Patiala News: ਮਾਨ ਤੇ ਕੇਜਰੀਵਾਲ ਦੀ ਰੈਲੀ 'ਚ ਪਹੁੰਚੀਆਂ ਸਰਕਾਰੀ ਬੱਸਾਂ, ਲੋਕ ਹੋ ਰਹੇ ਨੇ ਖੱਜਲ ਖੁਆਰ
ਭਾਜਪਾ ਨੇ ਲੀਡਰਾਂ ਨੇ ਕਿਹਾ ਕਿ ਰੈਲੀਆਂ ਵਿੱਚ ਸਰਕਾਰੀ ਬੱਸਾਂ ਗਈਆਂ ਹਨ ਤੇ ਜਿਸ ਕਰਕੇ ਮੁਸਾਫ਼ਰ ਖੱਜਲ ਖੁਆਰ ਹੋ ਰਹੇ ਹਨ। ਪਹਿਲਾਂ ਕੇਜਰੀਵਾਲ ਲਈ ਹੈਲੀਕਾਪਟਰ ਦਿੱਤਾ ਗਿਆ ਤੇ ਹੁਣ ਪੰਜਾਬ ਦੀਆਂ ਬੱਸਾਂ ਵੀ ਤੈਨਾਤ ਕੀਤੀਆਂ ਗਈਆਂ ਹਨ।
Patiala News: ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਲੋਕਾਂ ਨੂੰ ਉਸ ਜਗ੍ਹਾ ਉੱਤੇ ਲਜਾਣ ਲਈ ਖ਼ਾਸ ਤੌਰ ਉੱਤੇ ਸਰਕਾਰੀ ਬੱਸਾਂ ਨੇ ਖ਼ਾਸ ਭੂਮਿਕਾ ਨਿਭਾਈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਨੂੰ ਲੈ ਕੇ ਨਿਸ਼ਾਨੇ ਸਾਧੇ ਹਨ। ਭਾਜਪਾ ਨੇ ਲੀਡਰਾਂ ਨੇ ਕਿਹਾ ਕਿ ਰੈਲੀਆਂ ਵਿੱਚ ਸਰਕਾਰੀ ਬੱਸਾਂ ਗਈਆਂ ਹਨ ਤੇ ਜਿਸ ਕਰਕੇ ਮੁਸਾਫ਼ਰ ਖੱਜਲ ਖੁਆਰ ਹੋ ਰਹੇ ਹਨ। ਪਹਿਲਾਂ ਕੇਜਰੀਵਾਲ ਲਈ ਹੈਲੀਕਾਪਟਰ ਦਿੱਤਾ ਗਿਆ ਤੇ ਹੁਣ ਪੰਜਾਬ ਦੀਆਂ ਬੱਸਾਂ ਵੀ ਤੈਨਾਤ ਕੀਤੀਆਂ ਗਈਆਂ ਹਨ।
ਕੋਈ ਨਵੀਂ ਪਹਿਲ ਨਹੀਂ ਕਰ ਰਹੀ ਹੈ ਆਮ ਆਦਮੀ ਪਾਰਟੀ
ਜ਼ਿਕਰ ਕਰ ਦਈਏ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਲਈ ਅਕਸਰ ਬੱਸਾਂ ਦਾ ਸਹਾਰਾ ਲਿਆ ਜਾਂਦਾ ਹੈ, ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ। ਇਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਹੈ ਜੋ ਵੀ ਇਸ ਦੀ ਜਮ ਕੇ ਵਰਤੋਂ ਕਰ ਰਹੀ ਹੈ।
ਰੈਲੀ 'ਚ ਬੱਸਾਂ, ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
ਸੰਗਰੂਰ ਭਾਜਪਾ ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਲਈ ਪੰਜਾਬ ਦਾ ਹੈਲੀਕਾਪਟਰ ਵਰਤਿਆ ਜਾਂਦਾ ਸੀ, ਪਰ ਤੁਸੀਂ ਰੈਲੀਆਂ 'ਚ ਭੀੜ ਇਕੱਠੀ ਕਰਨ ਲਈ ਪੰਜਾਬ ਸਰਕਾਰ ਦੀਆਂ ਬੱਸਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਪ੍ਰੇਸ਼ਾਨ ਹੋ ਰਹੇ ਹਨ, ਕਈਆਂ ਨੂੰ ਦਵਾਈਆਂ ਲੈਣ ਲਈ ਹਸਪਤਾਲ ਜਾਣਾ ਪੈਂਦਾ ਹੈ, ਕਈਆਂ ਨੂੰ ਆਪਣੇ ਜ਼ਰੂਰੀ ਕੰਮ ਲਈ ਜਾਣਾ ਪੈਂਦਾ ਹੈ, ਪਰ ਲੋਕ ਬੱਸਾਂ ਦੇ ਇੰਤਜ਼ਾਰ ਵਿੱਚ ਖੱਜਲ ਖੁਆਰ ਹੋ ਰਹੇ ਹਨ।
ਉੱਠ ਰਹੇ ਨੇ ਗੰਭੀਰ ਸਵਾਲ
ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਖੜ੍ਹੇ ਹਨ, ਉਨ੍ਹਾਂ ਨੇ ਅੱਗੇ ਜਾਣਾ ਹੈ ਪਰ ਇੱਕ ਤਾਂ ਬੱਸਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਜੋ ਆਉਦੀਆਂ ਹਨ ਉਨ੍ਹਾਂ ਵਿੱਚ ਭੀੜ ਬਹੁਤ ਜ਼ਿਆਦਾ ਹੈ। ਫਿਲਹਾਲ ਤਸਵੀਰਾਂ ਨੂੰ ਦੇਖ ਕੇ ਕਈ ਸਵਾਲ ਖੜੇ ਹੋ ਰਹੇ ਹਨ ਕਿ ਜੇ ਵੱਡੇ ਲੀਡਰਾਂ ਦੀ ਰੈਲੀ ਹੁੰਦੀ ਹੈ ਤਾਂ ਕੀ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਜ਼ਰੂਰੀ ਹੈ? ਕੀ ਰੈਲੀ ਵਿੱਚ ਲੋਕਾਂ ਨੂੰ ਲਜਾਣ ਲਈ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਨਾ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਜਾਇਜ਼ ਹੈ?