ਪੜਚੋਲ ਕਰੋ
ਪੈਰ 'ਚ ਮੋਚ ਆ ਜਾਵੇ ਤਾਂ ਤੁਰੰਤ ਅਪਣਾਓ ਆਹ 5 ਦੇਸੀ ਉਪਾਅ, ਤੁਰੰਤ ਮਿਲੇਗੀ ਰਾਹਤ
ਪੈਰ ਚ ਮੋਚ ਆਉਣਾ ਇੱਕ ਆਮ ਸਮੱਸਿਆ ਹੈ, ਜੋ ਕਿ ਅਕਸਰ ਸਾਡੇ ਰੋਜ਼ਾਨਾ ਜੀਵਨ ਵਿੱਚ ਵਾਪਰਨ ਵਾਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਕਰਕੇ ਹੁੰਦੀ ਹੈ। ਕੁਝ ਦੇਸੀ ਦਵਾਈਆਂ ਇਸ ਨੂੰ ਠੀਕ ਕਰਨ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦੀਆਂ ਹਨ। ਆਓ ਜਾਣਦੇ ਹਾਂ
Sprained Foot
1/6

ਪੈਰ ਮੁੜਨਾ ਜਾਂ ਮੋਚ ਆਉਣਾ ਇੱਕ ਆਮ ਸਮੱਸਿਆ ਹੈ, ਜੋ ਹਰ ਉਮਰ ਵਿੱਚ ਹੋ ਸਕਦੀ ਹੈ। ਪੈਰ ਵਿੱਚ ਮੋਚ ਆਉਣ ਨੂੰ ਐਂਕਲ ਸਪ੍ਰੇਨ ਵੀ ਕਿਹਾ ਜਾਂਦਾ ਹੈ। ਪੈਰ ਵਿੱਚ ਮੋਚ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਸਮੱਸਿਆ ਤੋਂ ਬਾਅਦ ਕਈ-ਕਈ ਦਿਨ ਚੱਲਣ-ਫਿਰਨ 'ਚ ਵੀ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਲਈ ਡਾਕਟਰ ਮਲ੍ਹਮ ਅਤੇ ਦਵਾਈਆਂ ਦਿੰਦੇ ਹਨ। ਹਾਲਾਂਕਿ ਕੁਝ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ।
2/6

ਮੋਚ ਆਉਣ ਤੋਂ ਤੁਰੰਤ ਬਾਅਦ ਆਈਸ ਪੈਕ ਪ੍ਰਭਾਵਿਤ ਥਾਂ 'ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਸੋਜ ਘੱਟ ਹੋਵੇਗੀ ਅਤੇ ਦਰਦ ਤੋਂ ਵੀ ਰਾਹਤ ਮਿਲੇਗੀ। ਬਰਫ਼ ਨੂੰ ਕੱਪੜੇ ਵਿੱਚ ਲਪੇਟ ਕੇ 15-20 ਮਿੰਟ ਤੱਕ ਲਗਾਉਣ ਨਾਲ ਆਰਾਮ ਮਿਲਦਾ ਹੈ। ਬਰਫ਼ ਨਾਲ ਸਿਕਾਈ ਕਰਨਾ ਵੀ ਫਾਇਦੇਮੰਦ ਹੁੰਦਾ ਹੈ।
Published at : 14 Oct 2024 05:38 AM (IST)
ਹੋਰ ਵੇਖੋ





















