(Source: ECI/ABP News/ABP Majha)
Patiala News: 400 ਮੁਲਾਜ਼ਮਾਂ ਦਾ ਚਾਰ ਘੰਟੇ ਐਕਸ਼ਨ, ਹੱਥ ਲੱਗੇ ਸਿਰਫ ਤਿੰਨ ਮੋਬਾਈਲ ਫੋਨ
ਅੱਜ ਸਵੇਰੇ 6 ਤੋਂ 10 ਵਜੇ ਤੱਕ ਚੱਲੇ ਇਸ ਅਭਿਆਨ 'ਚ ਸਾਢੇ ਸਾਢੇ ਤਿੰਨ ਸੌ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ ਪਟਿਆਲਾ ਪੁਲਿਸ ਦੇ ਸਨ, ਜਦਕਿ ਬਾਕੀ ਜੇਲ੍ਹ ਦੇ ਸੁਰੱਖਿਆ ਮੁਲਾਜਮ ਸ਼ਾਮਲ ਰਹੇ। ਪੁਲਿਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
Patiala News: ਪਟਿਆਲਾ ਪੁਲਿਸ ਤੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਅੱਜ ਸਾਂਝੇ ਤੌਰ ’ਤੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਪਰ 400 ਮੁਲਾਜ਼ਮਾਂ 'ਤੇ ਆਧਾਰਤ ਚਾਰ ਘੰਟੇ ਚੱਲੀ ਮੁਹਿੰਮ ਦੌਰਾਨ ਤਿੰਨ ਮੋਬਾਈਲ ਫੋਨ ਹੱਥ ਲੱਗੇ। ਇਸ ਮੁਹਿੰਮ ਦੀ ਅਗਵਾਈ ਖੁਦ ਐਸਐਸਪੀ ਦੀਪਕ ਪਾਰੀਕ ਨੇ ਕੀਤੀ, ਜਿਨ੍ਹਾਂ ਦੇ ਨਾਲ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਸਮੇਤ ਕਈ ਹੋਰ ਅਧਿਕਾਰੀ ਮੌਜੂਦ ਸਨ।
ਅੱਜ ਸਵੇਰੇ 6 ਤੋਂ 10 ਵਜੇ ਤੱਕ ਚੱਲੇ ਇਸ ਅਭਿਆਨ 'ਚ ਸਾਢੇ ਸਾਢੇ ਤਿੰਨ ਸੌ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ ਪਟਿਆਲਾ ਪੁਲਿਸ ਦੇ ਸਨ, ਜਦਕਿ ਬਾਕੀ ਜੇਲ੍ਹ ਦੇ ਸੁਰੱਖਿਆ ਮੁਲਾਜਮ ਸ਼ਾਮਲ ਰਹੇ। ਪੁਲਿਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਪਟਿਆਲਾ ਜੇਲ੍ਹ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਤੋਂ ਜੇਲ੍ਹ ਮੰਤਰੀ ਵੀ ਸੰਤੁਸ਼ਟ ਹਨ, ਕਿਉਂਕਿ ਇਥੇ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਜੇਲ੍ਹ ਸੁਪਰਡੈਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਕਾਰਨ ਹੀ ਅੱਜ ਚੈਕਿੰਗ ਦੌਰਾਨ ਕੇਵਲ ਤਿੰਨ ਫੋਨ ਮਿਲੇ ਹਨ।
ਲੁਧਿਆਣਾ ਜੇਲ੍ਹ ਵਿੱਚੋਂ ਮਿਲੇ 70 ਮੋਬਾਈਲ ਫੋਨ
ਯਾਦ ਰਹੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਜੇਲ੍ਹਾਂ ਅੰਦਰੋਂ ਰੋਜ਼ਾਨਾ ਨਸ਼ਾ ਤੇ ਮੋਬਾਈਲ ਬਰਾਮਦ ਹੋ ਰਹੇ ਹਨ ਜਿਸ ਤੋਂ ਕਰਕੇ ਜੇਲ੍ਹ ਪ੍ਰਸ਼ਾਸਨ ਉੱਪਰ ਵੀ ਸਵਾਲ ਉੱਠਣ ਲੱਗੇ ਹਨ। ਅਹਿਮ ਗੱਲ ਹੈ ਕਿ ਜਿਨ੍ਹਾਂ ਜੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ਼ ਦੇ ਹੱਥ ਹੈ, ਉੱਥੇ ਵੀ ਇਹੀ ਹਾਲ ਹੈ।
ਅਜਿਹੀ ਹੀ ਹਕੀਕਤ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਤਿੰਨ ਤੋਂ ਚਾਰ ਕਿਲੋਮੀਟਰ ਦੇ ਖੇਤਰ ’ਚ ਫੈਲੀ ਸ਼ਹਿਰ ਦੀ ਹਾਈ ਸੁਰੱਖਿਆ ਕੇਂਦਰੀ ਜੇਲ੍ਹ ਦੀ ਹੈ। ਇੱਥੇ ਪੰਜਾਬ ਪੁਲਿਸ ਦੇ ਨਾਲ ਸੀਆਰਪੀਐਫ਼ ਇਸ ਲਈ ਲਾਈ ਗਈ ਸੀ ਕਿ ਜੇਲ੍ਹ ’ਚ ਮੋਬਾਈਲ ਫੋਨ ਤੇ ਨਸ਼ੇ ਦੀ ਵਰਤੋਂ ’ਤੇ ਰੋਕ ਲਾਈ ਜਾ ਸਕੇ ਪਰ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜ ਗਏ ਹਨ। ਜੇਲ੍ਹ ’ਚ ਰੋਜ਼ਾਨਾ ਮੋਬਾਈਲ ਫੋਨ ਮਿਲ ਰਹੇ ਹਨ ਤੇ ਹੁਣ ਨਸ਼ਾ ਵੀ ਮਿਲਣ ਲੱਗਿਆ ਹੈ।
ਪਿਛਲੇ ਮਹੀਨੇ ਵਿੱਚ ਦੇਖਿਆ ਜਾਵੇ ਤਾਂ ਜੇਲ੍ਹ ’ਚੋਂ ਕਰੀਬ 70 ਮੋਬਾਈਲ ਫੋਨ ਮਿਲ ਚੁੱਕੇ ਹਨ। ਇਸ ਦੇ ਨਾਲ ਨਾਲ ਨਸ਼ੀਲਾ ਪਦਾਰਥ ਵੀ ਅੰਦਰੋਂ ਬਰਾਮਦ ਹੋ ਚੁੱਕਿਆ ਹੈ। ਇਸ ਤੋਂ ਸਾਫ਼ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਦੇ ਨਾਲ ਨਾਲ ਨਸ਼ੇ ਦੀ ਸਪਲਾਈ ਵੀ ਧੜੱਲੇ ਨਾਲ ਹੋ ਰਹੀ ਹੈ। ਜੇਲ੍ਹ ਪ੍ਰਸ਼ਾਸਨ ਸਿਰਫ਼ ਕੇਸ ਦਰਜ ਕਰਵਾਉਣਾ ਹੀ ਆਪਣਾ ਕੰਮ ਸਮਝ ਰਿਹਾ ਹੈ। ਕਦੇ ਇਸ ਗੱਲ ਦੀ ਜਾਂਚ ਨਹੀਂ ਕੀਤੀ ਗਈ ਕਿ ਫੋਨ ਕਿੱਥੋਂ ਆਇਆ