Patiala News: 27 ਸਾਲਾ ਨੌਜਵਾਨ ਨੂੰ ਗੁਆਂਢੀਆਂ ਨੇ ਕੁੱਟ-ਕੁੱਟ ਮਾਰਿਆ, ਮਾਮੂਲੀ ਤਕਰਾਰ ਦਾ ਖੌਫਨਾਕ ਅੰਤ
Patiala Crime News: ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਗੁਆਂਢੀਆਂ ਨੇ ਉਸਦੀ ਕੁੱਟਮਾਰ ਕੀਤੀ। ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
Patiala News: ਪਟਿਆਲਾ ਤੋਂ ਬਹੁਤ ਹੀ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ ਜਿਹੀ ਤਕਰਾਰ ਨੇ ਅਜਿਹਾ ਭਿਆਨਕ ਰੂਪ ਆਖਤਿਆਰ ਕਰ ਲਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਪਟਿਆਲਾ ਜ਼ਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਵਿਚ ਇਕ 27 ਸਾਲਾ ਵਿਅਕਤੀ ਨੂੰ ਉਸਦੇ ਗੁਆਂਢੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਗੁਆਂਢੀ ਨੇ ਇਸ ਖੌਫਨਾਕ ਕਾਰੇ ਨੂੰ ਅੰਜ਼ਾਮ ਦਿੱਤਾ
ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਗੁਆਂਢੀਆਂ ਨੇ ਉਸਦੀ ਕੁੱਟਮਾਰ ਕੀਤੀ। ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਰਿਸ਼ਤੇਦਾਰਾਂ ਨੇ ਲੜਾਈ ਵਿਚ ਜ਼ਖ਼ਮੀ ਹੋਏ ਰਾਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ। ਜਿਥੋਂ ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਰਾਮਜੀਤ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਜਸਪਾਲ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ, ਪੁੱਤਰ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਾਮਜੀਤ (27) ਖੇਤੀ ਦਾ ਕੰਮ ਕਰਦਾ ਸੀ। ਦੋਸ਼ੀ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਸੀ, ਜਿਸ ਕਾਰਨ ਅਕਸਰ ਸ਼ਰਾਬ ਪੀ ਕੇ ਰਾਤ ਸਮੇਂ ਝਗੜਾ ਅਤੇ ਹੰਗਾਮਾ ਹੋ ਜਾਂਦਾ ਸੀ। 5 ਅਗਸਤ ਨੂੰ ਸ਼ਾਮ ਕਰੀਬ 5 ਵਜੇ ਉਸ ਦਾ ਲੜਕਾ ਅਤੇ ਉਹ ਖੁਦ ਘਰ ਦੇ ਬਾਹਰ ਖੜ੍ਹੇ ਸਨ।
ਦੋਸ਼ੀ ਨੇ ਬੇਟੇ ਨੂੰ ਧਮਕੀ ਦਿਤੀ। ਸ਼ਾਮ ਕਰੀਬ 7 ਵਜੇ ਜਦੋਂ ਰਾਮਜੀਤ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਗਲੀ ਵਿਚ ਘੇਰ ਲਿਆ ਅਤੇ ਹਮਲਾ ਕਰ ਦਿਤਾ। ਇਸ ਦੌਰਾਨ ਉਸ ਦੇ ਲੜਕੇ ਦੀ ਡੰਡਿਆਂ, ਲੱਤਾਂ ਅਤੇ ਮੁੱਕਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ
ਮੇਜਰ ਸਿੰਘ ਨੇ ਦਸਿਆ ਕਿ ਪੁੱਤਰ ਸ਼ਾਂਤ ਸੁਭਾਅ ਦਾ ਸੀ। ਗੁਆਂਢੀ ਦੀ ਕੰਧ ਉਨ੍ਹਾਂ ਦੇ ਘਰ ਨਾਲ ਸਾਂਝੀ ਹੈ ਪਰ ਗੁਆਂਢੀ ਕਦੇ ਕੰਧ ਨੂੰ ਲੈ ਕੇ ਅਤੇ ਕਦੇ ਕਿਸੇ ਗੱਲ ਨੂੰ ਲੈ ਕੇ ਹੰਗਾਮਾ ਕਰ ਦਿੰਦੇ ਸਨ। ਹਾਲਾਂਕਿ ਰਾਮਜੀਤ ਨੇ ਕਈ ਵਾਰ ਗੁਆਂਢੀਆਂ ਨੂੰ ਵੀ ਸਮਝਾਇਆ ਸੀ। ਇਸ ਕਾਰਨ ਗੁਆਂਢੀਆਂ ਦੀ ਮ੍ਰਿਤਕ ਰਾਮਜੀਤ ਨਾਲ ਦੁਸ਼ਮਣੀ ਸ਼ੁਰੂ ਹੋ ਗਈ। ਰਾਮਜੀਤ ਦਾ ਡੇਢ ਸਾਲ ਦਾ ਬੇਟਾ ਹੈ, ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।