ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Patiala News: ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ 6 ਪਿਸਟਲ ਸਮੇਤ 4 ਮੁਲਜ਼ਮ ਗ੍ਰਿਫਤਾਰ

ਸਪੈਸਲ ਅਪਰੇਸ਼ਨ ਦੌਰਾਨ ਦੇ ਵੱਖ-ਵੱਖ ਕੇਸਾਂ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ

Patiala News: ਪਟਿਆਲਾ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ 6 ਪਿਸਟਲ ਸਮੇਤ 4 ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ 4 ਪਿਸਟਲ 32 ਬੋਰ (20 ਕੋਚ), 2 ਪਿਸਟਲ 315 ਪਰ (6) ਤੇ ਸਨੇਰਾ ਬਾਬਾ ਰਾਮਦ ਮਿਲਿਆ ਹੈ। ਇਹ ਜਾਣਕਾਰੀ ਵਰੁਨ ਸ਼ਰਮਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਸਪੈਸਲ ਅਪਰੇਸ਼ਨ ਦੌਰਾਨ ਦੇ ਵੱਖ-ਵੱਖ ਕੇਸਾਂ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਪਿਸਟਲ 32 ਬੋਰ ਸਮੇਤ 20 ਰੌਂਦ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇੱਕ ਵੱਖਰੇ ਕੇਸ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 02 ਪਿਸਟਲ 315 ਬੋਰ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਤੇ 26 ਨਵੰਬਰ ਨੂੰ ਟੀ-ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਪਟਿਆਲਾ ਰੋਡ ਤੋਂ ਸਕੋਡਾ ਕਾਰ ਨੰਬਰੀ PBITDA-2722 ਵਿੱਚ ਸਵਾਰ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਮਰਾੜ੍ਹ ਥਾਣਾ ਜੁਲਕਾ ਤੇ ਗੁਰਵਿੰਦਰ ਸਿੰਘ ਉਰਫ ਸੁੰਦਰ ਪੁੱਤਰ ਦਰਸਨ ਰਾਮ ਵਾਸੀ ਪਿੰਡ ਪਸਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 04 ਪਿਸਟਲ 32 ਬੋਰ ਸਮੇਤ 20 ਰੱਦ ਬਾਮਦ ਕੀਤੇ ਗਏ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 79 ਮਿਤੀ 26.11.2022 ਅ/ਧ 25 Sub Section (7) & (8) Arms Act 1959 (Amended) by Arms Act 2019 ਥਾਣਾ ਬਖਸ਼ੀਵਾਲਾ ਦਰਜ ਕੀਤਾ ਗਿਆ।

ਅਪਰਾਧਿਕ ਪਿਛੋਕੜ ਗੈਂਗ ਤੇ ਹੋਰ ਜਾਣਕਾਰੀ -ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੰਦਰ ਇਹ ਦੋਵੇਂ ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ ਦੇ ਐਂਟੀ ਗਰੁੱਪ ਦੇ ਮੁੱਖ ਸਰਗਣੇ ਹਨ। ਕੰਵਰ ਰਣਦੀਪ ਸਿੰਘ ਉਰਫ ਐਸ.ਕੇ ਖਰੋੜ, ਹਰਵਿੰਦਰ ਸਿੰਘ ਰਿਦਾ ਦਾ ਕਸਵਾਲ ਰਿਹਾ ਹੈ।ਇਸ ਗਿਰੋਹ ਦੇ ਮੈਂਬਰਾਂ ਨੂੰ ਵੀ ਅਸਲੇ ਸਮੇਤ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। 

ਇਨ੍ਹਾਂ ਦੋਵੇਂ ਅਪਰਾਧਿਕ ਗਰੁੱਪਾਂ ਵਿੱਚਕਾਰ ਕਤਲ, ਇਰਾਦਾ ਕਤਲ ਆਦਿ ਦੇ ਜਿਲ੍ਹਾ ਪਟਿਆਲਾ ਦੇ ਵੱਖ-2 ਥਾਣਿਆਂ ਵਿੱਚ 09 ਮੁਕੱਦਮੇ ਦਰਜ ਹਨ।ਗੁਰਵਿੰਦਰ ਸਿੰਘ ਸਿੰਘ ਗੁੰਦਰ ਥਾਣਾ ਅਰਬਨ ਅਸਟੇਟ ਦੋ ਮੁ ਨੰ:142/2021 ਦੇ ਕਰਾਸ ਮੁਕੱਦਮੇ ਵਿੱਚ ਲੋੜੀਂਦਾ/ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਵਿੱਚ ਇੰਨ੍ਹਾਂ ਦੋਵਾਂ ਧਿਰਾ ਦੀ ਜੁਲਾਈ-2022 ਵਿੱਚ ਫਾਇਰਿੰਗ ਹੋਈ ਸੀ।

ਪਿਛਲੇ ਕਰੀਬ 4 ਸਾਲਾਂ ਤੋਂ ਆਪਸੀ ਗੈਂਗਵਾਰ ਵਿੱਚ ਕਤਲ, ਇਰਾਦਾ ਕਤਲ ਤੇ ਗੰਭੀਰ ਜ਼ੁਰਮਾਂ ਤਹਿਤ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ, ਜਿੰਨ੍ਹਾ ਦੀ ਗੈਂਗਵਾਰ ਦੇ ਚਲਦੇ ਹੀ ਸਾਲ 2020 ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਦਾ ਕਤਲ ਤੇ ਸਾਲ 2022 ਵਿੱਚ ਸਰਪੰਚ ਤਾਰਾ ਦੱਤ ਦਾ ਕਤਲ ਵੀ ਸ਼ਾਮਲ ਹੈ। ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਹੁਣ ਹਰਿਆਣੇ ਦੇ ਗੋਂਗਾ ਨਾਲ ਨੇੜਤਾ ਵਧਾ ਰਿਹਾ ਸੀ ਜਿਸ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਸਬੰਧ ਹਰਿਆਣਾ ਰਾਜ ਦੇ ਨਾਮੀ ਗੈਂਗਸਟਰ ਅਮ੍ਰਿਤ ਗੁੱਜਰ ਨਾਲ ਹਨ। ਰਵਿੰਦਰ ਸਿੰਘ ਉਰਫ ਬਿੰਦਾ ਗੂੰਜਰ ਦੇ ਖਿਲਾਫ ਜਿਲ੍ਹਾ ਪਟਿਆਲਾ ਅਤੇ ਜਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਇਰਾਦਾ ਕਤਲ ਆਦਿ ਦੇ ਮੁਕੱਦਮੇ ਦਰਜ ਹਨ।

ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਇਕ ਹੋਰ ਮੁਕੱਦਮਾ ਨੰਬਰ 107 ਮਿਤੀ 26.11.2022 ਅ/ਧ 25/54/59 ਅਸਲਾ ਐਕਟ ਥਾਣਾ ਸਨੋਰ ਵਿੱਚ ਦੋਸ਼ੀ ਸ਼ਮਸ਼ਾਦ ਅਲੀ ਉਰਫ ਸ਼ਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਥਾਣਾ ਮੂਲੇਪੁਰ ਜਿਲ੍ਹਾ ਫਤਿਹਗੜ ਸਾਹਿਬ ਅਤੇ ਅਰਮਨ ਅਲੀ ਪੁੱਤਰ ਅਸ਼ਰਫ ਅਲੀ ਵਾਸੀ ਗਲੀ ਨੰਬਰ 09 ਆਦਰਸ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 20.11/2022 ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿਚੋਂ 2 ਪਿਸਟਲ 315 ਬੋਰ ਸਮੇਤ 6 ਰੌਂਦ ਬਰਮਦ ਕੀਤੇ ਗਏ ਹਨ।

ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਪਰਾਧਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਵਚਨਵੱਧ ਹੈ ਉਪਰੋਕਤ ਕੇਸਾਂ ਵਿੱਚ ਗ੍ਰਿਫਤਾਰ ਹੋਏ ਦੋਸੀਆਨ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ ਜੋ ਕਿ ਪੁਲਿਸ ਰਿਮਾਂਡ ਪਰ ਹਨ। ਜਿੰਨ੍ਹਾਂ ਪਾਸੋਂ ਬ੍ਰਾਮਦ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Advertisement
ABP Premium

ਵੀਡੀਓਜ਼

MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ'ਜਦੋਂ ਤੋਂ ਮੈਂ ਜੰਮਿਆ ਉਦੋਂ ਤੋਂ ਹੀ ਮੇਰਾ ਰੱਥ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕੀਤੀ'Dimpy Dhillon| Raja Warring| ਜਿੱਤ ਤੋਂ ਬਾਅਦ Dimpy Dhillon ਦੇ ਪੁੱਤ Prabhjot Dhillon ਨੇ ਮਾਰੀ ਬੜ੍ਹਕ..ਜਿਮਨੀ ਚੋਣ ਗਿੱਦੜਬਾਹਾ 'ਚ ਕਿਉਂ ਹਾਰ ਗਈ ਰਾਜੇ ਦੀ ਰਾਣੀ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
IPL 2025 Auction: ਪੰਜਾਬ ਨੇ ਯੁਜਵੇਂਦਰ ਚਾਹਲ 'ਤੇ ਲਗਾਇਆ ਵੱਡਾ ਦਾਅ, 18 ਕਰੋੜ 'ਚ ਖਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Arshdeep Singh IPL : ਪੰਜਾਬ ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼, ਜਾਣੋ ਕਿੰਨੇ 'ਚ ਖ਼ਰੀਦਿਆ
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab By Poll: ਆਪਣਿਆਂ ਨੂੰ ਛੱਡ 'ਬੇਗਾਨਿਆਂ' 'ਤੇ ਭਰੋਸਾ ਕਰਨਾ ਡੋਬ ਗਿਆ ਭਾਜਪਾ ਦੀ ਬੇੜੀ ! 3 ਸੀਟਾਂ 'ਤੇ ਜ਼ਮਾਨਤ ਜ਼ਬਤ, ਜਾਣੋ ਕਿੰਨੀਆਂ ਪਈਆਂ ਵੋਟਾਂ ?
Vaishno Devi: ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੁਣ 7 ਘੰਟੇ ਦੀ ਚੜ੍ਹਾਈ 1 ਘੰਟੇ 'ਚ ਹੋਏਗੀ ਪੂਰੀ
Punjab News: ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
ਅੰਮ੍ਰਿਤਸਰ 'ਚ ਥਾਣੇ ਬਾਹਰ ਬੰਬ ਵਰਗੀ ਚੀਜ਼ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇੱਥੇ ਕੀਤਾ ਸੀ ਹਮਲਾ  
Punjab Weather Update: ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
ਪੰਜਾਬ-ਹਰਿਆਣਾ ਸਣੇ ਇਨ੍ਹਾਂ ਸੂਬਿਆਂ 'ਚ ਛਾਈ ਰਹੇਗੀ ਧੁੰਦ, ਭਿਆਨਕ ਤੂਫਾਨ ਮਚਾਏਗਾ ਤਬਾਹੀ, ਮੀਂਹ ਦਾ ਅਲਰਟ, ਜਾਣੋ IMD ਦੀ ਅਪਡੇਟ
Ludhiana News: ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
ਲੁਧਿਆਣਾ 'ਚ ਅੱਜ ਈ-ਰਿਕਸ਼ਾ ਦੀ ਐਂਟਰੀ ਪੂਰੀ ਤਰ੍ਹਾਂ ਰਹੇਗੀ ਬੰਦ, ਜਾਣੋ ਟ੍ਰੈਫਿਕ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ?
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Embed widget