(Source: ECI/ABP News/ABP Majha)
Patiala news: ਖਜਾਨਾ ਮੰਤਰੀ ਨੇ ਐਲੀਮੈਂਟਰੀ ਸਮਾਰਟ ਸਕੂਲ ਦਾ ਕੀਤਾ ਅਚਨਚੇਤ ਦੌਰਾ, ਕਿਸਾਨ ਪ੍ਰਦਰਸ਼ਨ ਬਾਰੇ ਆਖੀ ਆਹ ਗੱਲ
Punjab news: ਹਰਪਾਲ ਚੀਮਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ।
Punjab news: ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਚਨਚੇਤ ਨਾਭਾ ਦੇ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਪਹੁੰਚੇ, ਦੱਸ ਦਈਏ ਕਿ ਸਿੱਖਿਆ ਮੰਤਰੀ ਨੇ ਇਸੇ ਸਕੂਲ ਵਿੱਚ ਚੌਥੀ ਕਲਾਸ ਤੱਕ ਸਿੱਖਿਆ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਜਦੋਂ ਇੱਥੇ ਲੰਘ ਰਿਹਾ ਸੀ ਤਾਂ ਅਚਨਚੇਤ ਸਕੂਲ ਵਿੱਚ ਰੁੱਕ ਗਿਆ ਤਾਂ ਉੱਥੇ ਦੇਖਿਆ ਕਿ ਸਕੂਲ ਦੀ ਬਿਲਡਿੰਗ ਤਾਂ ਬਹੁਤ ਵਧੀਆ ਹੈ ਪਰ ਸਕੂਲ ਦੇ ਬਾਹਰ ਗੰਦਗੀ ਬਹੁਤ ਹੈ ਜਿਸ ਕਰਕੇ ਮੈਂ ਛੇਤੀ ਹੀ ਗਰਾਂਟ ਭੇਜਾਂਗਾ।
ਉਨ੍ਹਾਂ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ।
ਇਹ ਵੀ ਪੜ੍ਹੋ: Supreme Court: 'ਦਲਬਦਲ ਹੋ ਰਿਹਾ, ਛੇਤੀ ਚੋਣਾਂ ਹੋਣੀਆਂ ਜ਼ਰੂਰੀ', ਚੰਡੀਗੜ੍ਹ ਮੇਅਰ ਚੋਣ ਮਾਮਲੇ 'ਤੇ ਸੁਣਵਾਈ ਦੌਰਾਨ SC ਨੇ ਆਖੀ ਆਹ ਗੱਲ
ਇਸ ਮੌਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੱਸਿਆ ਕਿ ਮੈਂ ਇਸੇ ਸਕੂਲ ਵਿੱਚ ਚੌਥੀ ਕਲਾਸ ਵਿੱਚ ਸਿੱਖਿਆ ਹਾਸਿਲ ਕੀਤੀ ਤਾਂ ਅਧਿਆਪਕ ਦੇ ਚਿਹਰੇ ਤੇ ਖੁਸ਼ੀ ਵਿਖਾਈ ਦਿੱਤੀ। ਹਰਪਾਲ ਚੀਮਾ ਨੇ ਸਾਰੀ ਹੀ ਸਕੂਲ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਜੋ ਸਕੂਲ ਦੇ ਬਾਹਰ ਗੰਦਗੀ ਦਾ ਆਲਮ ਹੈ ਇਸ ਦੇ ਲਈ ਮੈਂ ਛੇਤੀ ਹੀ ਗਰਾਂਟ ਭੇਜਾਂਗਾ ਅਤੇ ਇਸ ਸਕੂਲ ਦੇ ਵਿੱਚ ਬੱਚਿਆਂ ਲਈ ਝੂਲੇ ਅਤੇ ਹੋਰ ਸਮੱਗਰੀ ਲਈ ਰਾਸ਼ੀ ਛੇਤੀ ਹੀ ਭੇਜਾਂਗਾ।
ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਵੱਲੋਂ ਬਾਡਰਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਜਾਇਜ ਹਨ।
ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ਨੀਨਾ ਰਾਣੀ ਨੇ ਕਿਹਾ ਕਿ ਸਕੂਲ ਦੀ ਬਿਲਡਿੰਗ ਤਾਂ ਬਹੁਤ ਵਧੀਆ ਬਣੀ ਹੋਈ ਹੈ ਪਰ ਸਕੂਲ ਦੇ ਬਾਹਰ ਕੁਝ ਗੰਦਗੀ ਹੈ ਜਿਸ ਕਰਕੇ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਛੇਤੀ ਹੀ ਸਕੂਲ ਦੇ ਲਈ ਗਰਾਂਟ ਭੇਜੀ ਜਾਵੇਗੀ ਕਿਉਂਕਿ ਪਹਿਲਾਂ ਵੀ ਮੰਤਰੀ ਜੀ ਵੱਲੋਂ ਗਰਾਂਟ ਭੇਜੀ ਗਈ ਸੀ।
ਇਹ ਵੀ ਪੜ੍ਹੋ: Pakistan News: ਪਾਕਿਸਤਾਨ ਨੂੰ ਮੁੜ ਦੋ ਟੁਕੜਿਆਂ 'ਚ ਵੰਡਣ ਦੀ ਧਮਕੀ, ਕਿਹਾ- 1971 ਵਰਗਾ ਕਰਾਂਗੇ ਹਾਲ