Patiala News: ਰਜਿੰਦਰਾ ਮੈਡੀਕਲ ਕਾਲਜ 'ਚ MD ਐਨਸਥੀਸੀਆ ਦੀ ਡਾਕਟਰ ਨੇ ਕੀਤੀ ਖੁਦਕੁਸ਼ੀ, ਨਹੀਂ ਮਿਲਿਆ ਸੁਸਾਈਡ ਨੋਟ, ਪੁਲਿਸ ਕਰ ਰਹੀ ਜਾਂਚ
MD anesthesia doctor committed suicide: ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ MD ਐਨਸਥੀਸੀਆ ਤੀਜੇ ਸਾਲ ਦੀ ਡਾਕਟਰ ਸੁਭਾਸ਼ਨੀ ਆਰ ਦੁਆਰਾ ਸੁਸਾਈਡ ਕੀਤਾ ਗਿਆ ਹੈ।
Rajindra Medical College: ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਕੁੜੀਆਂ ਦੇ ਦੋ ਨੰਬਰ ਹੋਸਟਲ ਦੇ ਵਿੱਚ ਐਮਡੀ ਐਨਸਥੀਸੀਆ ਤੀਜੇ ਸਾਲ ਦੀ ਡਾਕਟਰ ਸੁਭਾਸ਼ਨੀ ਆਰ ਦੁਆਰਾ ਸੁਸਾਈਡ ਕਰ ਲਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਆਈਸੀਯੂ ਦੇ ਵਿੱਚ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਫਿਲਹਾਲ ਪੁਲਿਸ ਦੀਆਂ ਫਰਾਂਸਿਕ ਟੀਮਾਂ ਦੁਬਾਰਾ ਜਿਸ ਕਮਰੇ ਦੇ ਵਿੱਚ ਸੁਭਾਸ਼ਨੀ ਆਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ, ਉਸ ਕਮਰੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕਾ ਦਾ ਮੋਬਾਈਲ ਪੁਲਿਸ ਦੇ ਦੁਆਰਾ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਲੱਭਿਆ।
ਅੱਜ ਰਾਤ ਪਹੁੰਚਣਗੇ ਮਾਪੇ
ਦੱਸ ਦਈਏ ਕਿ ਇਹ ਲੜਕੀ ਕੇਰਲ ਦੀ ਰਹਿਣ ਵਾਲੀ ਸੀ ਅਤੇ ਅੱਜ ਰਾਤ ਤੱਕ ਉਸਦੇ ਮਾਤਾ ਪਿਤਾ ਪਟਿਆਲਾ ਪਹੁੰਚ ਜਾਣਗੇ ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਵੇਗਾ ਫਿਰ ਹਾਲ ਪੁਲਿਸ ਦੇ ਦੁਆਰਾ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਸ ਲੜਕੀ ਵੱਲੋਂ ਖੁਦਕੁਸ਼ੀ ਕੀਤੀ ਗਈ।
ਪੁਲਿਸ ਕਰ ਰਹੀ ਜਾਂਚ
ਇਸ ਬਾਰੇ ਥਾਣਾ ਸਿਵਲ ਲਾਈਨ ਮੁਖੀ ਅੰਮ੍ਰਿਤ ਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਕੀ ਦੇ ਦੁਆਰਾ ਅਨਸਥੀਸਿਆ ਦੀ ਓਵਰਡੋਜ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੜਕੀ ਡਿਪਰੈਸ਼ਨ ਦੀ ਸ਼ਿਕਾਰ ਸੀ ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਹੋਰ ਪੜ੍ਹੋ : UPSC ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫਾ, ਕੀ ਵਿਵਾਦਤ IAS ਪੂਜਾ ਖੇਡਕਰ ਨਾਲ ਕੋਈ ਕਨੈਕਸ਼ਨ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।