Patiala news: 'ਜਿਹੜਾ ਇਨ੍ਹਾਂ ਵਿਰੁੱਧ ਬੋਲਦਾ, ਉਸ ਨੂੰ ਦਬਾਇਆ ਜਾਂਦਾ', 'ਆਪ' ਦੇ ਮੰਤਰੀ ਦੀ ਵਾਇਰਲ ਵੀਡੀਓ 'ਤੇ ਬੋਲੇ ਪਰਨੀਤ ਕੌਰ
Patiala news: ਨਾਭਾ ਵਿਖੇ ਪਹੁੰਚੇ ਪਟਿਆਲਾ ਦੇ ਸੰਸਦ ਪਰਨੀਤ ਕੌਰ ਨੇ 'ਆਪ' ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇਨ੍ਹਾਂ ਦੇ ਵਿਰੁੱਧ ਆਵਾਜ਼ ਚੁੱਕਦਾ ਹੈ, ਉਸ ਨੂੰ ਦਬਾਇਆ ਜਾਂਦਾ ਹੈ।
Patiala news: ਪਰਨੀਤ ਕੌਰ ਨਾਭਾ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਅਫਸੋਸ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ।
ਇਸ ਦੌਰਾਨ ਨਾਭਾ ਵਿਖੇ ਪਹੁੰਚੇ ਪਟਿਆਲਾ ਦੇ ਸੰਸਦ ਪਰਨੀਤ ਕੌਰ ਨੇ 'ਆਪ' ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਇਨ੍ਹਾਂ ਦੇ ਵਿਰੁੱਧ ਆਵਾਜ਼ ਚੁੱਕਦਾ ਹੈ, ਉਸ ਨੂੰ ਦਬਾਇਆ ਜਾਂਦਾ ਹੈ।
ਪਰਨੀਤ ਕੌਰ ਨੇ ਕਿਹਾ ਕਿ ਜੇਕਰ ਇਨ੍ਹਾਂ ਦੇ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਮੁੱਦਾ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਚੁੱਕਿਆ ਅਤੇ ਉਨ੍ਹਾਂ ਦੀ ਸ਼ਿਕਾਇਤ ਗਵਰਨਰ ਨੂੰ ਕਰ ਦਿੱਤੀ ਗਈ ਅਤੇ ਮੰਤਰੀ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਮੰਤਰੀ ਦੇ ਖਿਲਾਫ ਫੋਰਨ ਕਾਰਵਾਈ ਕੀਤੀ ਜਾਵੇ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ 'ਆਪ' ਦੀ ਹੈ, ਪਰ ਸਾਨੂੰ ਨਹੀਂ ਲੱਗਦਾ ਕਿ ਪੀੜਤ ਔਰਤ ਨੂੰ ਇਨਸਾਫ ਮਿਲੇਗਾ।
ਭਗਵੰਤ ਮਾਨ ਵੱਲੋਂ ਛੱਲੇ ਗਾਣੇ 'ਤੇ ਬੋਲਦਿਆਂ ਕਿਹਾ ਕਿ ਇਹ ਤਾਂ ਗਾਉਣ ਵਾਲੇ ਹਨ। ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਦੇ ਲਈ ਤਿਆਰ-ਬਰ-ਤਿਆਰ ਹਾਂ।
ਇਹ ਵੀ ਪੜ੍ਹੋ: Ludhiana news: ਅਮਰੀਕਾ ਤੋਂ ਪਰਤੀ ਨੌਜਵਾਨ ਪੁੱਤ ਦੀ ਲਾਸ਼, ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਇਗੀ