Patiala News: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ  (Bikram Singh Majithia) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਨਸ਼ਾ ਤਸਕਰੀ ਮਾਮਲੇ ਵਿੱਚ ਬਿਕਰਮ ਮਜੀਠੀਆ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮਜੀਠੀਆ ਤੋਂ ਪੁੱਛ-ਪੜਤਾਲ ਕਰਨ ਲਈ ਪਟਿਆਲਾ (patiala) ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣਾਈ ਗਈ ਤਿੰਨ ਮੈਂਬਰੀ ‘ਸਿਟ’ ’ਚ ਤਿੰਨ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 



ਹੋਰ ਪੜ੍ਹੋ : ਠੰਢ ਨੇ ਤੋੜੇ 10 ਸਾਲਾਂ ਦੇ ਰਿਕਾਰਡ; ਪੰਜਾਬ-ਹਰਿਆਣਾ 'ਚ ਸੰਘਣੀ ਧੁੰਦ ਨਾਲ ਲੋਹੜੀ ਦੀ ਸ਼ੁਰੂਆਤ, ਹਿਮਾਚਲ-ਕਸ਼ਮੀਰ 'ਚ ਬਰਫ਼ਬਾਰੀ ਦੀ ਸੰਭਾਵਨਾ


ਹਾਸਲ ਜਾਣਕਾਰੀ ਮੁਤਾਬਕ ਇਸ ਟੀਮ ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਪਟਿਆਲਾ ਦੇ ਡੀਐਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਸਮੇਤ ਸਟੇਟ ਕਰਾਈਮ ਵਿੰਗ ਮੁਹਾਲ਼ੀ ਦੇ ਡੀਐਸਪੀ ਨਰਿੰਦਰ ਸਿੰਘ ਤੇ ਇਸੇ ਵਿੰਗ ਦੇ ਇੰਸਪੈਕਟਰ ਦਰਬਾਰਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਂਜ ਇਹ ਤਿੰਨੋਂ ਅਧਿਕਾਰੀ ਏਡੀਜੀਪੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਟੀਮ ’ਚ ਵੀ ਸ਼ਾਮਲ ਰਹੇ ਹਨ ਪਰ ਇਨ੍ਹਾਂ ਨੂੰ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਨਵੀਂ ‘ਸਿਟ’ ’ਚ ਸ਼ਾਮਲ ਕੀਤਾ ਗਿਆ ਹੈ। 


ਦੱਸ ਦਈਏ ਕਿ ਮੁਖਵਿੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਚੁੱਕੇ ਹਨ। ਉਹ ਇਸ ‘ਸਿਟ’ ਦੇ ਤਕਰੀਬਨ ਨੌਂ ਮਹੀਨੇ ਮੁਖੀ ਰਹੇ ਪਰ ਉਨ੍ਹਾਂ ਨੇ ਸਰਗਰਮੀ ਅੰਤਲੇ ਦਿਨਾਂ ’ਚ ਹੀ ਵਿਖਾਈ। ਇਸ ਦੌਰਾਨ 11 ਦਸੰਬਰ ਨੂੰ ਪਹਿਲੀ ਵਾਰ ਮਜੀਠੀਆ ਨੂੰ ਸੰਮਨ ਜਾਰੀ ਕਰਕੇ 18 ਦਸੰਬਰ ਨੂੰ ਪਟਿਆਲਾ ’ਚ ਸੱਤ ਘੰਟੇ ਪੁੱਛ-ਪੜਤਾਲ ਕੀਤੀ। 


ਉਸੇ ਹੀ ਦਿਨ 27 ਦਸੰਬਰ ਲਈ ਮੁੜ ਸੰਮਨ ਜਾਰੀ ਕਰ ਦਿੱਤੇ ਪਰ ਮਜੀਠੀਆ ਹਾਜ਼ਰ ਨਾ ਹੋਏ ਜਿਸ ਤਹਿਤ 27 ਦਸੰਬਰ ਨੂੰ ਹੀ ਮੁੜ ਜਾਰੀ ਕੀਤੇ ਗਏ ਸੰਮਨਾਂ ਤਹਿਤ ਜਦੋਂ ਮਜੀਠੀਆ 30 ਦਸੰਬਰ ਨੂੰ ਪੇਸ਼ ਹੋਏ ਤਾਂ ਛੀਨਾ ਦੀ ਅਗਵਾਈ ਹੇਠਲੀ ਟੀਮ ਨੇ ਚਾਰ ਘੰਟੇ ਪੁੱਛਗਿੱਛ ਕੀਤੀ। ਛੀਨਾ ਦੀ ਅਗਵਾਈ ਹੇਠਲੀ ਸਿਟ ਵੱਲੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਵੀ ਸੰਮਨ ਭੇਜ ਕੇ ਗਵਾਹ ਵਜੋਂ ਸੱਦਿਆ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।