘਰ ਵਿੱਚ ਕੋਈ ਨਹੀਂ ਸੀ ਇਸ ਲਈ ਉਸ ਨੇ ਬੁਖ਼ਾਰ ਦੀ ਗੋਲ਼ੀ ਦੇ ਭੁਲੇਖੇ ਵਿੱਚ ਸਲਫ਼ਾਸ ਦੀ ਗੋਲ਼ੀ ਖਾ ਲਈ। ਜਦੋਂ ਤੱਕ ਮਾਂ ਨੇ ਆ ਕੇ ਦੇਖਿਆ ਤਾਂ ਉਸ ਦੇ ਪੁੱਤਰ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ। ਉਸ ਨੂੰ ਮੰਡੀ ਅਹਿਮਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਘਰ ਵਿੱਚ ਇਕੱਲਾ ਸੀ ਤਾਂ ਭੁਲੇਖੇ ਨਾਲ ਖਾ ਲਈ ਸਲਫ਼ਾਸ ਦੀ ਗੋਲ਼ੀ
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਤੇ ਉਹ ਆਪਣੀ ਮਾਤਾ ਰਣਜੀਤ ਕੌਰ ਨਾਲ ਘਰ ਵਿੱਚ ਰਹਿੰਦਾ ਸੀ। ਮਾਂ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤੇ ਤੇਜ਼ ਬੁਖਾਰ ਕਾਰਨ ਗੁਰਪ੍ਰੀਤ ਸਿੰਘ ਦੀ ਹਾਲਤ ਖਰਾਬ ਸੀ। ਉਸ ਨੇ ਬੁਖਾਰ ਤੋਂ ਰਾਹਤ ਪਾਉਣ ਲਈ ਘਰ ਵਿੱਚ ਹੀ ਦਵਾਈ ਦੇ ਡੱਬੇ ਵਿੱਚੋਂ ਇੱਕ ਗੋਲੀ ਖਾ ਲਈ। ਜਦੋਂ ਮਾਂ ਘਰ ਆਈ ਤਾਂ ਦੇਖਿਆ ਕਿ ਪੁੱਤ ਤੜਪ ਰਿਹਾ ਸੀ ਫਿਰ ਪਤਾ ਲੱਗਾ ਕਿ ਗੁਰਪ੍ਰੀਤ ਨੇ ਬੁਖ਼ਾਰ ਵਾਲੀ ਗੋਲ਼ੀ ਦੇ ਭੁਲੇਖੇ ਸਲਫਾਸ ਦੀ ਗੋਲੀ ਖਾ ਲਈ ਹੈ।
ਪੁਲਿਲ ਨੇ ਧਾਰਾ 174 ਤਹਿਤ ਕੀਤੀ ਕਾਰਵਾਈ
ਥਾਣਾ ਮਲੌਦ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਰਣਜੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਸ ਵਿੱਚ ਕਿਸੇ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ। ਗੁਰਪ੍ਰੀਤ ਨੇ ਗ਼ਲਤੀ ਨਾਲ ਸਲਫਾਸ ਦੀ ਗੋਲੀ ਖਾ ਲਈ ਸੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)