Drug Smuggler: ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਉਨ੍ਹਾਂ ਵੱਲੋਂ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ, ਜੋ ਕਿ ਪਿਛਲੇ ਦੋ ਸਾਲਾਂ ਤੋਂ ਨਸ਼ੇ ਦਾ ਕੰਮ ਕਰ ਰਿਹਾ ਸੀ। ਇਹ ਦੋਸ਼ੀ ਬਹੁਤ ਹੀ ਚਲਾਕੀ ਦੇ ਨਾਲ ਆਪਣੇ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ।
ਪਟਿਆਲਾ ਵਿਖੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਰਾਜਪੁਰਾ ਦੀ ਅਗਵਾਈ ਦੇ ਹੇਠ ਐਸਐਚਓ ਥਾਣਾ ਸਦਰ ਰਾਜਪੁਰਾ ਵੱਲੋਂ 17 ਤਰੀਕ ਨੂੰ ਪੁਲਿਸ ਪਾਰਟੀ ਮੇਨ ਸੜਕ ਦੇ ਸਾਹਮਣੇ ਜਸ਼ਨ ਹੋਟਲ ਪਿੰਡ ਉੱਪਲਹੇੜੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਹ ਸਾਰੇ ਉਪਰਾਲੇ ਨਸ਼ਾ ਰੋਕੋ ਮੁਹਿੰਮ ਦੇ ਸਬੰਧੀ ਕੀਤੇ ਜਾ ਰਹੇ ਹਨ। ਦੁਰਾਨੇ ਨਾਕਾਬੰਦੀ ਰਾਜਪੁਰਾ ਸਾਈਡ ਤੋਂ ਆਉਂਦੀ ਇੱਕ ਪੀ ਆਰ ਟੀ ਸੀ ਦੀ ਬੱਸ ਨਾਕਾਬੰਦੀ ਦੌਰਾਨ ਰੋਕੀ ਗਈ।
ਜਿਸ ਦੌਰਾਨ ਵਿਨੇਸ਼ੀਲ ਜੋਸ਼ੀ ਨਾਮਕ ਵਿਅਕਤੀ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਨੂੰ ਕਾਬੂ ਕਰਕੇ ਉਸਦੇ ਕੋਲੋਂ ਦੋ ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ 19 ਨਸ਼ਾ ਤਸਕਰਾਂ ਦੀਆਂ ਜ਼ਮੀਨਾਂ ਪ੍ਰਾਪਰਟੀਆਂ ਕੇਸਾਂ 'ਚ ਅਟੈਚ ਕਰਾ ਕੇ ਉਹਨਾਂ ਨੂੰ ਫਰੀਜ਼ ਕਰਵਾਇਆ ਗਿਆ ਹੈ।
ਪਟਿਆਲੇ ਪੂਰੇ ਪੰਜਾਬ ਵਿੱਚ ਮੋਹਰੀ
ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਫਰੀਜ਼ ਕਰਾਉਣ ਦੇ ਵਿੱਚ ਪਟਿਆਲਾ ਪੁਲਿਸ ਪੂਰੇ ਪੰਜਾਬ ਦੇ ਵਿੱਚ ਮੋਹਰੀ ਰਹੀ ਹੈ।
ਪੰਜਾਬ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ।
ਹੋਰ ਪੜ੍ਹੋ: ਪੰਜਾਬ ਪੁਲਿਸ ਨਸ਼ਾਂ ਤਸਕਰਾਂ ਖਿਲਾਫ਼ ਕਰਨ ਜਾ ਰਹੀ ਵੱਡੀ ਕਾਰਵਾਈ, 59 ਕੇਸਾਂ ਦੀ ਪੜਤਾਲ ਮੁਕੰਮਲ
repoter Bharat Bhushan Sharma
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।