(Source: ECI/ABP News)
Patiala News: 5 ਮੁੰਡਿਆਂ ਮਗਰ ਲੱਗੀਆਂ ਸੀ ਗੱਡੀਆਂ, ਬਚਣ ਲਈ ਨਹਿਰ ਮਾਰੀ ਛਾਲ ਤਾਂ ਡੁੱਬ ਕੇ 2 ਨੌਜਾਵਾਨਾਂ ਦੀ ਹੋ ਗਈ ਮੌਤ
Died Due To Drowning -ਗੱਡੀਆਂ ਤੋਂ ਬਚਣ ਲਈ ਪੰਜਾਂ ਜਣਿਆਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਦੋ ਡੁੱਬਣ ਕਾਰਨ ਆਪਣੀ ਜਾਨ ਗੁਆ ਬੈਠੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ
![Patiala News: 5 ਮੁੰਡਿਆਂ ਮਗਰ ਲੱਗੀਆਂ ਸੀ ਗੱਡੀਆਂ, ਬਚਣ ਲਈ ਨਹਿਰ ਮਾਰੀ ਛਾਲ ਤਾਂ ਡੁੱਬ ਕੇ 2 ਨੌਜਾਵਾਨਾਂ ਦੀ ਹੋ ਗਈ ਮੌਤ 2 Younger Died Due To Drowning Into River In Patiala Patiala News: 5 ਮੁੰਡਿਆਂ ਮਗਰ ਲੱਗੀਆਂ ਸੀ ਗੱਡੀਆਂ, ਬਚਣ ਲਈ ਨਹਿਰ ਮਾਰੀ ਛਾਲ ਤਾਂ ਡੁੱਬ ਕੇ 2 ਨੌਜਾਵਾਨਾਂ ਦੀ ਹੋ ਗਈ ਮੌਤ](https://feeds.abplive.com/onecms/images/uploaded-images/2023/10/10/7035d36e908e51cc8f943fa428608f331696908041432785_original.jpg?impolicy=abp_cdn&imwidth=1200&height=675)
River In Patiala - ਪਟਿਆਲਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਾਰਿਆਂ ਨੂੰ ਸੋਚਾ ਵਿੱਚ ਪਾ ਦਿੱਤਾ ਹੈ। ਦਰਅਸਲ ਇੱਥੇ ਵੱਡੀ ਨਹਿਰ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਸ਼ਾਮ ਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ 5 ਨੌਜਵਾਨ ਸਨ ਜਿਹਨਾਂ ਮਗਰ ਨਸ਼ਾ ਛੁਡਾਊ ਕੇਂਦਰ ਦੀਆਂ ਗੱਡੀਆਂ ਮਗਰ ਲੱਗੀਆਂ ਹੋਈਆਂ ਸਨ ਅਤੇ ਇਹ ਲੜਕੇ ਅੱਗੇ ਅੱਗੇ ਜਾ ਰਹੇ ਸਨ।
ਨਸ਼ਾ ਛੁਡਾਊ ਕੇਂਦਰ ਦੀਆਂ ਗੱਡੀਆਂ ਤੋਂ ਬਚਣ ਲਈ ਪੰਜਾਂ ਜਣਿਆਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਦੋ ਡੁੱਬਣ ਕਾਰਨ ਆਪਣੀ ਜਾਨ ਗੁਆ ਬੈਠੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਨੌਜਵਾਨ ਵੱਡੀ ਨਹਿਰ ਵਿੱਚ ਡੁੱਬ ਗਏ ਹਨ। ਉਹ ਤੁਰੰਤ ਆਪਣੀ ਗੋਤਾਖੋਰਾਂ ਦੀ ਟੀਮ ਨਾਲ ਮੌਕੇ 'ਤੇ ਪਹੁੰਚ ਗਿਆ। ਕਰੀਬ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਮੌਜੂਦ ਭੂਸ਼ਣ ਅਤੇ ਆਸ਼ੂ ਨੇ ਦੱਸਿਆ ਕਿ ਤਿੰਨ ਵਾਹਨ ਪੰਜ ਨੌਜਵਾਨਾਂ ਦਾ ਪਿੱਛਾ ਕਰ ਰਹੇ ਸਨ।
ਸੂਚਨਾ ਤੋਂ ਬਾਅਦ ਥਾਣਾ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚ ਗਈ। ਥਾਣਾ ਸਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਨੌਜਵਾਨ ਨਸ਼ਾ ਛੁਡਾਊ ਕੇਂਦਰ ਤੋਂ ਭੱਜਿਆ ਹੈ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)