Supreme Court: 'ਦਲਬਦਲ ਹੋ ਰਿਹਾ, ਛੇਤੀ ਚੋਣਾਂ ਹੋਣੀਆਂ ਜ਼ਰੂਰੀ', ਚੰਡੀਗੜ੍ਹ ਮੇਅਰ ਚੋਣ ਮਾਮਲੇ 'ਤੇ ਸੁਣਵਾਈ ਦੌਰਾਨ SC ਨੇ ਆਖੀ ਆਹ ਗੱਲ
Supreme Court: ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ 'ਤੇ ਚੰਡੀਗੜ੍ਹ ਮੇਅਰ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਸੀ। ਭਾਜਪਾ ਵੱਲੋਂ ਮੇਅਰ ਚੁਣੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਪਟੀਸ਼ਨ ਪਾਈ ਗਈ ਸੀ।
Chandigarh Mayor Election: ਚੰਡੀਗੜ੍ਹ ਦੇ ਮੇਅਰ ਚੋਣ ਮਾਮਲੇ ਦੀ ਸੋਮਵਾਰ (19 ਫਰਵਰੀ) ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਅਨਿਲ ਮਸੀਹ ਨੂੰ ਫਟਕਾਰ ਲਗਾਈ। ਇਸ ਦੇ ਨਾਲ ਹੀ ਸੀਜੇਆਈ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੀ ਹੋਵੇਗੀ। ਸਾਨੂੰ ਦੱਸਿਆ ਗਿਆ ਹੈ ਕਿ ਉੱਥੇ ਦਲ-ਬਦਲੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਚੋਣਾਂ ਜਲਦੀ ਕਰਵਾਉਣੀਆਂ ਵੀ ਜ਼ਰੂਰੀ ਹਨ।
ਇਹ ਵੀ ਪੜ੍ਹੋ: Lok Sabha Election: ਕੈਪਟਨ ਅਮਰਿੰਦਰ ਕਰ ਰਹੇ ਨੇ BJP-SAD ਗਠਜੋੜ ਦੀ ਵਿਚੋਲਗੀ ? ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ
ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਪੁੱਛਿਆ ਕਿ ਤੁਸੀਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ? ਇਸ 'ਤੇ ਮਸੀਹ ਨੇ ਕਿਹਾ ਕਿ ਉਥੇ ਕਾਫੀ ਰੌਲਾ ਪੈ ਰਿਹਾ ਸੀ। ਕੌਂਸਲਰ ਕੈਮਰਾ-ਕੈਮਰਾ ਚੀਖ ਰਹੇ ਸਨ। ਤਾਂ ਮੈਂ ਉਧਰ ਦੇਖਿਆ ਕਿ ਕੀ ਗੱਲ ਹੈ। CJI ਨੇ ਅਨਿਲ ਮਸੀਹ ਨੂੰ ਪੁੱਛਿਆ ਕਿ ਤੁਸੀਂ ਬੈਲਟ ਪੇਪਰ ਕਿਉਂ ਖ਼ਰਾਬ ਕਰ ਰਹੇ ਸੀ? ਇਸ 'ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਦਸਤਖ਼ਤ ਕਰ ਰਿਹਾ ਸੀ। ਇਸ 'ਤੇ ਸੀਜੇਆਈ ਨੇ ਫਿਰ ਕਿਹਾ ਕਿ ਪਰ ਤੁਹਾਨੂੰ ਮਾਰਕ ਕਰਦੇ ਵੀ ਨਜ਼ਰ ਆ ਰਹੇ ਹੋ। ਜਿਸ 'ਤੇ ਮਸੀਹ ਨੇ ਕਿਹਾ ਕਿ ਕਾਗਜ਼ਾਂ ਨਾਲ ਪਹਿਲਾਂ ਹੀ ਛੇੜਛਾੜ ਕੀਤੀ ਗਈ ਸੀ। ਮੈਂ ਉਨ੍ਹਾਂ 'ਤੇ ਨਿਸ਼ਾਨ ਲਾ ਰਿਹਾ ਸੀ।
#WATCH | On Chandigarh mayoral elections, Punjab advocate General Gurminder Singh says," The court has recorded the statement of the presiding officer in which he has admitted that he has defaced 8 ballot papers. Further, the court has said that the entire record be produced in… pic.twitter.com/8GbrHGBifc
— ANI (@ANI) February 19, 2024
ਇਸ ਜਵਾਬ 'ਤੇ ਡੀਵਾਈ ਚੰਦਰਚੂੜ ਨੇ ਕਿਹਾ ਕਿ ਤੁਹਾਨੂੰ ਅਜਿਹਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ। ਤੁਹਾਡੇ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਸੀਜੇਆਈ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਨਿਰਪੱਖ ਚੋਣ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦੇਵਾਂਗੇ। ਨਵੇਂ ਸਿਰੇ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ। ਨਿਗਰਾਨੀ ਲਈ ਨਿਆਂਇਕ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇ।
ਸੀਜੇਆਈ ਨੇ ਮੰਗੇ ਸਾਰੇ ਰਿਕਾਰਡ
ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਸਾਲੀਸਟਰ ਜਨਰਲ ਨੇ ਕਿਹਾ ਕਿ ਮੇਰਾ ਸੁਝਾਅ ਹੈ ਕਿ ਹਾਈ ਕੋਰਟ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਹੈ। ਬੈਲਟ ਪੇਪਰ ਅਤੇ ਰਿਕਾਰਡ ਵੀ ਦੇਖਣਾ ਚਾਹੀਦਾ ਹੈ। ਇਸ 'ਤੇ ਸੀਜੇਆਈ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਰਜਿਸਟਰਾਰ ਨੂੰ ਸਾਰੇ ਰਿਕਾਰਡ ਦੇ ਨਾਲ ਇਕ ਅਧਿਕਾਰੀ ਨੂੰ ਸਾਡੇ ਕੋਲ ਭੇਜਣ ਲਈ ਕਹਾਂਗੇ। ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਅਗਲੇ ਹੁਕਮ ਦੇਵਾਂਗੇ। ਇਸ ਮਾਮਲੇ 'ਤੇ ਮੰਗਲਵਾਰ (20 ਫਰਵਰੀ) ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ।
ਸੀਜੇਆਈ ਨੇ ਸੁਣਵਾਈ ਦੌਰਾਨ ਕਿਹਾ ਕਿ ਰਿਕਾਰਡ ਸੁਰੱਖਿਅਤ ਢੰਗ ਨਾਲ ਇੱਥੇ ਪਹੁੰਚਣ ਲਈ ਉਚਿਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਦੀ ਪੂਰੀ ਵੀਡੀਓ ਵੀ ਸਾਡੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਚੋਣ ਅਧਿਕਾਰੀ ਅਨਿਲ ਮਸੀਹ ਸਾਡੇ ਸਾਹਮਣੇ ਆਏ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ 8 ਬੈਲਟ ਪੇਪਰਾਂ ‘ਤੇ ਨਿਸ਼ਾਨ ਲਾਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਬੈਲਟ ਪੇਪਰ ਖ਼ਰਾਬ ਹੋ ਗਏ ਸਨ, ਉਨ੍ਹਾਂ ‘ਤੇ ਨਿਸ਼ਾਨ ਲਾਏ ਸਨ।
ਇਹ ਵੀ ਪੜ੍ਹੋ: Patiala news: ਖਜਾਨਾ ਮੰਤਰੀ ਨੇ ਐਲੀਮੈਂਟਰੀ ਸਮਾਰਟ ਸਕੂਲ ਦਾ ਕੀਤਾ ਅਚਨਚੇਤ ਦੌਰਾ, ਕਿਸਾਨ ਪ੍ਰਦਰਸ਼ਨ ਬਾਰੇ ਆਖੀ ਆਹ ਗੱਲ