(Source: ECI/ABP News)
Patiala News: ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਅੱਪੜੇਗਾ, ਟਿਊਬਵੈੱਲਾਂ ’ਤੇ ਘਟੇਗੀ ਨਿਰਭਰਤਾ, ਕੈਬਨਿਟ ਮੰਤਰੀ ਦਾ ਐਲਾਨ
Chetan Singh Jouramajra: ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਅੱਪੜੇਗਾ। ਇਸ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟਾਈ ਜਾਵੇਗੀ। ਇਹ ਐਲਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ ਹੈ।
![Patiala News: ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਅੱਪੜੇਗਾ, ਟਿਊਬਵੈੱਲਾਂ ’ਤੇ ਘਟੇਗੀ ਨਿਰਭਰਤਾ, ਕੈਬਨਿਟ ਮੰਤਰੀ ਦਾ ਐਲਾਨ Patiala News: Canal water will reach every farm in Punjab, dependence on tube wells will decrease, cabinet minister announced Patiala News: ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਅੱਪੜੇਗਾ, ਟਿਊਬਵੈੱਲਾਂ ’ਤੇ ਘਟੇਗੀ ਨਿਰਭਰਤਾ, ਕੈਬਨਿਟ ਮੰਤਰੀ ਦਾ ਐਲਾਨ](https://feeds.abplive.com/onecms/images/uploaded-images/2023/11/26/5cca49064cd6623d36866c142f3c10341700974518264700_original.jpg?impolicy=abp_cdn&imwidth=1200&height=675)
Patiala News: ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਅੱਪੜੇਗਾ। ਇਸ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟਾਈ ਜਾਵੇਗੀ। ਇਹ ਐਲਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ ਹੈ। ਮੰਤਰੀਆਂ ਦੇ ਵਿਭਾਗਾਂ ਦੀ ਫੇਰਬਦਲ ਮਗਰੋਂ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਟਿਆਲਾ ਵਿਖੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਬੈਠਕ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਅਮਲ ’ਚ ਲਿਆਉਣ ਤੇ ਟੇਲਾਂ ਤੱਕ ਪਾਣੀ ਪੁੱਜਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪਿਛਲੇ ਸੀਜ਼ਨ ’ਚ ਕਈ ਟੇਲਾਂ ਤੱਕ ਕਰੀਬ ਚਾਰ ਦਹਾਕਿਆਂ ਮਗਰੋਂ ਪਾਣੀ ਪੁੱਜਿਆ ਸੀ। ਇਸ ਪਿਰਤ ਨੂੰ ਜਾਰੀ ਰੱਖਦਿਆਂ ਹੁਣ ਹਰੇਕ ਖੇਤ ਤੱਕ ਨਹਿਰਾਂ ਤੇ ਕੱਸੀਆਂ ਦਾ ਪਾਣੀ ਪੁੱਜਦਾ ਕਰਨ ਦਾ ਟੀਚਾ ਮਿੱਥਿਆ ਜਾਵੇ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ, ਇਸ ਲਈ ਜ਼ਰੂਰੀ ਹੈ ਕਿ ਟਿਊਬਵੈੱਲਾਂ ’ਤੇ ਨਿਰਭਰਤਾ ਘਟਾਈ ਜਾਵੇ। ਇਸ ਲਈ ਹਾੜ੍ਹੀ ਦੇ ਸੀਜ਼ਨ ਮਗਰੋਂ ਜ਼ਮੀਨਾਂ ਖਾਲੀ ਹੋਣ ’ਤੇ ਮੁੜ ਖਾਲੇ ਚਲਾਉਣੇ ਯਕੀਨੀ ਬਣਾਏ ਜਾਣ। ਮੰਤਰੀ ਨੇ ਕਿਹਾ ਕਿ ਅਧਿਕਾਰੀ ਹਰ ਮਹੀਨੇ ਜਾਇਜ਼ਾ ਬੈਠਕ ਲੈਣਗੇ ਤੇ ਆਪਣੇ ਕੀਤੇ ਕੰਮ ਦੀ ਹਲਕਾ ਵਾਰ ਪੂਰੀ ਤਫ਼ਸੀਲ ਤਿਆਰ ਕਰਨਗੇ।
ਹੋਰ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਗੁਰਪੁਰਬ ਮੌਕੇ 'ਰੂਹਾਨੀ ਰੰਗ', ਪਾਕਿਸਤਾਨ 'ਚ ਵੀ ਰੌਣਕਾਂ
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕਿਸੇ ਕਿਸਾਨ ਨੂੰ ਜਲ ਸਰੋਤ ਵਿਭਾਗ ਕੋਲੋਂ ਕੰਮ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਮੀਟਿੰਗ ਦੌਰਾਨ ਆਈਬੀ ਸਰਕਲ ਪਟਿਆਲਾ ਦੇ ਨਿਗਰਾਨ ਇੰਜਨੀਅਰ ਸੁਖਜੀਤ ਸਿੰਘ ਭੁੱਲਰ, ਜਲ ਨਿਕਾਸ ਦੇ ਮਨੋਜ ਬਾਂਸਲ, ਕੈਨਾਲ ਤੇ ਗਰਾਊਂਡ ਵਾਟਰ ਕਾਰਜਕਾਰੀ ਇੰਜਨੀਅਰ ਗਗਨਦੀਪ ਗਿੱਲ, ਲਹਿਲ ਮੰਡਲ ਦੇ ਨਵਰੀਤ ਘੁੰਮਣ, ਬੀਐਮਐਲ ਦੇ ਸੰਦੀਪ ਮਾਂਗਟ ਤੇ ਜਲ ਨਿਕਾਸ ਦੇ ਕਾਰਜਕਾਰੀ ਇੰਜਨੀਅਰ ਰਾਜਿੰਦਰ ਘਈ ਵੀ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)