Patiala News: ਐਨਆਈਏ ਦੇ ਨਕਲੀ ਇਸਪੈਕਟਰ ਬਣ ਮਾਰ ਰਹੇ ਸੀ ਠੱਗੀਆਂ, ਇੰਝ ਆਏ ਪੁਲਿਸ ਦੇ ਅੜਿੱਕੇ
Patiala News: ਪੁਲਿਸ ਨੇ ਦੋ ਨਕਲੀ ਇੰਸਪੈਕਟਰਾਂ ਨੂੰ ਫੜਿਆ ਹੈ। ਇਹ ਦੋਵੇਂ ਆਪਣੇ-ਆਪ ਨੂੰ ਐਨਆਈਏ ਦੇ ਇੰਸਪੈਕਟਰ ਦੱਸ ਕੇ ਪਿੰਡ ਮਦਨਪੁਰ ਵਾਸੀ ਤੋਂ 50 ਹਜ਼ਾਰ ਰੁਪਏ ਮੰਗ ਰਹੇ ਸੀ। ਸ਼ੰਭੂ ਪੁਲਿਸ ਨੇ ਇਨ੍ਹਾਂ ਨੂੰ ਦੋ ਖਿਡੌਣਾ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
Patiala News: ਪੁਲਿਸ ਨੇ ਦੋ ਨਕਲੀ ਇੰਸਪੈਕਟਰਾਂ ਨੂੰ ਫੜਿਆ ਹੈ। ਇਹ ਦੋਵੇਂ ਆਪਣੇ-ਆਪ ਨੂੰ ਐਨਆਈਏ ਦੇ ਇੰਸਪੈਕਟਰ ਦੱਸ ਕੇ ਪਿੰਡ ਮਦਨਪੁਰ ਵਾਸੀ ਤੋਂ 50 ਹਜ਼ਾਰ ਰੁਪਏ ਮੰਗ ਰਹੇ ਸੀ। ਸ਼ੰਭੂ ਪੁਲਿਸ ਨੇ ਇਨ੍ਹਾਂ ਨੂੰ ਦੋ ਖਿਡੌਣਾ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਪਿੰਡ ਮਦਨਪੁਰ ਵਾਸੀ ਅਜੀਤ ਸਿੰਘ ਨੇ ਥਾਣਾ ਸ਼ੰਭੂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋ ਵਿਅਕਤੀ ਜਿਹੜੇ ਕਿ ਖੁਦ ਨੂੰ ਕੇਂਦਰੀ ਜਾਂਚ ਏਜੰਸੀ (ਐਨਆਈਏ) ਦੇ ਇੰਸਪੈਕਟਰ ਦੱਸਦੇ ਹੋਏ ਉਸ ਦੀ ਵਿਦੇਸ਼ ਗਈ ਲੜਕੀ ਦੇ ਨਾਮ ’ਤੇ ਆਪਣੇ ਕੋਲ ਐਡੀਸ਼ਨਲ ਸਿਵਲ ਜੱਜ ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ ਦੀ ਮੋਹਰ ਹੇਠ ਜਾਰੀ ਸੰਮਨਾਂ ਨੂੰ ਰੱਦ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ।
ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ
ਸ਼ਿਕਾਇਤਕਰਤਾ ਅਨੁਸਾਰ ਇਹ ਵਿਅਕਤੀ 8-9 ਮਹੀਨੇ ਪਹਿਲਾਂ ਵੀ ਜਾਅਲੀ ਅਦਾਲਤੀ ਵਾਰੰਟ ਦੇ ਆਧਾਰ ’ਤੇ 25 ਹਜ਼ਾਰ ਰੁਪਏ ਠੱਗ ਚੁੱਕੇ ਹਨ। ਸ਼ਿਕਾਇਤ ਮਿਲਣ ਮਗਰੋਂ ਥਾਣਾ ਸ਼ੰਭੂ ਦੀ ਪੁਲਿਸ ਹਰਕਤ ਵਿੱਚ ਆਈ ਤੇ ਇੰਸਪੈਕਟਰ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦਿਆਂ ਅੰਕੁਸ਼ ਸ਼ਰਮਾ ਤੇ ਦਿਨੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਜਲੰਧਰ ਨੂੰ ਕਾਬੂ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਦੋਹਾਂ ਮੁਲਜ਼ਮਾਂ ਦੇ ਐਨਆਈਏ ਇੰਸਪੈਕਟਰ ਹੋਣ ਬਾਰੇ ਸ਼ਨਾਖਤੀ ਸਬੂਤ ਨਹੀਂ ਮਿਲੇ। ਪੁਲਿਸ ਨੇ ਦੋਵਾਂ ਮੁਲਜ਼ਮਾਂ ਤੋਂ ਦੋ ਖਿਡੌਣਾ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਦੋਹਾਂ ਜਣਿਆਂ ਕੋਲ ਪਟਿਆਲਾ ਹਾਊਸ ਕੋਰਟ ਦਿੱਲੀ ਦੇ ਜੋ ਸੰਮਨ ਦੱਸੇ ਜਾ ਰਹੇ ਸਨ, ਜਾਂਚ ਦੌਰਾਨ ਉਹ ਵੀ ਜਾਅਲੀ ਸਾਬਤ ਹੋਏ।
ਥਾਣਾ ਸ਼ੰਭੂ ਦੀ ਪੁਲਿਸ ਨੇ ਦੋਹਾਂ ਖ਼ਿਲਾਫ ਧਾਰਾ 419, 420, 465,468,471, 120-ਬੀ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਡੀਐਸਪੀ ਰਘਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਕੁਸ਼ ਸ਼ਰਮਾ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਉਹ ਜੇਲ੍ਹ ਵਿੱਚ ਵੀ ਬੰਦ ਰਿਹਾ ਹੈ।