Patiala news: ਤੇਜ਼ ਰਫਤਾਰ ਕਾਰ ਚਾਲਕ ਨੇ ਦਰੜੇ ਸਫਾਈ ਮੁਲਾਜ਼ਮ, ਇੱਕ ਦੀ ਮੌਤ, 2 ਜ਼ਖ਼ਮੀ, ਸਫਾਈ ਯੂਨੀਅਨ ਨੇ ਲਾਏ ਇਹ ਗੰਭੀਰ ਦੋਸ਼
Patiala news: ਰਾਜਪੁਰਾ-ਪਟਿਆਲ਼ਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ 2 ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।
Patiala news: ਰਾਜਪੁਰਾ-ਪਟਿਆਲ਼ਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤੇਜ ਰਫ਼ਤਾਰ ਨਾਲ ਆ ਰਹੇ ਕਾਰ ਸਵਾਰ ਨੇ ਰਾਜਪੁਰਾ ਨਗਰ ਕੌਂਸਲ ਦੇ ਸਫਾਈ ਕਰਦੇ ਹੋਏ ਸਫਾਈ ਮੁਲਾਜ਼ਮ ਦਰੜ ਦਿੱਤੇ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ 2 ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: Punjab News: ਜਾਖੜ ਨੇ ਟੋਹੀ ਪੰਜਾਬ ਦੀ ਦੁਖਦੀ ਰਗ, ਕਿਹਾ-ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਲਾਉਣ ਵਾਸਤੇ ਲਈ ਜਾਵੇ NCB ਦੀ ਮਦਦ
ਉੱਥੇ ਹੀ ਸਫਾਈ ਯੂਨੀਅਨ ਦੇ ਆਗੂਆਂ ਨੇ ਇਸ ਹਾਦਸੇ ਦਾ ਜ਼ਿੰਮੇਵਾਰ ਨਗਰ ਕਾਉਂਸਲ ਰਾਜਪੂਰਾ ਨੂੰ ਠਹਿਰਾਇਆ ਹੈ। ਉਨ੍ਹਾਂ ਕਿਹਾ ਬਿਨਾਂ ਸਹੂਲਤਾਂ ਅਤੇ ਸੁਰੱਖਿਆ ਬੈਰੀਕੇਟਾ ਤੋਂ ਬਿਨਾਂ ਰੋਜ਼ਾਨਾ ਸਫਾਈ ਸੇਵਕ ਸੜਕਾਂ ਦੀ ਸਫਾਈ ਲਈ ਸੜਕਾਂ ‘ਤੇ ਉਤਾਰ ਦਿੱਤੇ ਜਾਂਦੇ ਹਨ।
ਕਈ ਵਾਰ ਸਫਾਈ ਸੇਵਕ ਯੂਨੀਅਨਾਂ ਵੱਲੋਂ ਸਫਾਈ ਸੇਵਕਾਂ ਨੂੰ ਸੜਕ ‘ਤੇ ਕੰਮ ਕਰਨ ਵੇਲੇ ਸੁਰੱਖਿਆ ਸਹੂਲਤਾਂ ਦੇਣ ਦੀ ਲਿਖਤੀ ਮੰਗ ਕਿਤੀ ਜਾ ਚੁੱਕੀ ਹੈ ਪਰ ਨਗਰ ਕਾਉਂਸਲ ਰਾਜਪੁਰਾ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਕਰਕੇ ਅੱਜ ਇੰਨਾ ਵੱਡਾ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਗੱਡੀ ਦੇ ਡਰਾਈਵਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Chandigarh: ਸਕੂਲਾਂ-ਕਾਲਜਾਂ ਦੇ ਬਾਹਰ ਵਿਕ ਰਿਹੈ ਨਸ਼ਾ, ਹਾਈਕੋਰਟ ਨੇ ਪੁਲਿਸ-ਐਂਟੀ ਨਾਰਕੋਟਿਕਸ ਸੈੱਲ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ