Patiala News: ਪਟਿਆਲਾ ਜ਼ਿਲ੍ਹਾ 'ਚ ਥਾਣਾ ਮੁਖੀ ਤੇ ਚੌਕੀ ਇੰਚਾਰਜ ਬਦਲੇ, ਵੇਖੋ ਪੂਰੀ ਲਿਸਟ
Patiala News: ਐਸਐਸਪੀ ਵਰੁਣ ਸ਼ਰਮਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ 15 ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ ਕਰਦਿਆਂ ਨਵੇਂ ਥਾਈਂ ਤਾਇਨਾਤੀਆਂ ਵੀ ਕੀਤੀਆਂ ਹਨ।
Patiala News: ਐਸਐਸਪੀ ਵਰੁਣ ਸ਼ਰਮਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ 15 ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਦੇ ਤਬਾਦਲੇ ਕਰਦਿਆਂ ਨਵੇਂ ਥਾਈਂ ਤਾਇਨਾਤੀਆਂ ਵੀ ਕੀਤੀਆਂ ਹਨ। ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਥਾਣਾ ਜੁਲਕਾਂ ਦਾ ਮੁਖੀ ਲਾਉਂਦਿਆਂ ਉਨ੍ਹਾਂ ਦੀ ਥਾਂ ਥਾਣਾ ਸਦਰ ਪਟਿਆਲਾ ਵਿੱਚ ਅੰਕੁਰਦੀਪ ਸਿੰਘ ਨੂੰ ਲਾਇਆ ਗਿਆ ਹੈ।
ਹੋਰ ਪੜ੍ਹੋ : ਡੋਨਾਲਡ ਟਰੰਪ ਨੇ ਭਾਰਤ ਨੂੰ ਦਿੱਤੀ ਵੱਡੀ ਧਮਕੀ, ਕਿਹਾ- ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ...
ਜੁਲਕਾਂ ਤੋਂ ਬਦਲੇ ਇੰਸਪੈਕਟਰ ਹਰਜਿੰਦਰ ਢਿੱਲੋਂ ਹੁਣ ਥਾਣਾ ਸਿਵਲ ਲਾਈਨ ਪਟਿਆਲਾ ਦੇ ਮੁਖੀ ਹੋਣਗੇ। ਉਨ੍ਹਾਂ ਨੇ ਜਸਪ੍ਰੀਤ ਕਾਹਲੋਂ ਦੀ ਥਾਂ ਲਈ ਹੈ। ਕਾਹਲੋਂ ਥਾਣਾ ਲਾਹੌਰੀ ਗੇਟ ਪਟਿਆਲਾ ਦੇ ਨਵੇਂ ਮੁਖੀ ਹੋਣਗੇ। ਇੱਥੋਂ ਰਮਨਪ੍ਰੀਤ ਸਿੰਘ ਨੂੰ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।
In order to maintain law and order, Patiala Police made strict blockades at various places in the district and ensured the security arrangements.#YourSafetyOurPriority pic.twitter.com/Qj8m31op6h
— Patiala Police (@PatialaPolice) August 21, 2023
ਇਸੇ ਤਰ੍ਹਾਂ ਰੌਣੀ ਸਿੰਘ ਨੂੰ ਥਾਣਾ ਸਦਰ ਸਮਾਣਾ, ਇੰਸਪੈਕਟਰ ਅਮਨਦੀਪ ਬਰਾੜ ਨੂੰ ਥਾਣਾ ਘੱਗਾ, ਥਾਣੇਦਾਰ ਕਰਨਬੀਰ ਸਿੰਘ ਨੂੰ ਥਾਣਾ ਪਸਿਆਣਾ ਤੇ ਥਾਣੇਦਾਰ ਕੁਲਦੀਪ ਸਿੰਘ ਨੂੰ ਥਾਣਾ ਸਿਟੀ ਸਮਾਣਾ ਦਾ ਐਸਐਚਓ ਲਾਇਆ ਗਿਆ ਹੈ।
ਇੰਸਪੈਕਟਰ ਗੁਰਮੀਤ ਸਿੰਘ ਨੂੰ ਈਓ ਵਿੰਗ, ਥਾਣੇਦਾਰ ਜਸਵਿੰਦਰ ਸਿੰਘ ਨੂੰ ਇਲੈਕਸ਼ਨ ਸੈੱਲ ਤੇ ਥਾਣੇਦਾਰ ਗੁਰਸੇਵਕ ਸਿੰਘ ਨੂੰ ਸਕਿਓਰਿਟੀ ਬਰਾਂਚ ਪਟਿਆਲਾ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਥਾਣੇਦਾਰ ਹਰਦੀਪ ਸਿੰਘ ਮਵੀ ਚੌਕੀ ਦੇ ਇੰਚਾਰਜ ਹੋਣਗੇ।
ਹੋਰ ਪੜ੍ਹੋ : ਲੰਡਨ ’ਚ ਕਬੱਡੀ ਮੈਚ ਦੌਰਾਨ ਹੋਈ ਝੜਪ, ਚੱਲੀਆਂ ਗੋਲੀਆਂ ਤੇ ਤਲਵਾਰਾਂ, ਚਾਰ ਜਣੇ ਜ਼ਖ਼ਮੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ