50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
Blood Sugar Level Maintain : ਤਣਾਅ, ਹਾਈ ਕੋਲੇਸਟ੍ਰੋਲ ਲੈਵਲ, ਮੋਟਾਪਾ, ਫੈਮਿਲੀ ਹਿਸਟਰੀ ਅਤੇ ਵਧਦੀ ਉਮਰ ਆਦਿ ਕਾਰਨ ਸ਼ੂਗਰ ਹੋ ਸਕਦੀ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ।
Blood Sugar Level Maintain: ਸ਼ੂਗਰ ਇੱਕ ਕ੍ਰੋਨਿਕ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਇਸ ਨੂੰ ਸਿਰਫ ਮੈਨੇਜ ਹੀ ਕੀਤਾ ਜਾ ਸਕਦਾ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਕਈ ਹੋਰ ਬਿਮਾਰੀਆਂ ਵੀ ਸਰੀਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਅੱਜ-ਕੱਲ੍ਹ ਇਨਐਕਟਿਵ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਹਰ ਉਮਰ ਦੇ ਲੋਕ ਡਾਇਬਟੀਜ਼ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਵੱਧ ਜਾਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਖਤਰੇ ਵੱਧ ਜਾਂਦੇ ਹਨ। ਇਹ ਬਿਮਾਰੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵੱਧ ਸਕਦੀ ਹੈ। ਅਜਿਹੇ 'ਚ ਇਸ ਉਮਰ ਵਿੱਚ ਆਉਂਦਿਆਂ-ਆਉਂਦਿਆਂ ਆਪਣੀਆਂ ਕੁਝ ਆਦਤਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ, ਤਾਂ ਕਿ ਬਲੱਡ ਸ਼ੂਗਰ ਮੈਨਟੇਨ ਰਹੇ ਅਤੇ ਪਰੇਸ਼ਾਨੀਆਂ ਤੋਂ ਬਚੇ ਰਹੋ।
50 ਸਾਲ ਦੀ ਉਮਰ ਵਿੱਚ ਕਿੰਨਾ ਹੋਣਾ ਚਾਹੀਦਾ ਬਲੱਡ ਸ਼ੂਗਰ ਲੈਵਲ?
NIH ਦੇ ਅਨੁਸਾਰ, ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਤੌਰ 'ਤੇ ਚੈੱਕ ਕਰਨਾ ਚਾਹੀਦਾ ਹੈ। ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਨੂੰ ਦਿਨ ਵਿੱਚ ਕਈ ਵਾਰ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨੀ ਪੈਂਦੀ ਹੈ। ਨਾਰਮਲ ਬਲੱਡ ਸ਼ੂਗਰ ਦਾ ਪੱਧਰ 90 ਤੋਂ 100 ਮਿਲੀਗ੍ਰਾਮ / DL ਤੱਕ ਹੋਣਾ ਚਾਹੀਦਾ ਹੈ। 50 ਤੋਂ 60 ਸਾਲ ਦੀ ਉਮਰ ਵਿੱਚ, ਖੂਨ ਵਿੱਚ ਸ਼ੂਗਰ ਦਾ ਪੱਧਰ ਖਾਲੀ ਪੇਟ 90 ਤੋਂ 130 mg/dl, ਖਾਣਾ ਖਾਣ ਤੋਂ ਬਾਅਦ 140 mg/dl ਅਤੇ ਰਾਤ ਨੂੰ ਸੌਣ ਤੋਂ ਪਹਿਲਾਂ 150 mg/dl ਤੋਂ ਘੱਟ ਹੋਣਾ ਚਾਹੀਦਾ ਹੈ।
ਤੁਹਾਨੂੰ ਕਿਹੜੀਆਂ ਆਦਤਾਂ ਛੱਡਣੀਆਂ ਚਾਹੀਦੀਆਂ ਹਨ?
1. ਡਾਈਟ ਨੂੰ ਲੈਕੇ ਲਾਪਰਵਾਹੀ
50 ਸਾਲ ਦੀ ਉਮਰ ਵਿੱਚ ਤੁਹਾਨੂੰ ਆਪਣੀ ਖੁਰਾਕ ਪ੍ਰਤੀ ਲਾਪਰਵਾਹ ਨਹੀਂ ਹੋਣਾ ਚਾਹੀਦਾ। ਇਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਆਦਤਾਂ ਵਿੱਚ ਮਾਮੂਲੀ ਜਿਹੀ ਗੜਬੜੀ ਵੀ ਬਲੱਡ ਸ਼ੂਗਰ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਨੂੰ ਵਧਾ ਸਕਦੀ ਹੈ। ਇਸ ਲਈ ਸਿਰਫ ਸਿਹਤਮੰਦ ਭੋਜਨ ਹੀ ਲਓ। ਆਪਣੀ ਖੁਰਾਕ ਵਿੱਚ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ, ਮੇਵੇ ਅਤੇ ਬੀਜ ਸ਼ਾਮਲ ਕਰਨਾ ਯਕੀਨੀ ਬਣਾਓ।
2. ਭਾਰ ਵਧਣ ਨਾ ਦਿਓ
ਸ਼ੂਗਰ ਵਿੱਚ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ। 50 ਸਾਲ ਬਾਅਦ ਭਾਰ ਵੀ ਵੱਧ ਸਕਦਾ ਹੈ। ਅਜਿਹੀ ਸਥਿਤੀ ਵਿੱਚ ਵੇਟ ਮੈਨੇਜਮੈਂਟ ਕਰਦਿਆਂ ਰਹਿਣਾ ਚਾਹੀਦਾ ਹੈ। ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਭਾਰ ਵਧੇ। ਸਿਰਫ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੋ।
3. ਚੀਨੀ ਜਾਂ ਮਿੱਠੀਆਂ ਚੀਜ਼ਾਂ ਨਾ ਖਾਓ
ਖੰਡ ਅਤੇ ਮਿਠਾਈਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਖੰਡ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ। ਇਸ ਤੋਂ ਇਲਾਵਾ ਪ੍ਰੋਸੈਸਡ ਫੂਡ ਖਾਣ ਨਾਲ ਵੀ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ।
4. ਇਨਐਕਟਿਵ ਲਾਈਫਸਟਾਈਲ
ਜੇਕਰ ਤੁਹਾਡੀ ਉਮਰ 50 ਸਾਲ ਤੋਂ ਉੱਤੇ ਹੈ ਅਤੇ ਇਨਐਕਟਿਵ ਲਾਈਫਸਟਾਈਲ ਜੀ ਰਹੇ ਹੋ ਤਾਂ ਇਸ ਆਦਤ ਨੂੰ ਤੁਰੰਤ ਛੱਡ ਦਿਓ, ਨਹੀਂ ਤਾਂ ਬਲੱਡ ਸ਼ੂਗਰ ਵੱਧ ਜਾਵੇਗੀ। ਨਿਯਮਤ ਕਸਰਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਰੋਜ਼ਾਨਾ ਕਸਰਤ ਕਰੋ।
5. ਤਣਾਅ ਨਾ ਲਓ, ਕਾਫ਼ੀ ਨੀਂਦ ਲਓ
ਤਣਾਅ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ। 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਤਣਾਅ ਘਟਾਉਣ ਲਈ ਯੋਗਾ, ਧਿਆਨ ਜਾਂ ਹੋਰ ਉਪਾਅ ਅਪਣਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਨੀਂਦ ਦੀ ਕਮੀ ਨਹੀਂ ਹੋਣੀ ਚਾਹੀਦੀ। ਇਸ ਉਮਰ ਦੇ ਲੋਕਾਂ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )