Patiala News: ਭਾਜਪਾ ਆਗੂ ਦੇ ਗਨਮੈਨ ਦੀ ਹੋਈ ਮੌਤ, ਕਾਰ 'ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
Patiala News: ਪਟਿਆਲਾ ਦੇ ਭਵਾਨੀਗੜ੍ਹ ਵਿੱਚ ਇੱਕ ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।
Patiala News: ਪਟਿਆਲਾ ਦੇ ਭਵਾਨੀਗੜ੍ਹ ਵਿੱਚ ਇੱਕ ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਹ ਆਪਣੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੇ ਮੱਥੇ 'ਤੇ ਗੋਲੀ ਲੱਗੀ ਹੋਈ ਸੀ। ਗਨਮੈਨ ਦੀ ਲਾਸ਼ ਡਰਾਈਵਰ ਸੀਟ 'ਤੇ ਪਈ ਹੋਈ ਸੀ।
ਜਾਣਕਾਰੀ ਅਨੁਸਾਰ ਭਾਜਪਾ ਆਗੂ ਅਤੇ ਐਫਸੀਆਈ ਦੇ ਡਾਇਰੈਕਟਰ ਜੀਵਨ ਕੁਮਾਰ ਗਰਗ ਨੇ ਆਪਣੇ ਗੰਨਮੈਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਨਵਜੋਤ ਸਿੰਘ ਵਜੋਂ ਹੋਈ ਹੈ। ਉਹ ਪਟਿਆਲਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
ਭਾਜਪਾ ਆਗੂ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਕਾਂਸਟੇਬਲ ਨਵਜੋਤ ਸਿੰਘ ਨੇ ਉਸ ਨੂੰ ਡਿਊਟੀ ’ਤੇ ਆਉਣ ਤੋਂ ਪਹਿਲਾਂ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਉਹ ਕਈ ਘੰਟੇ ਡਿਊਟੀ 'ਤੇ ਨਹੀਂ ਆ ਸਕਿਆ, ਜਿਸ ਕਰਕੇ ਉਨ੍ਹਾਂ ਨਵਜੋਤ ਨੂੰ ਦੁਬਾਰਾ ਫ਼ੋਨ ਕੀਤਾ, ਪਰ ਇਸ ਵਾਰ ਉਸ ਨੇ ਫ਼ੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਲਾਸ਼ ਪਿੰਡ ਜਲਾਣਾ ਨੇੜੇ ਕਾਰ ਵਿੱਚੋਂ ਮਿਲੀ ਹੈ।
ਪਸਿਆਣਾ ਥਾਣੇ ਦੇ ਇੰਚਾਰਜ ਤਰਨਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਂਸਟੇਬਲ ਦੇ ਮੱਥੇ ਵਿੱਚ ਗੋਲੀ ਕਿਵੇਂ ਲੱਗੀ।
ਇਹ ਵੀ ਪੜ੍ਹੋ: ਇਸ ਮਹਿਲਾ ਨੇ 3 ਮਹੀਨਿਆਂ 'ਚ ਘਟਾਇਆ 20 ਕਿਲੋ ਭਾਰ, ਸ਼ੇਅਰ ਕੀਤਾ ਹਫਤੇ ਦਾ ਡਾਈਟ ਅਤੇ ਵਰਕਆਊਟ ਪਲਾਨ