Patiala News: ਪਟਿਆਲਾ ਪੁਲਿਸ ਨੇ ਇੱਕ ਗਰੋਹ ਕਾਬੂ ਕੀਤਾ ਹੈ ਜੋ ਟਰੱਕ ਤੇ ਟਰੈਕਟਰ ਚੋਰੀ ਕਰਦਾ ਸੀ। ਇਸ ਗਰੋਹ ਦੇ ਕੁਝ ਮੈਂਬਰ ਪਹਿਲਾਂ ਖ਼ੁਦ ਟਰੱਕ ਡਰਾਈਵਰ ਜਾਂ ਕਲੀਨਰ ਰਹੇ ਹਨ। ਇਹ ਗਰੋਹ ਗੱਡੀਆਂ ਤੋੜ ਕੇ ਵੇਚ ਦਿੰਦਾ ਸੀ। ਇਹ ਗਰੋਹ ਪਟਿਆਲਾ, ਬਰਨਾਲਾ, ਧੂਰੀ, ਭਵਾਨੀਗੜ੍ਹ ਤੇ ਗੋਬਿੰਦਗੜ੍ਹ ਇਲਾਕਿਆਂ ਵਿੱਚ ਮਾਰ ਕਰਦਾ ਸੀ।



ਹਾਸਲ ਜਾਣਕਾਰੀ ਮੁਤਾਬਕ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਟਰੱਕ ਤੇ ਟਰੈਕਟਰ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਟਰੱਕ, ਇੱਕ ਟਰੈਕਟਰ ਤੇ ਟਰਾਲੀ ਬਰਾਮਦ ਹੋਈ ਹੈ। ਗਰੋਹ ਦੇ ਫੜੇ ਜਾਣ ਨਾਲ ਜ਼ਿਲ੍ਹਾ ਪਟਿਆਲਾ, ਬਰਨਾਲਾ, ਧੂਰੀ, ਭਵਾਨੀਗੜ੍ਹ ਤੇ ਗੋਬਿੰਦਗੜ੍ਹ ਤੋਂ ਟਰੱਕ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ ਹੈ।


ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਐਸਪੀਡੀ ਹਰਬੀਰ ਅਟਵਾਲ, ਡੀਐੱਸਪੀਡੀ ਸੁਖਅੰਮ੍ਰਿਤ ਰੰਧਾਵਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਨੇ ਮੁਲਜ਼ਮਾਂ ਨੂੰ ਨਾਕੇ ਲਗਾ ਕੇ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਰਹਿਮਦੀਨ ਮਿੱਠੂ ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਬਟਰਿਆਣਾ ਥਾਣਾ ਭਵਾਨੀਗੜ੍ਹ, ਕਸ਼ਮੀਰਾ ਸਿੰਘ ਵਾਸੀ ਪਿੰਡ ਸਵਾਜਪੁਰ ਥਾਣਾ ਪਸਿਆਣਾ ਅਤੇ ਮਨਦੀਪ ਸਿੰਘ ਵਾਸੀ ਕਾਕੜਾ ਥਾਣਾ ਭਵਾਨੀਗੜ੍ਹ ਵਜੋਂ ਹੋਈ ਹੈ ਤੇ ਇਨ੍ਹਾਂ ਕੋਲੋਂ ਕਿਰਪਾਨ, ਕਿਰਚ ਅਤੇ ਲੋਹੇ ਦੀ ਰਾਡ ਵੀ ਬਰਾਮਦ ਹੋਈ ਹੈ। 


ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਮੰਡੀ ਗੋਬਿੰਦਗੜ੍ਹ ਤੋਂ 18 ਤੇ 19 ਮਾਰਚ ਦੀ ਰਾਤ ਨੂੰ ਚੋਰੀ ਕੀਤਾ ਟਰੱਕ ਤੇ ਪਿੰਡ ਮੈਣ ਬਾਈਪਾਸ ਪਟਿਆਲਾ ਤੋਂ 7 ਫਰਵਰੀ ਦੀ ਰਾਤ ਨੂੰ ਚੋਰੀ ਕੀਤਾ ਸੋਨਾਲੀਕਾ ਟਰੈਕਟਰ ਸਮੇਤ ਟਰਾਲੀ ਬਰਾਮਦ ਕੀਤਾ ਗਿਆ। ਗਰੋਹ ਦੇ ਮੈਬਰਾਂ ਖ਼ਿਲਾਫ਼ ਪਹਿਲਾਂ ਵੀ ਚੋਰੀਆਂ ਤੇ ਹੋਰ ਕੇਸ ਦਰਜ ਹਨ। 


ਹਾਸਲ ਜਾਣਕਾਰੀ ਮੁਤਾਬਕ ਗਰੋਹ ਦੇ ਕੁਝ ਮੈਂਬਰ ਪਹਿਲਾਂ ਖ਼ੁਦ ਟਰੱਕ ਡਰਾਈਵਰ ਜਾਂ ਕਲੀਨਰ ਰਹੇ ਹਨ। ਗੁਰਪ੍ਰੀਤ ਸਿੰਘ ਮੁੱਖ ਤੌਰ ’ਤੇ ਗੱਡੀਆਂ ਤੋੜ ਕੇ ਵੇਚਣ ਦਾ ਕੰਮ ਕਰਦਾ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









 









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ