(Source: ECI/ABP News/ABP Majha)
Patiala News: ਨਵਜੋਤ ਸਿੱਧੂ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਇੰਝ ਲਾਇਆ 'ਜੁਗਾੜ', ਪੂਰੀ ਪਲਨਿੰਗ ਨਾਲ ਚੱਲੇ 'ਗੁਰੂ'
Patiala: ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਬਾਹਰ ਆ ਸਕਦੇ ਹਨ। ਉਹ 26 ਜਨਵਰੀ 2023 ਨੂੰ ‘ਗਣਤੰਤਰ ਦਿਵਸ’ ਮੌਕੇ ਰਿਹਾਅ ਹੋ ਸਕਦੇ ਹਨ। ਇਸ ਬਾਰੇ ਕਾਨੂੰਨੀ ਪ੍ਰਕ੍ਰਿਆ ਚੱਲ ਰਹੀ ਹੈ।
Patiala News: ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਬਾਹਰ ਆ ਸਕਦੇ ਹਨ। ਉਹ 26 ਜਨਵਰੀ 2023 ਨੂੰ ‘ਗਣਤੰਤਰ ਦਿਵਸ’ ਮੌਕੇ ਰਿਹਾਅ ਹੋ ਸਕਦੇ ਹਨ। ਇਸ ਬਾਰੇ ਕਾਨੂੰਨੀ ਪ੍ਰਕ੍ਰਿਆ ਚੱਲ ਰਹੀ ਹੈ। ਨਵਜੋਤ ਸਿੱਧੂ ਨੇ ਵੀਕਲਾਂ ਦੀ ਸਲਾਹ ਨਾਲ ਪਹਿਲਾਂ ਹੀ ਜਲਦ ਰਿਹਾਈ ਲਈ ਪਲੈਨਿੰਗ ਕਰ ਲਈ ਸੀ। ਇਸ ਲਈ ਉਨ੍ਹਾਂ ਨੇ ਪੈਰੋਲ ਤੱਕ ਨਹੀਂ ਲਈ ਸੀ।
ਸੂਤਰਾਂ ਮੁਤਾਬਕ ਨਵਜੋਤ ਸਿੱਧੂ ਨੇ ਅਗੇਤੀ ਰਿਹਾਈ ਲਈ ਪਲੈਨਿੰਗ ਤਹਿਤ ਹੀ ਪੈਰੋਲ ਨਹੀਂ ਲਈ ਸੀ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਰਿਆਈ ਲਟਕ ਜਾਣੀ ਸੀ। ਹੁਣ ਉਹ 26 ਜਨਵਰੀ 2023 ਨੂੰ ‘ਗਣਤੰਤਰ ਦਿਵਸ’ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ’ਤੇ ਆਧਾਰਿਤ ਸਜ਼ਾ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਹੀ ਰਿਹਾਅ ਹੋ ਸਕਦੇ ਹਨ। ਇਸ ਨੀਤੀ ਤਹਿਤ ਉਦੋਂ ਤੱਕ ਉਹ ਆਪਣੀ ਇੱਕ ਸਾਲ ਦੀ ਕੈਦ ਦਾ 68 ਫੀਸਦੀ ਹਿੱਸਾ ਕੱਟਣ ਕਰਕੇ ਅਗੇਤੀ ਰਿਹਾਈ ਦੇ ਹੱਕਦਾਰ ਹੋ ਜਾਣਗੇ।
ਹਾਸਲ ਜਾਣਕਾਰੀ ਅਨੁਸਾਰ ਨਿਯਮਾਂ ਮੁਤਾਬਕ ਮਿਲਣ ਵਾਲੀ ਇਸ ਰਿਹਾਈ ਦਾ ਲਾਭ ਪਾਉਣ ਲਈ 66 ਫ਼ੀਸਦੀ ਸਜ਼ਾ ਭੁਗਤਣੀ ਲਾਜ਼ਮੀ ਹੈ, ਜੇਕਰ ਸਿੱਧੂ ਪੈਰੋਲ ’ਤੇ ਚਲੇ ਜਾਂਦੇ ਤਾਂ ਚਾਰ ਮਹੀਨੇ ਪਹਿਲਾਂ ਰਿਹਾਅ ਹੋਣ ਦਾ ਮੌਕਾ ਖੁੰਝ ਜਾਣਾ ਸੀ। ਜੇਲ੍ਹ ਨਿਯਮਾਂ ਮੁਤਾਬਕ ਆਮ ਕੈਦੀਆਂ ਲਈ ਇੱਕ ਸਾਲ ’ਚ 16 ਹਫ਼ਤਿਆਂ (112 ਦਿਨ) ਦੀ ਪੈਰੋਲ/ਛੁੱਟੀ ਦੀ ਸੁਵਿਧਾ ਹੈ।
ਉਂਝ ਕਿਸੇ ਵੀ ਨਵੇਂ ਕੈਦੀ ਲਈ ਪੈਰੋਲ ਚਾਰ ਮਹੀਨਿਆਂ ਦੀ ਕੈਦ ਕੱਟਣ ਮਗਰੋਂ ਹੀ ਮਿਲਦੀ ਹੈ। ਇਸੇ ਤਰ੍ਹਾਂ ਨਵਜੋਤ ਸਿੱਧੂ ਵੀ 20 ਸਤੰਬਰ 2022 ਤੋਂ ਮਗਰੋਂ ਪੈਰੋਲ ’ਤੇ ਜਾਣ ਦੇ ਯੋਗ ਬਣ ਗਏ ਸਨ ਪਰ ਜੇਕਰ ਉਹ ਪੈਰੋਲ ’ਤੇ ਆ ਜਾਂਦੇ ਤਾਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਭਾਰਤ ਸਰਕਾਰ ਵੱਲੋਂ ਕੈਦੀਆਂ ਨੂੰ ਅਗੇਤੀ ਰਿਹਾਈ ਦੀ ਸੁਵਿਧਾ ਦੇਣ ’ਤੇ ਆਧਾਰਤ ਲਿਆਂਦੀ ਗਈ ਪਾਲਿਸੀ ਵਿਚਲਾ ਸਿੱਧੂ ਦਾ ਹਿਸਾਬ ਕਿਤਾਬ ਵਿਗੜ ਜਾਣਾ ਸੀ।
ਇਹ ਵੀ ਪੜ੍ਹੋ: Goldy Brar Detained: ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੇ ਪਿੱਛੇ ਲੱਗੀ FBI, ਕੈਲੀਫੋਰਨੀਆ ਵਿੱਚ ਹੋਈਆ ਟਰੈਕ