ਵਿਹੜੇ ਦਾ ਗੇਟ ਵੱਡਾ ਕਰਨ ਨੂੰ ਲੈ ਕੇ ਖੂਨੀ ਝੜਪ, 'ਆਪ' ਵਿਧਾਇਕ ਦੇ ਕਰੀਬੀ ਸਣੇ 65 ਜਣਿਆਂ ਖ਼ਿਲਾਫ਼ ਮੁਕੱਦਮਾ
ਪਟਿਆਲਾ ਨੇੜਲੇ ਪਿੰਡ ਰਸੂਲਪੁਰ ਜੌੜਾ ਵਿੱਚ ਸੋਮਵਾਰ ਨੂੰ ਗੁਆਂਢੀ ਪਰਿਵਾਰਾਂ ਵਿਚਾਲੇ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ‘ਆਪ’ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਸਣੇ 65 ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਕੇ 12 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Patiala News: ਪਟਿਆਲਾ ਨੇੜਲੇ ਪਿੰਡ ਰਸੂਲਪੁਰ ਜੌੜਾ ਵਿੱਚ ਸੋਮਵਾਰ ਨੂੰ ਗੁਆਂਢੀ ਪਰਿਵਾਰਾਂ ਵਿਚਾਲੇ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ‘ਆਪ’ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਸਣੇ 65 ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਕੇ 12 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਧਰ ਗੋਲੀ ਲੱਗਣ ਕਾਰਨ ਜ਼ਖ਼ਮੀ ਗੁਰਸੇਵਕ ਸਿੰਘ ਅਜੇ ਵੀ ਪੀਜੀਆਈ ਹੈ, ਜਦੋਂਕਿ ਰਿਟਾਇਰਡ ਇੰਸਪੈਕਟਰ ਮਹਿਲ ਸਿੰਘ, ਅਮਰਜੀਤ ਕੌਰ, ਸਿਮਰਨਜੀਤ ਜੱਸੀ ਤੇ ਰਾਜਨ ਬਹਿਲ ਸਣੇ ਕੁਝ ਹੋਰ ਜ਼ਖ਼ਮੀ ਵੀ ਜ਼ੇਰੇ ਇਲਾਜ ਹਨ। ਇਹ ਘਟਨਾ ਮਾਲਕ ਸਿੰਘ ਵੱਲੋਂ ਆਪਣੇ ਵਿਹੜੇ ਦਾ ਗੇਟ ਵੱਡਾ ਕਰਨ ਦੇ ਮਾਮਲੇ ਨੂੰ ਲੈ ਕੇ ਵਾਪਰੀ ਸੀ। ਇਸ ਘਟਨਾ ’ਚ ਪਥਰਾਅ ਤੇ ਗੋਲੀਆਂ ਵੀ ਚੱਲੀਆਂ।
ਹੋਰ ਪੜ੍ਹੋ : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ! ਬੁੱਢਾ ਦਰਿਆ 'ਚ ਨਹਾਉਣ ਗਏ 7 ਦੋਸਤਾਂ 'ਚੋਂ ਦੋ ਡੁੱਬ ਕੇ ਮਰੇ
ਇਸ ਕੇਸ ’ਚ ਮੁੱਖ ਮੁਲਜ਼ਮ ਸਾਬਕਾ ਫੌਜੀ ਰਣਜੋਧ ਜੋਧਾ ਪਟਿਆਲਾ ਜ਼ਿਲ੍ਹੇ ਦੇ ਇੱਕ ‘ਆਪ’ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਜੋ ਅਜੇ ਫਰਾਰ ਹੈ। ਉਧਰ ਉਨ੍ਹਾਂ ਦੀ ਵਿਰੋਧੀ ਧਿਰ ਨੇ ਰਣਜੋਧ ਜੋਧਾ ’ਤੇ ਬਾਹਰੋਂ ਬੰਦੇ ਬੁਲਾ ਕੇ ਉਨ੍ਹਾਂ ’ਤੇ ਗੋਲੀਆਂ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਲਾਏ ਹਨ।
ਡੀਐਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਗੁਰਸੇਵਕ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਗੁਰਬੀਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਗੁਲਤੇਜ ਸਿੰਘ, ਗੁਰਵਿੰਦਰ ਸਿੰਘ, ਹਿੰਮਤ ਸਿੰਘ, ਜਤਿਦਰਪਾਲ ਸਿੰਘ, ਗੁਰਦਿੱਤ ਸਿੰਘ ਤੇ ਨਿਤਿਸ਼ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹੋਰ ਪੜ੍ਹੋ : ਕਿਸਾਨਾਂ ਲਈ ਨਵੀਂ ਮੁਸੀਬਤ, ਹੜ੍ਹਾਂ ਦੀ ਮਾਰ ਮਗਰੋਂ ਹੁਣ ਯੂਰੀਆ ਨੇ ਵਧਾਈਆਂ ਮੁਸ਼ਕਲਾਂ, ਸੰਘਰਸ਼ ਵਿੱਢਣ ਦੀ ਚੇਤਾਵਨੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ