Manvi Death Case: ਕੇਕ ਨਾਲ ਹੋਈ ਮਾਨਵੀ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ, ਬੇਕਰੀ ਮਾਲਕ ਨੂੰ ਵੀ ਹਾਈਕੋਰਟ ਤੋਂ ਮਿਲੀ ਜ਼ਮਾਨਤ
Birthday Turns Tragic: ਨਾਨਾ ਹਰਬੰਸ ਲਾਲ ਨੇ ਦੱਸਿਆ ਕਿ ਅਦਾਲਤ 'ਚ ਪੇਸ਼ ਕੀਤੀ ਗਈ ਰਿਪੋਰਟ ਦੇਖ ਕੇ ਉਹ ਹੈਰਾਨ ਰਹਿ ਗਏ, ਜਦਕਿ ਕੇਕ ਖਾਣ ਤੋਂ ਬਾਅਦ ਲੜਕੀ ਦੀ ਹਾਲਤ ਵਿਗੜ ਗਈ। ਪਰ ਰਿਪੋਰਟ ਮੁਤਾਬਕ ਕੇਕ ਅਤੇ ਬਿਸਰਾ ਦੋਵਾਂ ਵਿੱਚ ਕੋਈ
Manvi Death Case: 24 ਮਾਰਚ ਨੂੰ ਆਪਣੇ ਜਨਮ ਦਿਨ 'ਤੇ ਬੇਕਰੀ ਤੋਂ ਆਨਲਾਈਨ ਕੇਕ ਆਰਡਰ ਕਰਨ ਅਤੇ ਖਾਣ ਨਾਲ ਮਾਨਵੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਬੁੱਧਵਾਰ ਨੂੰ 2 ਮਹੀਨਿਆਂ ਬਾਅਦ ਕੇਕ ਅਤੇ ਪੋਸਟਮਾਰਟਮ ਦੌਰਾਨ ਲਏ ਲਏ ਗਏ ਬਿਸਰਾ ਦੇ ਨਮੂਨਿਆਂ ਦੀ ਰਿਪੋਰਟ ਫੋਰੈਂਸਿਕ ਲੈਬ ਤੋਂ ਆਈ, ਜਿਸ ਵਿੱਚ ਲਿਖਿਆ ਗਿਆ ਸੀ ਕਿ ਇਹ ਜ਼ਹਿਰ ਨਹੀਂ ਸੀ। ਮਤਲਬ ਕੇਕ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਹੀਂ ਸੀ। ਹਾਲਾਂਕਿ ਪਰਿਵਾਰ ਇਸ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਵਿਚ ਸੱਚਾਈ ਸਾਹਮਣੇ ਆਵੇਗੀ।
ਨਾਨਾ ਹਰਬੰਸ ਲਾਲ ਨੇ ਦੱਸਿਆ ਕਿ ਅਦਾਲਤ 'ਚ ਪੇਸ਼ ਕੀਤੀ ਗਈ ਰਿਪੋਰਟ ਦੇਖ ਕੇ ਉਹ ਹੈਰਾਨ ਰਹਿ ਗਏ, ਜਦਕਿ ਕੇਕ ਖਾਣ ਤੋਂ ਬਾਅਦ ਲੜਕੀ ਦੀ ਹਾਲਤ ਵਿਗੜ ਗਈ। ਪਰ ਰਿਪੋਰਟ ਮੁਤਾਬਕ ਕੇਕ ਅਤੇ ਬਿਸਰਾ ਦੋਵਾਂ ਵਿੱਚ ਕੋਈ ਜ਼ਹਿਰ ਨਹੀਂ ਸੀ। ਕੇਕ ਦੇ ਅੰਦਰੋਂ ਇੰਨੀ ਗੰਦੀ ਬਦਬੂ ਆ ਰਹੀ ਸੀ ਕਿ ਇਸ ਦੇ ਨੇੜੇ ਖੜ੍ਹੇ ਹੋਣਾ ਵੀ ਮੁਸ਼ਕਲ ਸੀ ਪਰ ਰਿਪੋਰਟ 'ਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ। ਫਿਲਹਾਲ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ। ਸੰਭਵ ਹੈ ਕਿ ਲੜਕੀ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਇਹ ਮਾਮਲਾ ਹੈ
24 ਮਾਰਚ ਨੂੰ ਮਾਨਵੀ ਦਾ 10ਵਾਂ ਜਨਮਦਿਨ ਸੀ। ਆਨਲਾਈਨ ਆਰਡਰ ਕੀਤਾ ਕੇਕ ਖਾਣ ਤੋਂ ਬਾਅਦ ਮਾਨਵੀ ਦੀ ਸਿਹਤ ਵਿਗੜ ਗਈ। ਜਦੋਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਕੇਕ ਦਾ ਸੈਂਪਲ ਲੈ ਕੇ ਟੈਸਟ ਕਰਵਾਇਆ ਜਾਵੇ। ਬਾਅਦ 'ਚ ਬੇਕਰੀ ਦੇ ਮੈਨੇਜਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਰਿਪੋਰਟ ਸਾਹਮਣੇ ਆਉਂਣ ਤੋਂ ਬਾਅਦ ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ ਵੀ ਮਿਲ ਗਈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ-+
. zUYJ[;'
'UYH4RF`A ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial